ਮੁੰਬਈ: ਹਾਲ ਹੀ ਵਿੱਚ ਇੱਕ ਰਿਪੋਰਟ ’ਚ ਖ਼ੁਲਾਸਾ ਹੋਇਆ ਹੈ ਕਿ ਇੱਕ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਜਾਇਦਾਦ ਰੱਖਣ ਵਾਲੇ ਅਮੀਰਾਂ ਦੇ ਗਿਣਤੀ 34 ਫੀਸਦੀ ਵਧ ਗਈ ਹੈ। ਇਸ ਵਿੱਚ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਸਭ ਤੋਂ ਟੌਪ ’ਤੇ ਹਨ। ਮੰਗਲਵਾਰ ਨੂੰ ਜਾਰੀ ਬਾਰਕਲੇਜ ਹੁਰੂਨ ਇੰਡੀਆ ਦੀ ਅਮੀਰਾਂ ਦੀ ਲਿਸਟ ਮੁਤਾਬਕ ਇੱਕ ਹਜ਼ਾਰ ਕਰੇੜ ਰੁਪਏ ਤੋਂ ਵੱਧ ਜਾਇਦਾਦ ਰੱਖਣ ਵਾਲੇ ਲੋਕਾਂ ਦੀ ਗਿਣਤੀ 2018 ਵਿੱਚ 831 ’ਤੇ ਪੁੱਜ ਗਈ ਹੈ ਜਦਕਿ 2017 ਵਿੱਚ ਇਹ 214 ਸੀ।
ਆਈਐਮਐਫ ਦੇ ਅਪਰੈਲ 2018 ਵਿੱਚ ਜਾਰੀ ਅੰਕੜਿਆਂ ਦੇ ਹਵਾਲੇ ਤੋਂ ਇਸ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਲੋਕਾਂ ਦੀ ਨੈਟਵਰਥ 719 ਅਰਬ ਡਾਲਰ ਹੈ ਜੋ ਦੇਸ਼ ਦੇ 2,850 ਅਰਬ ਡਾਲਰ ਦੇ ਘਰੇਲੂ ਉਤਪਾਦ (GDP) ਦਾ ਇੱਕ ਚੌਥਾਈ ਹਿੱਸਾ ਹੈ। ਮੁਕੇਸ਼ ਅੰਬਾਨੀ ਇਸ ਸੂਚੀ ਵਿੱਚ ਸਭਤੋਂ ਮੋਹਰੀ ਹਨ। ਸੂਚੀ ਵਿੱਚ ਸਭਤੋਂ ਜ਼ਿਆਦਾ 233 ਅਮੀਰ ਮੁੰਬਈ ਸ਼ਹਿਰ ਤੋਂ ਹਨ। ਮੁੰਬਈ ਵਿੱਚ ਜਿੱਥੇ ਸਭਤੋਂ ਵੱਧ ਝੁੱਗੀ ਬਸਤੀਆਂ ਹਨ, ਉੱਥੇ ਅੰਬਾਨੀ ਦੇ ਅੰਟਾਲੀਆ ਵਰਗੇ ਆਲੀਸ਼ਾਨ ਬੰਗਲੇ ਵੀ ਹਨ। ਦਿੱਲੀ-ਐਨਸੀਆਰ ਤੋਂ ਇਸ ਸੂਚੀ ਵਿੱਚ 163 ਤੇ ਬੰਗਲੁਰੂ ਤੋਂ 70 ਅਮੀਰ ਸ਼ਾਮਲ ਹਨ।
ਹੁਰੂਨ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਤੇ ਮੁੱਥ ਖੋਜੀ ਅਨਸ ਰਹਿਮਾਨ ਜੁਨੈਦ ਨੇ ਕਿਹਾ ਕਿ ਅਮੀਰਾਂ ਦੀ ਸੂਚੀ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਲੋਕਾਂ ਦੀ ਗਿਣਤੀ ਦੇ ਆਧਾਰ ’ਤੇ ਭਾਰਤ ਸਭਤੋਂ ਤੇਜ਼ੀ ਨਾਲ ਵਾਧਾ ਕਰਦਾ ਦੇਸ਼ ਹੈ। ਪਿਛਲੇ ਦੋ ਸਾਲਾਂ ਵਿੱਚ ਇੱਥੇ ਇੱਕ ਹਜ਼ਾਰ ਕਰੋੜ ਰੁਪਏ ਤੋਂ ਵੀ ਵੱਧ ਦੀ ਜਾਇਦਾਦ ਵਾਲੇ ਧਨਾੜਾਂ ਦੀ ਗਿਣਤੀ ਕਰੀਬ ਦੁਗਣੀ ਹੋ ਕੇ 339 ਤੋਂ ਵਧ ਕੇ 831 ਤਕ ਪੁੱਜ ਗਈ ਹੈ। ਸੂਚੀ ਵਿੱਚ ਮਹਿਲਾਵਾਂ ਦੀ ਗਿਣਤੀ ਵੀ 157 ਫੀਸਦੀ ਵਧ ਕੇ 136 ਤਕ ਪਹੁੰਚ ਗਈ ਹੈ।