ਪੜਚੋਲ ਕਰੋ

ਭਲਕੇ ਡਿੱਗੇਗੀ ਮੋਦੀ ਸਰਕਾਰ..?

ਨਵੀਂ ਦਿੱਲੀ: ਸਾਲ 2014 ਵਿੱਚ ਮੋਦੀ ਸਰਕਾਰ ਵੱਡੇ ਬਹੁਮਤ ਨਾਲ ਸੱਤਾ ਵਿੱਚ ਆਈ ਸੀ। ਸਰਕਾਰ ਦੇ ਚਾਰ ਸਾਲ ਦੇ ਕਾਰਜਕਾਲ ਤੋਂ ਬਾਅਦ ਪਹਿਲੀ ਵਾਰ ਸਰਕਾਰ ਨੂੰ ਸੰਸਦ ਵਿੱਚ ਬੇਵਿਸਾਹੀ ਮਤੇ ਦਾ ਸਾਹਮਣਾ ਕਰਨਾ ਪਵੇਗਾ। ਕੱਲ੍ਹ ਮਾਨਸੂਨ ਇਜਲਾਸ ਦੇ ਪਹਿਲੇ ਦਿਨ ਹੀ ਵਿਰੋਧੀ ਧਿਰ ਨੇ ਬੇਭਰੋਸਗੀ ਮਤੇ ਦੀ ਪੇਸ਼ਕਸ਼ ਕੀਤੀ ਸੀ ਤੇ ਲੋਕ ਸਭਾ ਸਪੀਕਰ ਨੇ ਉਸ ਨੂੰ ਪ੍ਰਵਾਨ ਵੀ ਕਰ ਲਿਆ ਸੀ। ਹੁਣ ਭਲਕੇ ਬੇਵਸਾਹੀ ਮਤਾ ਪੇਸ਼ ਹੋਵੇਗਾ। ਫਿਰ ਇਸ 'ਤੇ ਚਰਚਾ ਹੋਵੇਗੀ ਤੇ ਫਿਰ ਵੋਟਿੰਗ ਕਰਵਾਈ ਜਾਵੇਗੀ। ਅਜਿਹੇ ਵਿੱਚ ਸਮਝਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪਾਰਟੀ ਐਨਡੀਏ ਦੇ ਪੱਖ ਵਿੱਚ ਹੈ ਤੇ ਕੌਣ ਵਿਰੋਧੀਆਂ ਦੇ ਪੱਖ ਵਿੱਚ ਇਸ ਤੋਂ ਇਹ ਸਾਫ ਹੋ ਜਾਵੇਗਾ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਿਹੜਾ ਦਲ ਕਿਸ ਨਾਲ ਹੈ। ਮੋਦੀ ਸਰਕਾਰ ਵੱਲੋਂ ਜਿੱਤ ਦਾ ਦਾਅਵਾ ਸਰਕਾਰ ਦਾ ਦਾਅਵਾ ਹੈ ਕਿ ਬੇਵਿਸਾਹੀ ਮਤੇ ਨਾਲ ਉਸ ਨੂੰ ਫਾਇਦਾ ਹੋਵੇਗਾ, ਕਿਉਂਕਿ ਇਸੇ ਬਹਾਨੇ ਪੀਐਮ ਮੋਦੀ ਦੇਸ਼ ਸਾਹਮਣੇ ਆਪਣੀ ਗੱਲ ਰੱਖ ਸਕਣਗੇ ਤੇ ਚਾਰ ਸਾਲ ਕੀਤੇ ਕੰਮ ਦੀਆਂ ਉਪਲਬਧੀਆਂ ਦੇਸ਼ ਨੂੰ ਦੱਸਣ ਦਾ ਵੱਡਾ ਮੌਕਾ ਵੀ ਮਿਲ ਜਾਵੇਗਾ। ਵਿਰੋਧੀਆਂ ਦੀ ਮਨਸ਼ਾ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਕਸਦ ਸਰਕਾਰ ਨੂੰ ਹਰਾਉਣਾ ਨਹੀਂ ਬਲਕਿ ਉਸ ਦੀ ਪੋਲ ਖੋਲ੍ਹਣਾ ਹੈ। ਨੀਰਵ ਮੋਦੀ, ਬੈਂਕ ਘੁਟਾਲਾ, ਭੀੜ ਦੀ ਹਿੰਸਾ ਵਰਗੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦਾ ਮੌਕਾ ਮਿਲੇਗਾ। ਸੋਨੀਆ ਗਾਂਧੀ ਦਾ ਦਾਅਵਾ ਹੈ ਕਿ ਵਿਰੋਧੀ ਧਿਰਾਂ ਕੋਲ ਨੰਬਰ ਹਨ। ਆਓ ਤੁਹਾਨੂੰ ਕੁਝ ਅੰਕੜਿਆਂ ਬਾਰੇ ਇਹ ਦੱਸ ਦੇਈਏ ਜੋ ਇਸ ਮਤੇ ਲਈ ਬੇਹੱਦ ਜ਼ਰੂਰੀ ਹਨ- ਐਨਡੀਏ ਦੀਆਂ ਕਿੰਨੀਆਂ ਸੀਟਾਂ ਬੀਜੇਪੀ- 272, ਸ਼ਿਨ ਸੈਨਾ- 18, ਐਲਜੇਪੀ- 6, ਅਕਾਲੀ ਦਲ-4, ਆਰਐਲਐਸਪੀ- 3, ਅਪਨਾ ਦਲ- 2, ਜੇਡੀਯੂ- 2, ਐਨ.ਆਰ. ਕਾਂਗਰਸ- 1, ਐਨਡੀਪੀ- 1, ਪੀਐਮਕੇ- 1. ਕੁੱਲ ਮਿਲਾ ਕੇ ਸੀਟਾਂ ਹੋਈਆਂ 311 ਵਿਰੋਧੀਆਂ ਦੀਆਂ ਸੀਟਾਂ ਯੂਪੀਏ- 67, ਟੀਐਮਸੀ- 34, ਬੀਜੇਡੀ- 20, ਟੀਡੀਪੀ- 16, ਟੀਆਰਐਸ- 11, ਏਆਈਏਡੀਐਮਕੇ 37 ਤੇ ਹੋਰ 30, ਯਾਨੀ ਕੁੱਲ ਸੀਟਾਂ 215 ਹਾਲਾਂਕਿ, ਇਹ ਸਾਫ ਨਹੀਂ ਹੈ ਕਿ ਭਲਕੇ ਫਲੋਰ ਟੈਸਟ 'ਤੇ ਕੀ ਹੋਵੇਗਾ। ਇਸ ਲਈ ਇਹ ਕਹਿਣਾ ਮੁਸ਼ਕਲ ਹੋਵੇਗਾ ਕਿ ਮੋਦੀ ਨੂੰ ਕਿਸ ਦਾ ਸਾਥ ਮਿਲੇਗਾ ਤੇ ਕਿਸ ਦਾ ਨਹੀਂ। AIADMK- ਤਾਮਿਲਨਾਡੂ ਵਿੱਚ ਜੈਲਲਿਤਾ ਦੀ ਪਾਰਟੀ ਰਹੀ ਏਆਈਡੀਐਮਕੇ ਮੋਦੀ ਸਰਕਾਰ ਦੇ ਪੱਖ ਵਿੱਚ ਵੋਟ ਕਰੇਗੀ। ਮੁੱਖ ਮੰਤਰੀ ਪਲਾਨੀਸਾਮੀ ਨੇ ਇਸ ਦਾ ਐਲਾਨ ਕੀਤਾ ਹੈ। ਮੋਦੀ ਸਰਾਕਰ ਨੂੰ ਸਮਰਥਨ ਦਾ ਵੱਡਾ ਕਾਰਨ ਟੀਡੀਪੀ ਨਾਲ ਨਾਰਾਜ਼ਗੀ ਹੈ। ਟੀਡੀਪੀ ਨੇ ਕਾਵੇਰੀ ਨਦੀ ਦੇ ਪਾਣੀ ਦੀ ਵੰਡ 'ਤੇ ਏਆਈਡੀਐਮਕੇ ਦਾ ਸਾਥ ਨਹੀਂ ਸੀ ਦਿੱਤਾ। TMC- ਪੱਛਮੀ ਬੰਗਾਲ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦਾ ਬੇਵਸਾਹੀ ਮਤੇ 'ਤੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ, ਪਰ ਕਿਆਸ ਲਾਏ ਜਾ ਰਹੇ ਹਨ ਕਿ ਤ੍ਰਿਣਮੂਲ ਕਾਂਗਰਸ ਵਿਰੋਧੀਆਂ ਦੇ ਪੱਖ ਵਿੱਚ ਹੀ ਭੁਗਤੇਗੀ। SHIVSENA- ਸ਼ਿਵ ਸੈਨਾ ਨੇ ਬੇਵਸਾਹੀ ਮਤੇ 'ਤੇ ਮੋਦੀ ਸਰਕਾਰ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ। ਸ਼ਿਵ ਸੈਨਾ ਨੇ ਆਪਣੇ ਸਾਰੇ ਸੰਸਦ ਮੈਂਬਰਾਂ ਨੂੰ ਵ੍ਹਿੱਪ ਜਾਰੀ ਕਰ ਸਦਨ 