ਪੜਚੋਲ ਕਰੋ
Advertisement
ਰਿਪੋਰਟ ਕਹਿੰਦੀ ਇਹ ਸ਼ਹਿਰ ਡ੍ਰਾਈਵਿੰਗ ਲਈ ਨਹੀਂ ਸੁਰੱਖਿਅਤ
ਸੜਕ 'ਤੇ ਡ੍ਰਾਈਵਿੰਗ ਕਰਨ ਵਾਲੇ ਯਾਤਰੀਆਂ ਦੀ ਸਭ ਤੋਂ ਵੱਡੀ ਫਿਕਰ ਸੁਰੱਖਿਆ ਨੂੰ ਲੈ ਕੇ ਹੁੰਦੀ ਹੈ। ਖ਼ਰਾਬ ਸੜਕ ਹੋਣ ਕਰਕੇ ਵੀ ਜਾਨ ਜ਼ੋਖਿਮ ਦਾ ਖਦਸ਼ਾ ਵਧ ਜਾਂਦਾ ਹੈ। ਅਜਿਹੇ ‘ਚ ਤੁਸੀਂ ਇਹ ਜਾਣਨਾ ਜ਼ਰੂਰ ਚਾਹੋਗੇ ਕਿ ਕੀ ਤੁਹਾਡੇ ਸ਼ਹਿਰ ਦੀ ਸੜਕ ਡ੍ਰਾਈਵਿੰਗ ਲਈ ਸੁਰੱਖਿਅਤ ਹੈ ਜਾਂ ਨਹੀਂ?
ਨਵੀਂ ਦਿੱਲੀ: ਸੜਕ 'ਤੇ ਡ੍ਰਾਈਵਿੰਗ ਕਰਨ ਵਾਲੇ ਯਾਤਰੀਆਂ ਦੀ ਸਭ ਤੋਂ ਵੱਡੀ ਫਿਕਰ ਸੁਰੱਖਿਆ ਨੂੰ ਲੈ ਕੇ ਹੁੰਦੀ ਹੈ। ਖ਼ਰਾਬ ਸੜਕ ਹੋਣ ਕਰਕੇ ਵੀ ਜਾਨ ਜ਼ੋਖਿਮ ਦਾ ਖਦਸ਼ਾ ਵਧ ਜਾਂਦਾ ਹੈ। ਅਜਿਹੇ ‘ਚ ਤੁਸੀਂ ਇਹ ਜਾਣਨਾ ਜ਼ਰੂਰ ਚਾਹੋਗੇ ਕਿ ਕੀ ਤੁਹਾਡੇ ਸ਼ਹਿਰ ਦੀ ਸੜਕ ਡ੍ਰਾਈਵਿੰਗ ਲਈ ਸੁਰੱਖਿਅਤ ਹੈ ਜਾਂ ਨਹੀਂ?
ਯੂਰਪ ਦੀ ਕਾਰ ਪੁਰਜ਼ੇ ਬਣਾਉਣ ਵਾਲੀ ਕੰਪਨੀ ‘ਮਿਸਟਰ ਆਟੋ’ ਨੇ ਸੜਕਾਂ ‘ਤੇ ਸੁਰੱਖਿਅਤ ਡ੍ਰਾਈਵਿੰਗ ਨੂੰ ਲੈ ਕੇ ਰਿਪੋਰਟ ਜਾਰੀ ਕੀਤੀ ਹੈ। ਸਾਲ 2019 ਦੀ ‘ਡ੍ਰਾਈਵਿੰਗ ਸਿਟੀਜ਼ ਇੰਡੈਕਸ’ ਨਾਂ ਨਾਲ ਜਾਰੀ ਰਿਪੋਰਟ ‘ਚ ਮੁੰਬਈ, ਕੋਲਕਾਤਾ ਨੂੰ ਸਭ ਤੋਂ ਖ਼ਰਾਬ ਦੱਸਿਆ ਗਿਆ ਹੈ। ਸੜਕਾਂ ਦੀ ਸੁਰੱਖਿਅਤ ਡ੍ਰਾਈਵਿੰਗ ਦੇ ਲਿਹਾਜ਼ ਨਾਲ ਦੁਨੀਆ ਦੇ 100 ਸ਼ਹਿਰਾਂ ਦੀ ਤੁਲਨਾ ਕਰਨ ਤੋਂ ਬਾਅਦ ਇਹ ਰਿਪੋਰਟ ਨੂੰ ਤਿਆਰ ਕੀਤਾ ਗਿਆ ਹੈ।
ਰਿਪੋਰਟ ਤਿਆਰ ਕਰਦੇ ਸਮੇਂ ਇਹ ਵੇਖਿਆ ਗਿਆ ਕਿ ਵਾਹਨ ਚਾਲਕਾਂ ਦੀ ਡ੍ਰਾਈਵਿੰਗ ‘ਤੇ ਕਿਹੜੇ ਕਾਰਕ ਪ੍ਰਭਾਅ ਪਾਉਂਦੇ ਹਨ। ਦੂਜਾ ਉਨ੍ਹਾਂ ਸ਼ਹਿਰਾਂ ਦੀ ਸੜਕਾਂ ਦੀ ਸੁਰੱਖਿਆ, ਲਾਗਤ ਤੇ ਬੁਨਿਆਦੀ ਬਣਤਰ ਦੀ ਕੀ ਸਥਿਤੀ ਹੈ? ਇਸ ਰਿਪੋਰਟ ‘ਚ ਮੁੰਬਈ ਨੂੰ 100ਵਾਂ ਤੇ ਕੋਲਕਾਤਾ ਨੂੰ 98ਵਾਂ ਪਾਏਦਾਨ ਮਿਲਿਆ ਹੈ। ਡ੍ਰਾਈਵਿੰਗ ਇੰਡੈਕਸ ‘ਚ ਦੁਨੀਆ ਦੇ ਹੋਰਨਾਂ ਸ਼ਹਿਰਾਂ ਦੇ ਨਾਲ ਪਾਕਿਸਤਾਨ ਦਾ ਕਰਾਚੀ ਸ਼ਹਿਰ ਵੀ ਸ਼ਾਮਲ ਹੈ।
ਇਸ ਤੋਂ ਇਲਾਵਾ ਡ੍ਰਾਈਵਿੰਗ ਸਿਟੀਜ਼ ਇੰਡੈਕਸ ‘ਚ ਸਭ ਤੋਂ ਉੱਚੇ ਨੰਬਰ ‘ਤੇ ਕੈਨੇਡਾ ਦੇ ਕੈਲਗਰੀ ਸ਼ਹਿਰ ਨੂੰ ਥਾਂ ਮਿਲੀ ਹੈ ਜਿਸ ਦਾ ਕਾਰਨ ਸ਼ਹਿਰ ਦੀ ਸੜਕਾਂ ਨੂੰ ਦੱਸਿਆ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement