ਅਹਿਮਦਾਬਾਦ: ਗੁਜਰਾਤ ‘ਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਬਲਰਾਮ ਥਾਵਾਣੀ ਤੇ ਉਸ ਦੇ ਸਮਰਥਕਾਂ ਨੇ ਮਿਲ ਕੇ ਮਹਿਲਾ ਨਾਲ ਕੁੱਟਮਾਰ ਕੀਤੀ। ਇਹ ਘਟਨਾ ਗੁਜਰਾਤ ਦੇ ਨਰੋਡਾ ਦੀ ਹੈ। ਇੱਥੇ ਇੱਕ ਔਰਤ ਪਾਣੀ ਨੂੰ ਲੈ ਕੇ ਬਲਰਾਮ ਥਾਵਾਣੀ ਨੂੰ ਸ਼ਿਕਾਇਤ ਕਰ ਰਹੀ ਸੀ। ਸ਼ਿਕਾਇਤ ਸੁਣ ਕੇ ਵਿਧਾਇਕ ਆਪਣੇ ਗੁੱਸੇ ‘ਤੇ ਕੰਟਰੋਲ ਨਹੀਂ ਕਰ ਪਾਇਆ। ਉਸ ਨੇ ਮਹਿਲਾ ਨਾਲ ਕੁੱਟਮਾਰ ਕੀਤੀ। ਇਸ ‘ਚ ਵਿਧਾਇਕ ਨਾਲ ਉਸ ਦੇ ਸਮਰੱਥਕ ਵੀ ਸ਼ਾਮਲ ਸੀ।



ਪੀੜਤਾ ਦਾ ਕਹਿਣਾ ਹੈ ਕਿ ਵਿਧਾਇਕ ਨੇ ਨਾ ਸਿਰਫ ਮੇਰੇ ਨਾਲ ਕੁੱਟਮਾਰ ਕੀਤੀ ਸਗੋਂ ਮੇਰੇ ਪਤੀ ਜਦੋਂ ਮੈਨੂੰ ਬਚਾਉਣ ਆਏ ਤਾਂ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ। ਪੀੜਤਾ ਨੇ ਕਿਹਾ, “ਮੇਰੇ ਨਾਲ ਸਿਰਫ ਵਿਧਾਇਕ ਹੀ ਨਹੀਂ ਸਗੋਂ ਉਸ ਨੇ ਤਿੰਨ-ਚਾਰ ਸਮਰੱਥਕਾਂ ਨੇ ਵੀ ਕੁੱਟਮਾਰ ਨੂੰ ਅੰਜ਼ਾਮ ਦਿੱਤਾ।”


ਮਹਿਲਾ ਨਾਲ ਹੋਈ ਇਸ ਬਦਸਲੂਕੀ ਦਾ ਵੀਡੀਓ ਇੱਕ ਵਿਅਕਤੀ ਨੇ ਆਪਣੇ ਫੋਨ ‘ਚ ਰਿਕਾਰਡ ਕੀਤਾ। ਕੁੱਟਮਾਰ ਦੌਰਾਨ ਮਹਿਲਾ ਨੇ ਉੱਥੇ ਖੜ੍ਹੇ ਲੋਕਾਂ ਤੋਂ ਮਦਦ ਦੀ ਮੰਗ ਕੀਤੀ ਪਰ ਉਸ ਦੀ ਮਦਦ ਲਈ ਕੋਈ ਅੱਗੇ ਨਹੀਂ ਆਇਆ। ਇਸ ਤੋਂ ਬਾਅਦ ਔਰਤ ਪੁਲਿਸ ਸਟੇਸ਼ਨ ਗਈ ਪਰ ਪੁਲਿਸ ਨੇ ਵੀ ਮਾਮਲਾ ਦਰਜ ਕਰਨ ਤੋਂ ਮਨ੍ਹਾਂ ਕਰ ਦਿੱਤਾ।

ਇਸ ਤੋਂ ਬਾਅਦ ਜਦੋਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਪੁਲਿਸ ਨੇ ਸ਼ਿਕਾਇਤ ਤਾਂ ਦਰਜ ਕਰ ਲਈ ਪਰ ਇਸ ‘ਚ ਕੋਈ ਗ੍ਰਿਫ਼ਤਾਰੀ ਨਹੀ ਹੋਈ।