ਪੜਚੋਲ ਕਰੋ
Advertisement
ਮੌਨਸੂਨ ‘ਚ ਵਧੇਗਾ ਕੋਰੋਨਾ ਦਾ ਖ਼ਤਰਾ, IIT Bombay ਦੇ ਅਧਿਐਨ 'ਚ ਦਾਅਵਾ
ਕੋਰੋਨਾ ਮਹਾਮਾਰੀ ਸੰਕਟ ਦੇ ਵਿਚਕਾਰ IIT Bombay ਦੇ ਖੋਜਕਰਤਾਵਾਂ ਨੇ ਅਧਿਐਨ ਪੇਸ਼ ਕੀਤਾ ਹੈ ਕਿ ਆਉਣ ਵਾਲੇ ਮੌਨਸੂਨ ਦੇ ਮੌਸਮ ਵਿੱਚ ਕੋਰੋਨਾ ਸੰਕਰਮਣ ਦਾ ਖ਼ਤਰਾ ਵਧ ਸਕਦਾ ਹੈ।
ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਸੰਕਟ ਦੇ ਵਿਚਕਾਰ IIT Bombay ਦੇ ਖੋਜਕਰਤਾਵਾਂ ਨੇ ਅਧਿਐਨ ਪੇਸ਼ ਕੀਤਾ ਹੈ ਕਿ ਆਉਣ ਵਾਲੇ ਮੌਨਸੂਨ ਦੇ ਮੌਸਮ ਵਿੱਚ ਕੋਰੋਨਾ ਸੰਕਰਮਣ ਦਾ ਖ਼ਤਰਾ ਵਧ ਸਕਦਾ ਹੈ। ਆਈਆਈਟੀ ਮੁੰਬਈ ਦੇ ਪ੍ਰੋਫੈਸਰ ਅਮਿਤ ਅਗਰਵਾਲ ਤੇ ਰਜਨੀਸ਼ ਭਾਰਦਵਾਜ ਦਾ ਕਹਿਣਾ ਹੈ ਕਿ ਇਸ ਦਾ ਮੁੱਖ ਕਾਰਨ ਨਮੀ ਵਾਲਾ ਮੌਨਸੂਨ ਸੀਜ਼ਨ ਹੈ, ਜਦੋਂ ਕਿ ਸੁੱਕੇ ਤੇ ਗਰਮ ਮੌਸਮ ਵਿੱਚ ਕੋਰੋਨਾਵਾਇਰਸ ਦੀ ਜੀਵਨ ਥੋੜ੍ਹੇ ਸਮੇਂ ਦਾ ਹੁੰਦਾ ਹੈ। ਖੋਜਕਰਤਾ ਨੇ ਇੱਕ ਮਰੀਜ਼ ਤੋਂ ਦੂਜੇ ਮਰੀਜ਼ ‘ਚ ਕੋਰੋਨਾ ਦੇ ਜੀਵਨ ਚੱਕਰ ਦਾ ਅਧਿਐਨ ਕੀਤਾ ਹੈ।
ਖੋਜ ਦੀ ਪ੍ਰਵਾਨਗੀ ਦਾ ਸਵਾਲਛ
ਰਜਨੀਸ਼ ਭਾਰਦਵਾਜ ਨੇ ਕਿਹਾ ਕਿ ਖੰਘਣਾ ਤੇ ਛਿੱਕ ਆਉਣ ਨਾਲ ਸੰਕਰਮ ਫੈਲਣ ਦਾ ਜੋਖਮ ਹੁੰਦਾ ਹੈ, ਜਦੋਂ ਕਿ ਗਰਮ ਮੌਸਮ ਵਿੱਚ ਅਜਿਹਾ ਕਰਨ ਨਾਲ ਇਹ ਵਾਇਰਸ ਸੁੱਕ ਜਾਂਦੇ ਹਨ ਤੇ ਤੁਰੰਤ ਮਰ ਜਾਂਦੇ ਹਨ। ਖੋਜ ਦੇ ਦੂਸਰੇ ਪ੍ਰੋਫੈਸਰ ਅਮਿਤ ਅਗਰਵਾਲ ਨੇ ਕਿਹਾ ਕਿ ਗਰਮ ਮੌਸਮ ਵਿੱਚ ਬੂੰਦਾਂ ਤੁਰੰਤ ਭਾਫ ਬਣ ਜਾਂਦੀਆਂ ਹਨ ਤੇ ਸੁੱਕ ਜਾਂਦੀਆਂ ਹਨ, ਇਸ ਲਈ ਜੋਖਮ ਦਰ ਘੱਟ ਜਾਂਦੀ ਹੈ। ਜਦਕਿ ਆਈਸੀਐਮਆਰ ਤੇ ਏਮਜ਼ ਦੋਵਾਂ ਨੇ ਅਜੇ ਤੱਕ ਕਿਸੇ ਵੀ ਅਜਿਹੇ ਅਧਿਐਨ ਦਾ ਸਮਰਥਨ ਕਰਨ ਲਈ ਸਹਿਮਤ ਨਹੀਂ ਹੋਏ ਹਨ।
Professor Rajneesh Bharadwaj (on left) and Professor Amit Agarwal from IIT-Bombay
ਜੇ ਇਹ ਸਿਧਾਂਤ ਸਹੀ ਸਾਬਤ ਹੁੰਦਾ ਹੈ ਤਾਂ ਮੁੰਬਈ ਵਰਗੇ ਖੇਤਰ ਵਿੱਚ ਭਾਰੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਹਰ ਸਾਲ ਮੁੰਬਈ ਵਿਚ ਮਾਨਸੂਨ ਦੀ ਤਬਾਹੀ ਹੈ ਤੇ ਦੂਜੇ ਪਾਸੇ ਕੋਰੋਨਾ ਮਹਾਮਾਰੀ। ਮੁੰਬਈ ਦੇ ਮੌਸਮ ਨੂੰ ਆਮ ਤੌਰ 'ਤੇ ਨਮੀ ਵੀ ਮੰਨਿਆ ਜਾਂਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਸਿਹਤ
ਕਾਰੋਬਾਰ
ਪੰਜਾਬ
Advertisement