ਪੜਚੋਲ ਕਰੋ

Mumbai Blasts 2003 :  ਮੁੰਬਈ ਬੰਬ ਧਮਾਕਿਆਂ ਦਾ ਮੋਸਟ ਵਾਂਟੇਡ ਅੱਤਵਾਦੀ ਬਸ਼ੀਰ ਕੈਨੇਡਾ 'ਚ ਗ੍ਰਿਫਤਾਰ , ਪਾਕਿਸਤਾਨ ਨੇ ਦਿੱਤੀ ਸੀ ਟ੍ਰੇਨਿੰਗ, ਹੁਣ ਲਿਆਂਦਾ ਜਾਵੇਗਾ ਭਾਰਤ !

Vile Parle Bomb Blast: ਮੁੰਬਈ ਬੰਬ ਧਮਾਕਿਆਂ (2002-03) ਦੀ ਸਾਜ਼ਿਸ਼ ਵਿੱਚ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ ਵਿੱਚੋਂ ਇੱਕ ਸੀਏਐਮ ਬਸ਼ੀਰ ਨੂੰ ਕੈਨੇਡੀਅਨ ਸੁਰੱਖਿਆ ਏਜੰਸੀਆਂ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਦੌਰਾਨ ਮੁੰਬਈ ਪੁਲਿਸ ਨਿਯਮਾਂ ਦੀ ਪਾਲ

Vile Parle Bomb Blast: ਮੁੰਬਈ ਬੰਬ ਧਮਾਕਿਆਂ (2002-03) ਦੀ ਸਾਜ਼ਿਸ਼ ਵਿੱਚ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ ਵਿੱਚੋਂ ਇੱਕ ਸੀਏਐਮ ਬਸ਼ੀਰ ਨੂੰ ਕੈਨੇਡੀਅਨ ਸੁਰੱਖਿਆ ਏਜੰਸੀਆਂ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਦੌਰਾਨ ਮੁੰਬਈ ਪੁਲਿਸ ਨਿਯਮਾਂ ਦੀ ਪਾਲਣਾ ਕਰਦੇ ਹੋਏ ਬਸ਼ੀਰ ਨੂੰ ਭਾਰਤ ਹਵਾਲੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
 
ਅੱਤਵਾਦੀ CMA ਬਸ਼ੀਰ ਨੂੰ ਭਾਰਤ ਵਿੱਚ ਪਾਬੰਦੀਸ਼ੁਦਾ ਇਸਲਾਮਿਕ ਮੂਵਮੈਂਟ ਆਫ ਇੰਡੀਆ (SIMI) ਦੇ ਸ਼ੁਰੂਆਤੀ ਕੱਟੜਪੰਥੀ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਬਸ਼ੀਰ 'ਤੇ 2002-03 ਦੇ ਮੁੰਬਈ ਧਮਾਕਿਆਂ ਦੇ ਮਾਮਲੇ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਇਸ ਧਮਾਕੇ ਵਿਚ 12 ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਜ਼ਖਮੀ ਹੋ ਗਏ ਸਨ। ਇਸ ਮਾਮਲੇ 'ਚ ਬਸ਼ੀਰ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਚੁੱਕਾ ਹੈ।

 ਕੈਨੇਡਾ ਤੋਂ ਭੱਜਦੇ ਸਮੇਂ ਫੜਿਆ ਗਿਆ ਬਸ਼ੀਰ 

ਅੱਤਵਾਦੀ ਬਸ਼ੀਰ ਨੂੰ ਚਨੇਪਰਮਬਿਲ ਮੁਹੰਮਦ ਬਸ਼ੀਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਬਸ਼ੀਰ ਨੂੰ ਕੈਨੇਡਾ ਤੋਂ ਭੱਜਣ ਦੀ ਕੋਸ਼ਿਸ਼ ਦੌਰਾਨ ਫੜਿਆ ਗਿਆ ਹੈ। ਬਸ਼ੀਰ ਖਿਲਾਫ ਇੰਟਰਪੋਲ ਵਲੋਂ ਜਾਰੀ ਰੈੱਡ ਕਾਰਨਰ ਨੋਟਿਸ ਦੇ ਆਧਾਰ 'ਤੇ ਉਸ 'ਤੇ ਕਤਲ, ਅੱਤਵਾਦੀ ਸਾਜ਼ਿਸ਼, ਸਾਜ਼ਿਸ਼ ਰਚਣ ਅਤੇ ਹੋਰ ਦੋਸ਼ ਹਨ, ਇਨ੍ਹਾਂ ਦੋਸ਼ਾਂ 'ਚ ਉਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।
 