'ਚ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਸੂਤਰਾਂ ਮੁਤਾਬਕ, ਮਹਾਰਾਸ਼ਟਰ ਵਿੱਚ ਬੀਜੇਪੀ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਭਲਕ ਬੇਵਸਾਹੀ ਮਤੇ 'ਤੇ ਵੋਟਿੰਗ ਦਾ ਬਾਈਕਾਟ ਵੀ ਕਰ ਸਕਦੀ ਹੈ। BJD- ਬੀਜੂ ਜਨਤਾ ਦਲ ਨੇ ਆਪਣੇ ਸਾਰੇ ਸੰਸਦ ਮੈਂਬਰਾਂ ਨੂੰ ਵ੍ਹਿੱਪ ਜਾਰੀ ਕਰਦਿਆਂ ਬੇਭਰੋਸਗੀ ਮਤੇ ਦੌਰਾਨ ਸੰਸਦ ਵਿੱਚ ਜਾਰੀ ਰਹਿਣ ਨੂੰ ਕਿਹਾ ਹੈ। ਹਾਲਾਂਕਿ, ਬੀਜੇਡੀ ਨੇ ਹਾਲੇ ਸਾਫ ਨਹੀਂ ਕੀਤਾ ਹੈ ਕਿ ਉਹ ਕਿਸ ਦਾ ਸਾਥ ਦੇਵੇਗੀ, ਪਾਰਟੀ ਫਲੋਰ 'ਤੇ ਹੀ ਤੈਅ ਕਰੇਗੀ ਕਿ ਕੀ ਕਰਨਾ ਹੈ। ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਦਾ ਲੋਕ ਸਭਾ ਵਿੱਚ ਕੋਈ ਸੰਸਦ ਮੈਂਬਰ ਨਹੀਂ ਹੈ। ਉੱਥੇ ਹੀ ਸਮਾਜਵਾਦੀ ਪਾਰਟੀ ਵਿਰੋਧੀ ਧਿਰ ਦਾ ਸਾਥ ਦੇ ਸਕਦੀ ਹੈ। ਜਦਕਿ, ਮੋਦੀ ਸਰਕਾਰ ਦਾ ਵਿਰੋਧ ਕਰਨ ਵਾਲੇ ਸੰਸਦ ਮੈਂਬਰ ਸ਼ੱਤਰੂਘਣ ਸਿਨਹਾ ਨੇ ਵੀ ਭਲਕੇ ਮੋਦੀ ਸਰਕਾਰ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਬੀਜੇਪੀ ਲਈ ਜਾਨ ਵੀ ਦੇ ਸਕਦੇ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Attack On DIG: ਵੱਡੀ ਖਬਰ, DIG 'ਤੇ ਜਾਨਲੇਵਾ ਹਮਲਾ! ਲੋਕਾਂ ਨੇ ਗੱਡੀ ਨੂੰ ਘੇਰ ਲਗਾਈ ਅੱਗ, ਜਾਣੋ ਕਿਉਂ ਭੱਖਿਆ ਮਾਹੌਲ?
ਵੱਡੀ ਖਬਰ, DIG 'ਤੇ ਜਾਨਲੇਵਾ ਹਮਲਾ! ਲੋਕਾਂ ਨੇ ਗੱਡੀ ਨੂੰ ਘੇਰ ਲਗਾਈ ਅੱਗ, ਜਾਣੋ ਕਿਉਂ ਭੱਖਿਆ ਮਾਹੌਲ?
Government Officials: ਸਰਕਾਰੀ ਅਧਿਕਾਰੀਆਂ ਵਿਚਾਲੇ ਮੱਚੀ ਹਲਚਲ, CM ਨੇ ਦਿੱਤੇ ਸਖ਼ਤ ਨਿਰਦੇਸ਼; ਅਚਾਨਕ ਲਿਆ ਵੱਡਾ ਫੈਸਲਾ...
ਸਰਕਾਰੀ ਅਧਿਕਾਰੀਆਂ ਵਿਚਾਲੇ ਮੱਚੀ ਹਲਚਲ, CM ਨੇ ਦਿੱਤੇ ਸਖ਼ਤ ਨਿਰਦੇਸ਼; ਅਚਾਨਕ ਲਿਆ ਵੱਡਾ ਫੈਸਲਾ...
