Nafe Singh Rathee Case: ਹਰਿਆਣਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਦੋ ਸ਼ੂਟਰ ਗੋਆ ਤੋਂ ਗ੍ਰਿਫ਼ਤਾਰ, ਇਹ ਸੀ ਮੁਲਜ਼ਮਾਂ ਦਾ ਰੋਲ
Nafe Singh Rathee Case: ਐਸਪੀ ਨੇ ਦੱਸਿਆ ਕਿ ਸਾਨੂੰ ਇਹਨਾਂ ਦੀ ਲੋਕੇਸ਼ਨ ਗੋਆ 'ਚੋਂ ਮਿਲੀ ਜਿਸ ਤੋਂ ਬਾਅਦ ਆਪਰੇਸ਼ਨ ਚਲਾਇਆ ਗਿਆ ਤੇ ਸ਼ੂਟਰ ਆਸ਼ੀਸ਼ ਅਤੇ ਸੌਰਵ ਗ੍ਰਿਫ਼ਤਾਰ ਕਰ ਲਿਆ ਗਿਆ। ਹਰਿਆਣਾ ਪੁਲਿਸ ਦੇ ਸਪੈਸ਼ਲ ਸੈੱਲ, ਕ੍ਰਾਈਮ ਬ੍ਰਾਂਚ
Nafe Singh Rathee Case: ਇਨੈਲੋ ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਕਤਲ ਕੇਸ ਵਿੱਚ ਹਰਿਆਣਾ ਪੁਲਿਸ ਹੱਥ ਵੱਡੀ ਸਫ਼ਲਤਾ ਲੱਗੀ ਹੈ। ਹਰਿਆਣਾ ਪੁਲਿਸ ਨੇ ਇਸ ਮਾਮਲੇ ਵਿੱਚ ਕਤਲਕਾਂਡ 'ਚ ਸ਼ਾਮਲ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦਾ ਦਾਅਵਾ ਝੱਜਰ ਦੇ ਐਸਪੀ ਨੇ ਡਾ.ਅਰਪਿਤ ਜੈਨ ਨੇ ਕੀਤਾ ਹਾੈ।
ਇਸ ਸਬੰਧੀ ਏਬੀਪੀ ਸਾਂਝਾ ਦੇ ਰਿਪੋਰਟ ਨੂੰ ਫੋਨ 'ਤੇ ਜਾਣਕਾਰੀ ਦਿੰਦੇ ਹੋਏ ਝੱਜਰ ਐਸਪੀ ਡਾ.ਅਰਪਿਤ ਜੈਨ ਨੇ ਦੱਸਿਆ ਕਿ ਦੋ ਸ਼ੂਟਰਾਂ ਨੂੰ ਗੋਆ ਤੋਂ ਕਾਬੂ ਕੀਤਾ ਗਿਆ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਅਸੀਂ ਆਪਣੀਆਂ ਟੀਮਾਂ ਇਹਨਾਂ ਮਗਰ ਲਗਾਈਆਂ ਹੋਈਆਂ ਸਨ।
ਐਸਪੀ ਨੇ ਦੱਸਿਆ ਕਿ ਸਾਨੂੰ ਇਹਨਾਂ ਦੀ ਲੋਕੇਸ਼ਨ ਗੋਆ 'ਚੋਂ ਮਿਲੀ ਜਿਸ ਤੋਂ ਬਾਅਦ ਆਪਰੇਸ਼ਨ ਚਲਾਇਆ ਗਿਆ ਤੇ ਸ਼ੂਟਰ ਆਸ਼ੀਸ਼ ਅਤੇ ਸੌਰਵ ਗ੍ਰਿਫ਼ਤਾਰ ਕਰ ਲਿਆ ਗਿਆ। ਹਰਿਆਣਾ ਪੁਲਿਸ ਦੇ ਸਪੈਸ਼ਲ ਸੈੱਲ, ਕ੍ਰਾਈਮ ਬ੍ਰਾਂਚ ਅਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸਾਂਝੇ ਆਪ੍ਰੇਸ਼ਨ ਤੋਂ ਬਾਅਦ ਸਫਲਤਾ ਹਾਸਲ ਕੀਤੀ ਹੈ।
ਹਰਿਆਣਾ ਪੁਲਿਸ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਫਲਾਈਟ ਰਾਹੀਂ ਬਹਾਦਰਗੜ੍ਹ ਲੈ ਕੇ ਜਾਵੇਗੀ। ਦੋਵਾਂ ਮੁਲਜ਼ਮਾਂ ਨੂੰ ਅੱਜ ਬਾਅਦ ਦੁਪਹਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲੀਸ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ।
ਪੁਲੀਸ ਨੇ ਮੁਲਜ਼ਮਾਂ ’ਤੇ 1-1 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਇਹ ਦੋਵੇਂ ਸ਼ੂਟਰ ਨੰਦੂ ਗੈਂਗ ਨਾਲ ਸਬੰਧਤ ਹਨ। ਗੈਂਗਸਟਰ ਕਪਿਲ ਸਾਂਗਵਾਨ ਉਰਫ਼ ਨੰਦੂ ਲੰਡਨ ਵਿੱਚ ਬੈਠ ਕੇ ਇੱਕ ਗੈਂਗ ਚਲਾ ਰਿਹਾ ਹੈ। ਸ਼ੂਟਰ ਆਸ਼ੀਸ਼ ਅਤੇ ਸੌਰਵ ਰਾਜਧਾਨੀ ਦਿੱਲੀ ਦੇ ਨਾਂਗਲੋਈ ਇਲਾਕੇ ਦੇ ਰਹਿਣ ਵਾਲੇ ਹਨ। ਦੋ ਸ਼ੂਟਰ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਪੁਲਿਸ ਨੇ ਅਪਰਾਧ ਵਿਚ ਵਰਤੀ ਗਈ ਗੱਡੀ ਰੇਵਾੜੀ ਰੇਲਵੇ ਸਟੇਸ਼ਨ ਤੋਂ ਬਰਾਮਦ ਕੀਤੀ ਗਈ ਹੈ ਅਤੇ ਐਸਐਫਐਲ ਦੀ ਟੀਮ ਨੇ ਪੂਰੀ ਤਰ੍ਹਾਂ ਜਾਂਚ ਕੀਤੀ ਹੈ। ਗੱਡੀ ਦੇ ਅਸਲ ਮਾਲਕ ਦਾ ਪਤਾ ਲਗਾ ਲਿਆ ਗਿਆ ਹੈ। ਇਹ ਕਾਰ ਕਈ ਵਾਰ ਵਿਕ ਚੁੱਕੀ ਹੈ।
ਹਰ ਖਰੀਦੋ-ਫਰੋਖਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਦੋਸ਼ੀ ਤੱਕ ਗੱਡੀ ਕਿਵੇਂ ਪਹੁੰਚੀ। ਉਨ੍ਹਾਂ ਦੱਸਿਆ ਕਿ ਕਤਲ ਕੇਸ ਵਿਚ ਨਾਮਜ਼ਦ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕੱਲ੍ਹ ਵੀ ਚਾਰ ਲੋਕਾਂ ਤੋਂ ਛੇ ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਅੱਜ ਵੀ ਦੋ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਰ ਪਹਿਲੂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।