ਹਵਾਲਗੀ ਲਈ ਭੈਣ ਦਾ ਲਿਆ ਜਾਵੇਗਾ ਖੂਨ  

ਤੁਹਾਨੂੰ ਦੱਸ ਦੇਈਏ ਕਿ ਬਸ਼ੀਰ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਦਸੰਬਰ 2002 ਵਿੱਚ ਮੁੰਬਈ ਸੈਂਟਰਲ ਸਟੇਸ਼ਨ ਬਲਾਸਟ , ਜਨਵਰੀ 2003 ਵਿੱਚ ਵਿਲੇ ਪਾਰਲੇ ਬਲਾਸਟ ਅਤੇ ਮਾਰਚ 2003 ਵਿੱਚ ਮੁਲੁੰਡ ਟਰੇਨ ਬਲਾਸਟ ਨਾਲ ਸਬੰਧਤ ਹੈ। ਮੁੰਬਈ ਪੁਲਿਸ ਨੇ ਚਲ ਰਹੀ ਹਵਾਲਗੀ ਪ੍ਰਕਿਰਿਆ ਦੇ ਹਿੱਸੇ ਵਜੋਂ ਡੀਐਨਏ ਪ੍ਰੋਫਾਈਲਿੰਗ ਲਈ ਬਸ਼ੀਰ ਦੀ ਭੈਣ ਦੇ ਖੂਨ ਦੇ ਨਮੂਨੇ ਇਕੱਠੇ ਕਰਨ ਲਈ ਏਰਨਾਕੁਲਮ ਦੀ ਵਿਸ਼ੇਸ਼ ਅਦਾਲਤ ਤੋਂ ਇਜਾਜ਼ਤ ਮੰਗੀ ਹੈ।
 
ਬਸ਼ੀਰ ਨੇ ਇੰਜੀਨੀਅਰਿੰਗ ਵਿਚ ਡਿਪਲੋਮਾ ਕੀਤਾ

ਬਸ਼ੀਰ ਦਾ ਜਨਮ ਸਾਲ 1961 ਵਿੱਚ ਕੇਰਲਾ ਦੇ ਪਿੰਡ ਕਪਰਾਸੇਰੀ ਵਿੱਚ ਹੋਇਆ ਸੀ, ਉਸਨੇ ਏਅਰੋਨਾਟਿਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਕੀਤਾ ਹੈ। ਬਾਅਦ ਵਿੱਚ ਉਹ ਅਲੁਵਾ ਟਾਊਨ ਵਿੱਚ ਸਿਮੀ ਦੇ ਇੱਕ ਪ੍ਰਮੁੱਖ ਨੇਤਾ ਵਜੋਂ ਉਭਰਿਆ। 1980 ਦੇ ਅਖੀਰ ਵਿੱਚ ਬਸ਼ੀਰ ਨੂੰ ਸਿਮੀ ਦਾ ਆਲ ਇੰਡੀਆ ਪ੍ਰਧਾਨ ਬਣਾਇਆ ਗਿਆ ਸੀ। ਇੰਨਾ ਹੀ ਨਹੀਂ ਬਸ਼ੀਰ ਨੇ ਕਈ ਨੌਜਵਾਨਾਂ ਨੂੰ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਪ੍ਰੇਰਿਤ ਕੀਤਾ ਅਤੇ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ।

ਬਸ਼ੀਰ ਨੇ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਪਾਕਿਸਤਾਨ ਦੇ ਦੌਰੇ ਦੌਰਾਨ ਆਈਐਸਆਈ ਤੋਂ ਅੱਤਵਾਦੀ ਸਿਖਲਾਈ ਪ੍ਰਾਪਤ ਕੀਤੀ ਸੀ। ਸਾਲ 2011 'ਚ ਬਸ਼ੀਰ ਦਾ ਨਾਂ ਭਾਰਤ ਦੇ 50 ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ 'ਚ ਸ਼ਾਮਲ ਸੀ। ਬਸ਼ੀਰ ਹੁਣ 62 ਸਾਲ ਦਾ ਹੈ ਪਰ ਬਸ਼ੀਰ ਅਜੇ ਵੀ ਖੁਫੀਆ ਏਜੰਸੀਆਂ ਦੇ ਰਾਡਾਰ 'ਤੇ ਸੀ।