Weather Update: ਮੀਂਹ ਅਤੇ ਗਰਜ-ਤੂਫ਼ਾਨ ਦਾ ਅਲਰਟ ਜਾਰੀ, ਇਨ੍ਹਾਂ ਸੂਬਿਆਂ 'ਚ ਹੋਏਗੀ ਭਾਰੀ ਬਾਰਿਸ਼; ਇਨ੍ਹਾਂ ਤਰੀਕਾਂ ਦੇ ਵਿਚਕਾਰ ਗੜੇਮਾਰੀ...  
ਮੀਂਹ ਅਤੇ ਗਰਜ-ਤੂਫ਼ਾਨ ਦਾ ਅਲਰਟ ਜਾਰੀ, ਇਨ੍ਹਾਂ ਸੂਬਿਆਂ 'ਚ ਹੋਏਗੀ ਭਾਰੀ ਬਾਰਿਸ਼; ਇਨ੍ਹਾਂ ਤਰੀਕਾਂ ਦੇ ਵਿਚਕਾਰ ਗੜੇਮਾਰੀ...  
Firing on Former CM: ਸਿਆਸੀ ਜਗਤ 'ਚ ਦਹਿਸ਼ਤ ਦਾ ਮਾਹੌਲ, ਸਾਬਕਾ CM 'ਤੇ ਚੱਲੀਆਂ ਗੋਲੀਆਂ; ਮੱਚਿਆ ਹੜਕੰਪ...
Firing on Former CM: ਸਿਆਸੀ ਜਗਤ 'ਚ ਦਹਿਸ਼ਤ ਦਾ ਮਾਹੌਲ, ਸਾਬਕਾ CM 'ਤੇ ਚੱਲੀਆਂ ਗੋਲੀਆਂ; ਮੱਚਿਆ ਹੜਕੰਪ...

ਵੀਡੀਓਜ਼

ਮੈਨੂੰ CM ਬਣਾਓ, ਮੈਂ ਗੈਂਗਸਟਰਵਾਦ ਕਰ ਦਿਆਂਗਾ ਸਾਫ਼
ਪੰਜਾਬ 'ਚ CM ਨਹੀਂ, ਗੈਂਗਸਟਰ ਕਰ ਰਹੇ ਨੇ ਰਾਜ
ਆਪ ਦੀਆਂ ਝੂਠੀਆਂ ਗੱਲਾਂ 'ਚ ਫੱਸ ਗਏ ਪੰਜਾਬ ਦੇ ਲੋਕ, CM ਨੂੰ ਬੋਲੇ ਸੁਖਬੀਰ ਬਾਦਲ
“ਅਸੀਂ ਝੂਠੇ ਪਰਚਿਆਂ ਤੋਂ ਨਹੀਂ ਡਰਦੇ!” – ਮਜੀਠੀਆ ਦੀ ਲਲਕਾਰ
“ਪੰਜਾਬ ‘ਤੇ ਕਰਜ਼ੇ ਦਾ ਪਹਾੜ!” – ਮਜੀਠੀਆ ਨੇ ਘੇਰੇ CM ਮਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Government Officials: ਸਰਕਾਰੀ ਅਧਿਕਾਰੀਆਂ ਵਿਚਾਲੇ ਮੱਚੀ ਹਲਚਲ, CM ਨੇ ਦਿੱਤੇ ਸਖ਼ਤ ਨਿਰਦੇਸ਼; ਅਚਾਨਕ ਲਿਆ ਵੱਡਾ ਫੈਸਲਾ...
ਸਰਕਾਰੀ ਅਧਿਕਾਰੀਆਂ ਵਿਚਾਲੇ ਮੱਚੀ ਹਲਚਲ, CM ਨੇ ਦਿੱਤੇ ਸਖ਼ਤ ਨਿਰਦੇਸ਼; ਅਚਾਨਕ ਲਿਆ ਵੱਡਾ ਫੈਸਲਾ...
Sidhu Moosewala ਕਤਲ ਮਾਮਲੇ 'ਚ ਪਵਨ ਬਿਸ਼ਨੋਈ ਅਤੇ ਜਗਤਾਰ ਸਿੰਘ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ 
Sidhu Moosewala ਕਤਲ ਮਾਮਲੇ 'ਚ ਪਵਨ ਬਿਸ਼ਨੋਈ ਅਤੇ ਜਗਤਾਰ ਸਿੰਘ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ 
Punjab News: ਵੱਡਾ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਅਚਾਨਕ ਬਦਲੇ ਗਏ ਵਿਭਾਗ; ਜਾਣੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ?
