ਮਹਿਲਾ ਆਈਏਐਸ ਅਫਸਰ ਗੋਡਸੇ ਦੀ ਮੁਰੀਦ, ਕਾਂਗਰਸ ਨੇ ਮੰਗੀ ਕਾਰਵਾਈ
ਆਈਏਐਸ ਅਧਿਕਾਰੀ ਵੱਲੋਂ ਮਹਾਤਮਾ ਗਾਂਧੀ ਤੇ ਨੱਥੂ ਰਾਮ ਗੋਡਸੇ ‘ਤੇ ਕੀਤੇ ਗਏ ਟਵੀਟ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਕਾਂਗਰਸ ਤੇ ਐਨਸੀਪੀ ਨੇ ਵਿਵਾਦਤ ਟਵੀਟ ਕਰਨ ਲਈ ਆਈਏਐਸ ਅਧਿਕਾਰੀ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ।
ਮੁੰਬਈ: ਆਈਏਐਸ ਅਧਿਕਾਰੀ ਵੱਲੋਂ ਮਹਾਤਮਾ ਗਾਂਧੀ ਤੇ ਨੱਥੂ ਰਾਮ ਗੋਡਸੇ ‘ਤੇ ਕੀਤੇ ਗਏ ਟਵੀਟ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਕਾਂਗਰਸ ਤੇ ਐਨਸੀਪੀ ਨੇ ਵਿਵਾਦਤ ਟਵੀਟ ਕਰਨ ਲਈ ਆਈਏਐਸ ਅਧਿਕਾਰੀ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਆਈਏਐਸ ਅਧਿਕਾਰੀ ਨੇ ਟਵੀਟ ‘ਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਹਟਾਉਣ ਦੀ ਗੱਲ ਕਰਦੇ ਹੋਏ ਉਨ੍ਹਾਂ ਦੇ ਕਾਤਲ ਨੱਥੂਰਾਮ ਗੋਡਸੇ ਦਾ ਧੰਨਵਾਦ ਕੀਤਾ ਸੀ। ਨਿਧੀ ਚੌਧਰੀ ਨੇ ਟਵੀਟ ਕਰ ਪੂਰੀ ਦੁਨੀਆ ਤੋਂ ਮਹਾਤਮਾ ਗਾਂਧੀ ਦੇ ਬੁੱਤ ਤੇ ਭਾਰਤੀ ਕਰੰਸੀ ਤੋਂ ਉਨ੍ਹਾਂ ਦੀਆਂ ਤਸਵੀਰਾਂ ਹਟਾਉਣ ਦੀ ਮੰਗ ਕੀਤੀ ਸੀ। ਇਸ ਟਵੀਟ ‘ਤੇ ਵਿਵਾਦ ਸ਼ੁਰੂ ਹੋਣ ਤੋਂ ਬਾਅਦ ਆਈਏਐਸ ਅਧਿਕਾਰੀ ਨੇ ਸਫਾਈ ਦਿੰਦੇ ਹੋਏ ਇੱਕ ਹੋਰ ਟਵੀਟ ਕੀਤਾ। ਉਸ ਨੇ ਕਿਹਾ ਕਿ ਇਹ ਸਿਰਫ ਇੱਕ ਕਟਾਕਸ਼ ਸੀ ਤੇ ਇਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਇਸ ਤੋਂ ਬਾਅਦ ਕਈ ਨੇਤਾਵਾਂ ਨੇ ਅਧਿਕਾਰੀ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ।
ਸਾਬਕਾ ਮੁੱਖ ਮੰਤਰੀ ਚਵਾਨ ਨੇ ਐਤਵਾਰ ਨੂੰ ਕਿਹਾ, “ਟਵੀਟ ਨਿੰਦਨਯੋਗ ਹੈ। ਇਹ ਉਨ੍ਹਾਂ ਦੀ ਛੋਟੀ ਸੋਚ ਨੂੰ ਦਰਸਾਉਂਦਾ ਹੈ। ਇਸੇ ਸਮੇਂ ਇਨ੍ਹਾਂ ਵਿਚਾਰਾਂ ਨੂੰ ਰੋਕਣ ਦੀ ਲੋੜ ਹੈ।” ਉਧਰ ਜਿਤੇਂਦਰ ਦਾ ਕਹਿਣਾ ਸੀ, “ਉਨ੍ਹਾਂ ਨੇ ਗਾਂਧੀ ਜੀ ਦੇ ਬਾਰੇ ਇਤਰਾਜ਼ਯੋਗ ਟਵੀਟ ਕਰ ਗੋਡਸੇ ਨੂੰ ਮਹਿਮਾਮੰਡਤ ਕੀਤਾ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ।”