ਭੁਵਨੇਸ਼ਵਰ: ਉੜੀਸ਼ਾ ਵਿੱਚ 3 ਮਈ ਨੂੰ ਆਏ ਚੱਕਰਵਾਤੀ ਤੂਫਾਨ ਫਾਨੀ ਨਾਲ ਡੇਢ ਕਰੋੜ ਲੋਕ ਪ੍ਰਭਾਵਿਤ ਹੋਏ ਜਦਕਿ 5 ਲੱਖ ਘਰਾਂ ਨੂੰ ਨੁਕਸਾਨ ਪਹੁੰਚਿਆ। ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਨੇ ਸ਼ੁੱਕਰਵਾਰ ਨੂੰ ਰਿਪੋਰਟ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਇਸ ਰਿਪੋਰਟ ਮੁਤਾਬਕ ਫਾਨੀ ਨਾਲ 159 ਬਲਾਕ, 16,659 ਪਿੰਡ ਤੇ 1,50,94,321 ਲੋਕ ਪ੍ਰਭਾਵਿਤ ਹੋਏ। ਇਸ ਦੇ ਨਾਲ ਹੀ 14 ਜ਼ਿਲ੍ਹਿਆਂ ਦੇ 5,08,467 ਘਰਾਂ ਨੂੰ ਨੁਕਸਾਨ ਪਹੁੰਚਿਆ, ਜਦਕਿ 41 ਲੋਕਾਂ ਦੀ ਮੌਤ ਹੋਈ, ਇਨ੍ਹਾਂ ਵਿੱਚੋਂ 21 ਜਣੇ ਪੁਰੀ ਦੇ ਰਹਿਣ ਵਾਲੇ ਸਨ।
ਪੁਰੀ ਤੇ ਜ਼ਿਲ੍ਹਾ ਖੁਰਦਾ ਨੂੰ ਜ਼ਿਆਦਾ ਨੁਕਸਾਨ ਪਹੁੰਚਿਆ। ਪੀੜਤ ਪਰਿਵਾਰਾਂ ਨੂੰ 50 ਕਿੱਲੋ ਚਾਵਲ ਨਾਲ 2 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ। ਕਟਕ, ਕੇਂਦਰਪਾੜਾ ਤੇ ਜਗਤਸਿਂਘਪੁਰ ਜ਼ਿਲ੍ਹੇ ਵਿੱਚ ਵੀ ਕੁਝ ਨੁਕਸਾਨ ਹੋਇਆ ਹੈ। ਇੱਥੇ ਲੋਕਾਂ ਨੂੰ 50 ਰੁਪਏ ਤੇ ਮਹੀਨੇ ਭਰ ਦਾ ਰਾਸ਼ਨ ਦਿੱਤਾ ਗਿਆ।
ਮ੍ਰਿਤਕਾਂ ਦੇ ਵਾਰਸਾਂ ਲਈ ਪ੍ਰਧਾਨ ਮੰਤਰੀ ਰਾਹਤ ਕੋਸ਼ ਵਿੱਚੋਂ 2 ਲੱਖ ਰੁਪਏ ਤੇ ਗੰਭੀਰ ਜ਼ਖ਼ਮੀ ਲਈ50 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ। ਮੁੱਖ ਮੰਤਰੀ ਪੈਕੇਜ ਤੋਂ ਪੂਰੀ ਤਰ੍ਹਾਂ ਨਾਲ ਤਬਾਹ ਹੋਏ ਘਰਾਂ ਦਾ ਮੁੜ ਨਿਰਮਾਣ ਹੋਏਗਾ। ਖੇਤੀ ਤੇ ਫਸਲਾਂ ਦੇ ਹੋਏ ਨੁਕਸਾਨ ਦਾ ਵੀ ਮੁਆਵਜ਼ਾ ਮਿਲੇਗਾ।
ਰਿਪੋਰਟ ਮੁਤਾਬਕ ਪੂਰੀ ਤਰ੍ਹਾਂ ਤਬਾਹ ਹੋਏ ਮਕਾਨ ਲਈ 95,100 ਰੁਪਏ, ਅੰਸ਼ਿਕ ਤੌਰ 'ਤੇ ਤਬਾਹ ਹੋਏ ਮਕਾਨ ਲਈ 5,200 ਤੇ ਛੋਟੇ-ਮੋਟੇ ਨੁਕਸਾਨ ਲਈ 3,200 ਰੁਪਏ ਮੁਆਵਜ਼ੇ ਵਜੋਂ ਦਿੱਤੇ ਗਏ। 14,70,197 ਲੋਕਾਂ ਨੂੰ ਹਟਾਇਆ ਗਿਆ। 24,889 ਸੈਲਾਨੀਆਂ ਨੂੰ ਪੁਰੀ, ਗੰਜਮ, ਕਟਕ ਤੇ ਬਾਲਾਸੌਰ ਜ਼ਿਲ੍ਹੇ ਤੋਂ ਸੁਰੱਖਿਅਤ ਕੱਢਿਆ ਗਿਆ।
ਫਾਨੀ ਤੂਫ਼ਾਨ ਨਾਲ ਡੇਢ ਕਰੋੜ ਲੋਕ ਪ੍ਰਭਾਵਿਤ, 5 ਲੱਖ ਘਰ ਦਾ ਨੁਕਸਾਨ
ਏਬੀਪੀ ਸਾਂਝਾ
Updated at:
11 May 2019 09:16 AM (IST)
ਪੀੜਤ ਪਰਿਵਾਰਾਂ ਨੂੰ 50 ਕਿੱਲੋ ਚਾਵਲ ਨਾਲ 2 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ। ਕਟਕ, ਕੇਂਦਰਪਾੜਾ ਤੇ ਜਗਤਸਿਂਘਪੁਰ ਜ਼ਿਲ੍ਹੇ ਵਿੱਚ ਵੀ ਕੁਝ ਨੁਕਸਾਨ ਹੋਇਆ ਹੈ। ਇੱਥੇ ਲੋਕਾਂ ਨੂੰ 50 ਰੁਪਏ ਤੇ ਮਹੀਨੇ ਭਰ ਦਾ ਰਾਸ਼ਨ ਦਿੱਤਾ ਗਿਆ।
- - - - - - - - - Advertisement - - - - - - - - -