Punjab News: ਵੱਡਾ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਅਚਾਨਕ ਬਦਲੇ ਗਏ ਵਿਭਾਗ; ਜਾਣੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ?
Jalandhar 'ਚ ਬੱਸ ਸਟੈਂਡ ਨੇੜੇ ਮਿਲੀ ਨੌਜਵਾਨ ਦੀ ਲਾਸ਼, ਸਰਿੰਜ ਅਤੇ ਬੋਤਲ ਬਰਾਮਦ, ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਆਸ਼ੰਕਾ 
Jalandhar 'ਚ ਬੱਸ ਸਟੈਂਡ ਨੇੜੇ ਮਿਲੀ ਨੌਜਵਾਨ ਦੀ ਲਾਸ਼, ਸਰਿੰਜ ਅਤੇ ਬੋਤਲ ਬਰਾਮਦ, ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਆਸ਼ੰਕਾ 
Punjab News: ਪੰਜਾਬ ਤੋਂ ਮੰਦਭਾਗੀ ਖਬਰ, ਨੌਜਵਾਨ ਨੇ ਗਰਲਫਰੈਂਡ ਤੋਂ ਤੰਗ ਆ ਕੀਤੀ ਖੁਦਕੁਸ਼ੀ; ਵੀਡੀਓ 'ਚ ਦੱਸਿਆ ਕਿਵੇਂ ਕਰ ਰਹੀ ਪਰੇਸ਼ਾਨ...?
ਪੰਜਾਬ ਤੋਂ ਮੰਦਭਾਗੀ ਖਬਰ, ਨੌਜਵਾਨ ਨੇ ਗਰਲਫਰੈਂਡ ਤੋਂ ਤੰਗ ਆ ਕੀਤੀ ਖੁਦਕੁਸ਼ੀ; ਵੀਡੀਓ 'ਚ ਦੱਸਿਆ ਕਿਵੇਂ ਕਰ ਰਹੀ ਪਰੇਸ਼ਾਨ...?
Weather Update: ਮੀਂਹ ਅਤੇ ਗਰਜ-ਤੂਫ਼ਾਨ ਦਾ ਅਲਰਟ ਜਾਰੀ, ਇਨ੍ਹਾਂ ਸੂਬਿਆਂ 'ਚ ਹੋਏਗੀ ਭਾਰੀ ਬਾਰਿਸ਼; ਇਨ੍ਹਾਂ ਤਰੀਕਾਂ ਦੇ ਵਿਚਕਾਰ ਗੜੇਮਾਰੀ...  
ਮੀਂਹ ਅਤੇ ਗਰਜ-ਤੂਫ਼ਾਨ ਦਾ ਅਲਰਟ ਜਾਰੀ, ਇਨ੍ਹਾਂ ਸੂਬਿਆਂ 'ਚ ਹੋਏਗੀ ਭਾਰੀ ਬਾਰਿਸ਼; ਇਨ੍ਹਾਂ ਤਰੀਕਾਂ ਦੇ ਵਿਚਕਾਰ ਗੜੇਮਾਰੀ...  
ਪੰਜਾਬ-ਚੰਡੀਗੜ੍ਹ 'ਚ ਅੱਜ ਵੀ ਰਹੇਗੀ ਤੇਜ਼ ਧੁੱਪ, ਬੱਦਲਵਾਈ ਦੀ ਸੰਭਾਵਨਾ; ਅਗਲੇ ਦਿਨਾਂ ਨੂੰ ਲੈਕੇ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਅੱਜ ਵੀ ਰਹੇਗੀ ਤੇਜ਼ ਧੁੱਪ, ਬੱਦਲਵਾਈ ਦੀ ਸੰਭਾਵਨਾ; ਅਗਲੇ ਦਿਨਾਂ ਨੂੰ ਲੈਕੇ ਅਲਰਟ ਜਾਰੀ
ਵੱਡੀ ਖ਼ਬਰ! ਲੁਧਿਆਣਾ ACP ਦਾ ਬਣਾਇਆ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ, ACP ਨੇ ਪੋਸਟ ਪਾ ਕੇ ਲੋਕਾਂ ਨੂੰ ਕੀਤਾ Alert
ਵੱਡੀ ਖ਼ਬਰ! ਲੁਧਿਆਣਾ ACP ਦਾ ਬਣਾਇਆ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ, ACP ਨੇ ਪੋਸਟ ਪਾ ਕੇ ਲੋਕਾਂ ਨੂੰ ਕੀਤਾ Alert
Embed widget