ਟਾਪ ਹੈਡਲਾਈਨ

Assam ਦੇ ਕਾਜ਼ੀਰੰਗਾ 'ਚ ਭਿਆਨਕ ਸੜਕ ਹਾਦਸਾ, ਬੱਸ-ਟਰੱਕ ਦੀ ਟੱਕਰ 'ਚ 23 ਲੋਕਾਂ ਦੀ ਮੌਤ, ਕਈ ਜ਼ਖਮੀ
Assam ਦੇ ਕਾਜ਼ੀਰੰਗਾ 'ਚ ਭਿਆਨਕ ਸੜਕ ਹਾਦਸਾ, ਬੱਸ-ਟਰੱਕ ਦੀ ਟੱਕਰ 'ਚ 23 ਲੋਕਾਂ ਦੀ ਮੌਤ, ਕਈ ਜ਼ਖਮੀ
Housing Scheme :  ਗਰੀਬ ਪਰਿਵਾਰਾਂ ਲਈ ਖੁਸ਼ਖਬਰੀ! ਸਿਰਫ਼ 3.5 ਲੱਖ ਰੁਪਏ 'ਚ ਮਿਲੇਗਾ ਫਲੈਟ, ਸਰਕਾਰ ਦੇਵੇਗੀ 5 ਲੱਖ ਦੀ ਸਬਸਿਡੀ
Housing Scheme :  ਗਰੀਬ ਪਰਿਵਾਰਾਂ ਲਈ ਖੁਸ਼ਖਬਰੀ! ਸਿਰਫ਼ 3.5 ਲੱਖ ਰੁਪਏ 'ਚ ਮਿਲੇਗਾ ਫਲੈਟ, ਸਰਕਾਰ ਦੇਵੇਗੀ 5 ਲੱਖ ਦੀ ਸਬਸਿਡੀ
ਸਿਆਸੀ ਜਗਤ ਤੋਂ ਵੱਡੀ ਖ਼ਬਰ! ਰਾਹੁਲ ਗਾਂਧੀ ਦੀ ਰੈਲੀ ਤੋਂ ਦੂਰੀ ਬਣਾਉਣਾ ਪਿਆ ਮਹਿੰਗਾ, ਪਾਰਟੀ ਦੇ 5 ਆਗੂਆਂ ਸਣੇ 68 ਅਹੁਦੇਦਾਰ ਕੀਤੇ ਸਸਪੈਂਡ!
ਸਿਆਸੀ ਜਗਤ ਤੋਂ ਵੱਡੀ ਖ਼ਬਰ! ਰਾਹੁਲ ਗਾਂਧੀ ਦੀ ਰੈਲੀ ਤੋਂ ਦੂਰੀ ਬਣਾਉਣਾ ਪਿਆ ਮਹਿੰਗਾ, ਪਾਰਟੀ ਦੇ 5 ਆਗੂਆਂ ਸਣੇ 68 ਅਹੁਦੇਦਾਰ ਕੀਤੇ ਸਸਪੈਂਡ!
Rahul Gandhi ਦਾ ਵੱਡਾ ਦਾਅਵਾ! ਕਿਹਾ -ਮੇਰਾ ਫੋਨ ਟੈਪ ਹੁੰਦਾ ਹੈ , PM ਮੋਦੀ ਨੂੰ ਬਹਿਸ ਦੀ ਚੁਣੌਤੀ
Rahul Gandhi ਦਾ ਵੱਡਾ ਦਾਅਵਾ! ਕਿਹਾ -ਮੇਰਾ ਫੋਨ ਟੈਪ ਹੁੰਦਾ ਹੈ , PM ਮੋਦੀ ਨੂੰ ਬਹਿਸ ਦੀ ਚੁਣੌਤੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਸਰਕਾਰ ਨੇ ਬਿਜਲੀ ਬਿੱਲਾਂ ਦਾ 518 ਕਰੋੜਾਂ ਮਾਫ ਕੀਤਾ, CM ਮਾਨ ਨੇ ਘਰੇਲੂ ਗਾਹਕਾਂ ਦੇ ਲਈ OTS ਲਾਂਚ ਕੀਤੀ
ਪੰਜਾਬ ਸਰਕਾਰ ਨੇ ਬਿਜਲੀ ਬਿੱਲਾਂ ਦਾ 518 ਕਰੋੜਾਂ ਮਾਫ ਕੀਤਾ, CM ਮਾਨ ਨੇ ਘਰੇਲੂ ਗਾਹਕਾਂ ਦੇ ਲਈ OTS ਲਾਂਚ ਕੀਤੀ
ਵੱਡੀ ਖ਼ਬਰ! ਜੇਲ੍ਹ ਤੋਂ ਬਾਹਰ ਆਉਣਗੇ MP ਅੰਮ੍ਰਿਤਪਾਲ ਸਿੰਘ, ਮਿਲੀ ਜ਼ਮਾਨਤ
ਵੱਡੀ ਖ਼ਬਰ! ਜੇਲ੍ਹ ਤੋਂ ਬਾਹਰ ਆਉਣਗੇ MP ਅੰਮ੍ਰਿਤਪਾਲ ਸਿੰਘ, ਮਿਲੀ ਜ਼ਮਾਨਤ
ਪਟਿਆਲਾ ਨਿਗਮ ਦੇ ਵਾਰਡਾਂ ਚ 28 ਨਵੰਬਰ ਨੂੰ ਮੁੜ ਪੈਣਗੀਆਂ ਵੋਟਾਂ, 19 ਤਰੀਕ ਤੱਕ ਨਾਮਜ਼ਦਗੀਆਂ ਕੀਤੀਆਂ ਜਾ ਸਕਦੀਆਂ ਦਾਖਲ; ਚੋਣ ਜ਼ਾਬਤਾ ਲਾਗੂ
ਪਟਿਆਲਾ ਨਿਗਮ ਦੇ ਵਾਰਡਾਂ ਚ 28 ਨਵੰਬਰ ਨੂੰ ਮੁੜ ਪੈਣਗੀਆਂ ਵੋਟਾਂ, 19 ਤਰੀਕ ਤੱਕ ਨਾਮਜ਼ਦਗੀਆਂ ਕੀਤੀਆਂ ਜਾ ਸਕਦੀਆਂ ਦਾਖਲ; ਚੋਣ ਜ਼ਾਬਤਾ ਲਾਗੂ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਟਿਕਟ ਕੱਟੇ ਜਾਣ ਮਗਰੋਂ ਵਿਧਾਇਕਾ ਅਨਮੋਲ ਗਗਨ ਮਾਨ ਦਾ ਵੱਡਾ ਦਾਅਵਾ; ਜਾਣੋ ਕੀ ਕਿਹਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਟਿਕਟ ਕੱਟੇ ਜਾਣ ਮਗਰੋਂ ਵਿਧਾਇਕਾ ਅਨਮੋਲ ਗਗਨ ਮਾਨ ਦਾ ਵੱਡਾ ਦਾਅਵਾ; ਜਾਣੋ ਕੀ ਕਿਹਾ
ਪੰਜਾਬ ਦੇ 2 ਜ਼ਿਲ੍ਹਿਆਂ 'ਚ ਪਿਆ ਮੀਂਹ, ਕਈ ਥਾਵਾਂ 'ਤੇ ਹੋਇਆ ਬੱਦਲ; ਸਵੇਰੇ-ਸ਼ਾਮ ਧੁੰਦ ਦਾ ਅਲਰਟ ਜਾਰੀ
ਪੰਜਾਬ ਦੇ 2 ਜ਼ਿਲ੍ਹਿਆਂ 'ਚ ਪਿਆ ਮੀਂਹ, ਕਈ ਥਾਵਾਂ 'ਤੇ ਹੋਇਆ ਬੱਦਲ; ਸਵੇਰੇ-ਸ਼ਾਮ ਧੁੰਦ ਦਾ ਅਲਰਟ ਜਾਰੀ
Akali+BJP ਗੱਠਜੋੜ 'ਤੇ ਫੈਸਲਾ ਅੱਜ, ਅਮਿਤ ਸ਼ਾਹ ਨੇ ਸੁਖਬੀਰ ਬਾਦਲ ਨੂੰ ਸੱਦਿਆ ਦਿੱਲੀ; ਸਹਿਮਤੀ ਨਾ ਬਣੀ ਤਾਂ ਇਕੱਲਿਆਂ ਲੜਨਗੇ
Akali+BJP ਗੱਠਜੋੜ 'ਤੇ ਫੈਸਲਾ ਅੱਜ, ਅਮਿਤ ਸ਼ਾਹ ਨੇ ਸੁਖਬੀਰ ਬਾਦਲ ਨੂੰ ਸੱਦਿਆ ਦਿੱਲੀ; ਸਹਿਮਤੀ ਨਾ ਬਣੀ ਤਾਂ ਇਕੱਲਿਆਂ ਲੜਨਗੇ
ਛੱਠ ਦੇ ਪਹਿਲੇ ਦਿਨ ਸਸਤਾ ਹੋਇਆ ਗੈਸ ਸਿਲੰਡਰ? ਜਾਣ ਲਓ ਨਵੇਂ ਰੇਟ
ਛੱਠ ਦੇ ਪਹਿਲੇ ਦਿਨ ਸਸਤਾ ਹੋਇਆ ਗੈਸ ਸਿਲੰਡਰ? ਜਾਣ ਲਓ ਨਵੇਂ ਰੇਟ
ਵੱਡਾ ਪ੍ਰਸ਼ਾਸਨਿਕ ਫੇਰਬਦਲ! IPS ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ-ਕਿਸ ਦੀ ਹੋਈ ਬਦਲੀ
ਵੱਡਾ ਪ੍ਰਸ਼ਾਸਨਿਕ ਫੇਰਬਦਲ! IPS ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ-ਕਿਸ ਦੀ ਹੋਈ ਬਦਲੀ
Embed widget