Mukul Roy Joins TMC: ਭਾਜਪਾ ਨੂੰ ਵੱਡਾ ਝਟਕਾ, ਮਮਤਾ ਬੈਨਰਜੀ ਦੀ ਮੌਜੂਦਗੀ 'ਚ ਮੁਕੁਲ ਰਾਏ ਨੇ ਕੀਤੀ ਘਰ ਵਾਪਸੀ
ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਪਾਰਟੀ ਵਿੱਚ ਸ਼ਾਮਲ ਹੋਏ।
ਕੋਲਕਾਤਾ: ਬੀਜੇਪੀ ਦੇ ਕੌਮੀ ਵਾਇਸ ਪ੍ਰੈਜ਼ੀਡੈਂਟ ਮੁਕੁਲ ਰਾਏ ਅਤੇ ਉਨ੍ਹਾਂ ਦੇ ਬੇਟੇ ਸੁਭਰੰਸ਼ ਰਾਏ ਲਗਭਗ ਚਾਰ ਸਾਲਾਂ ਬਾਅਦ ਅੱਜ ਘਰ ਪਰਤੇ ਹਨ। ਟੀਐਮਸੀ ਛੱਡ ਕੇ ਨਵੰਬਰ 2017 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਮੁਕੁਲ ਰਾਏ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਪਾਰਟੀ ਵਿੱਚ ਸ਼ਾਮਲ ਹੋਏ।
ਇਸ ਮੌਕੇ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਪਾਰਟੀ ਦਾ ਝੰਡਾ ਲਹਿਰਾਇਆ ਅਤੇ ਮੁਕੁਲ ਰਾਏ ਨੂੰ ਜੱਫੀ ਪਾਈ। ਇਸ ਤੋਂ ਬਾਅਦ ਮੁਕੁਲ ਰਾਏ ਨੇ ਕਿਹਾ ਕਿ ਘਰ ਆ ਕੇ ਚੰਗਾ ਲੱਗ ਰਿਹਾ ਹੈ। ਬੰਗਾਲ ਮਮਤਾ ਬੈਨਰਜੀ ਨਾਲ ਸਬੰਧਤ ਹੈ ਅਤੇ ਇਸੇ ਤਰ੍ਹਾਂ ਰਹੇਗਾ। ਮੈਂ ਭਾਜਪਾ ਵਿੱਚ ਨਹੀਂ ਰਹਿ ਪਾ ਰਿਹਾ ਸੀ।
ਇਸ ਦੇ ਨਾਲ ਹੀ ਮਮਤਾ ਬੈਨਰਜੀ ਨੇ ਕਿਹਾ ਕਿ "ਮੈਨੂੰ ਖੁਸ਼ੀ ਹੈ ਕਿ ਮੁਕੁਲ ਘਰ ਪਰਤਿਆ ਹੈ। ਕਈ ਹੋਰ ਨੇਤਾ ਜੋ ਬੀਜੇਪੀ ਗਏ ਹਨ ਵਾਪਸ ਆਉਣਾ ਚਾਹੁੰਦੇ ਹਨ। ਅਸੀਂ ਕਦੇ ਕਿਸੇ ਦੀ ਪਾਰਟੀ ਨਹੀਂ ਤੋੜੀ। ਅਸੀਂ ਏਜੰਸੀਆਂ ਨਹੀਂ ਵਰਤੀਆਂ ਹਨ। ਜਿਹੜੇ ਆਉਣੇ ਚਾਹੁੰਦੇ ਹਨ ਉਹ ਪਾਰਟੀ ਵਿਚ ਆ ਰਹੇ ਹਨ।ਟੀਐਮਸੀ ਵਿਚ ਜਗ੍ਹਾ ਸਿਰਫ ਇਮਾਨਦਾਰ ਨੇਤਾਵਾਂ ਲਈ ਹੈ।"
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਮੁਕੁਲ ਰਾਏ ਨੇ ਭਾਜਪਾ ਤੋਂ ਦੂਰੀ ਬਣਾਈ ਰੱਖੀ ਸੀ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ 2 ਜੂਨ ਨੂੰ ਮੁਕੁਲ ਰਾਏ ਦੀ ਬੀਮਾਰ ਪਤਨੀ ਨੂੰ ਦੇਖਣ ਹਸਪਤਾਲ ਪਹੁੰਚੇ ਸਨ। ਇਸ ਤੋਂ ਬਾਅਦ ਹੀ ਅਟਕਲਾਂ ਤੇਜ਼ ਹੋ ਗਈਆਂ ਕਿ ਰਾਜਨੀਤਿਕ ਸਮੀਕਰਨ ਬਦਲ ਸਕਦੇ ਹਨ। ਰਾਏ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਵਿੱਚ ਜਨਰਲ ਸੱਕਤਰ ਸਨ। ਹਾਲ ਹੀ ਵਿੱਚ ਅਭਿਸ਼ੇਕ ਬੈਨਰਜੀ ਨੂੰ ਜਨਰਲ ਸੱਕਤਰ ਬਣਾਇਆ ਗਿਆ ਹੈ।
ਬੀਜੇਪੀ ਦੇ ਰਾਸ਼ਟਰੀ ਵਾਇਸ ਪ੍ਰੈਜ਼ੀਡੈਂਟ ਮੁਕੁਲ ਰਾਏ ਅਤੇ ਉਨ੍ਹਾਂ ਦੇ ਬੇਟੇ ਸੁਭਰੰਸ਼ੁ ਰਾਏ ਕੋਲਕਾਤਾ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੌਜੂਦਗੀ ਵਿੱਚ ਟੀਐਮਸੀ ਵਿੱਚ ਸ਼ਾਮਲ ਹੋਏ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :