![ABP Premium](https://cdn.abplive.com/imagebank/Premium-ad-Icon.png)
ਨਾਸਾ ਤੋਂ ਆਈਆਂ ਤਾਜ਼ਾ ਤਸਵੀਰਾਂ, 'ਚੰਦਰਯਾਨ-2' ਨੂੰ ਲੈਕੇ ਭਾਰਤ ਨੂੰ ਮੁੜ ਜਾਗੀ ਉਮੀਦ
ਪਿਛਲੇ ਸਾਲ ਨਾਸਾ ਦੀਆਂ ਤਸਵੀਰਾਂ ਦਾ ਇਸਤੇਮਾਲ ਕਰਕੇ ਵਿਕਰਮ ਦੇ ਮਲਬੇ ਦੀ ਪਛਾਣ ਕਰਨ ਵਾਲੇ ਚੇਨੱਈ ਦੇ ਵਿਗਿਆਨੀ ਸ਼ਨਮੁਗ ਸੁਬ੍ਰਮਨੀਅਨ ਨੇ ਭਾਰਤੀ ਪੁਲਾੜ ਏਜੰਸੀ ਨੂੰ ਈਮੇਲ ਭੇਜ ਕੇ ਦਾਅਵਾ ਕੀਤਾ ਕਿ ਮਈ 'ਚ ਨਾਸਾ ਵੱਲੋਂ ਭੇਜੀਆਂ ਗਈਆਂ ਤਸਵੀਰਾਂ ਨਾਲ ਪ੍ਰਗਿਆਨ ਦੇ ਕੁਝ ਮੀਟਰ ਅੱਗੇ ਵਧਣ ਦੇ ਸੰਕੇਤ ਮਿਲੇ ਹਨ।
![ਨਾਸਾ ਤੋਂ ਆਈਆਂ ਤਾਜ਼ਾ ਤਸਵੀਰਾਂ, 'ਚੰਦਰਯਾਨ-2' ਨੂੰ ਲੈਕੇ ਭਾਰਤ ਨੂੰ ਮੁੜ ਜਾਗੀ ਉਮੀਦ NASA fresh pictures ISRO India hope again about chandrayaan-2 ਨਾਸਾ ਤੋਂ ਆਈਆਂ ਤਾਜ਼ਾ ਤਸਵੀਰਾਂ, 'ਚੰਦਰਯਾਨ-2' ਨੂੰ ਲੈਕੇ ਭਾਰਤ ਨੂੰ ਮੁੜ ਜਾਗੀ ਉਮੀਦ](https://static.abplive.com/wp-content/uploads/sites/5/2019/11/14175037/Chandrayaan-2.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਚੰਦਰਯਾਨ-2 ਮਿਸ਼ਨ 'ਤੇ ਰੋਵਰ ਨੂੰ ਲੈਕੇ ਰਵਾਨਾ ਹੋਏ ਵਿਕਰਮ ਦੀ ਸੌਫਟ ਲੈਂਡਿੰਗ ਦੇ ਯਤਨ ਅਸਫ਼ਲ ਰਹਿਣ ਮਗਰੋਂ 10 ਮਹੀਨੇ ਬਾਅਦ ਨਾਸਾ ਦੀਆਂ ਤਾਜ਼ਾ ਤਸਵੀਰਾਂ ਨੇ ISRO ਦੀ ਉਮੀਦ ਮੁੜ ਤੋਂ ਜਗਾ ਦਿੱਤੀ ਹੈ। ਦਰਅਸਲ ਇਹ ਉਮੀਦ ਨਾਸਾ ਵੱਲੋਂ ਆਈਆਂ ਤਾਜ਼ਾ ਤਸਵੀਰਾਂ ਤੋਂ ਬਾਅਦ ਜਾਗੀ ਹੈ।
ਪਿਛਲੇ ਸਾਲ ਨਾਸਾ ਦੀਆਂ ਤਸਵੀਰਾਂ ਦਾ ਇਸਤੇਮਾਲ ਕਰਕੇ ਵਿਕਰਮ ਦੇ ਮਲਬੇ ਦੀ ਪਛਾਣ ਕਰਨ ਵਾਲੇ ਚੇਨੱਈ ਦੇ ਵਿਗਿਆਨੀ ਸ਼ਨਮੁਗ ਸੁਬ੍ਰਮਨੀਅਨ ਨੇ ਭਾਰਤੀ ਪੁਲਾੜ ਏਜੰਸੀ ਨੂੰ ਈਮੇਲ ਭੇਜ ਕੇ ਦਾਅਵਾ ਕੀਤਾ ਕਿ ਮਈ 'ਚ ਨਾਸਾ ਵੱਲੋਂ ਭੇਜੀਆਂ ਗਈਆਂ ਤਸਵੀਰਾਂ ਨਾਲ ਪ੍ਰਗਿਆਨ ਦੇ ਕੁਝ ਮੀਟਰ ਅੱਗੇ ਵਧਣ ਦੇ ਸੰਕੇਤ ਮਿਲੇ ਹਨ।
ਕੋਰੋਨਾ ਸੰਕਟ ਹੋਰ ਵਧਿਆ, 24 ਘੰਟਿਆਂ 'ਚ ਦੋ ਲੱਖ, 46 ਹਜ਼ਾਰ ਨਵੇਂ ਕੇਸ, 5000 ਤੋਂ ਵੱਧ ਮੌਤਾਂ
ISRO ਮੁਖੀ ਕੇ.ਸਿਵਨ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਾਨੂੰ ਇਸ ਬਾਰੇ ਨਾਸਾ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਪਰ ਜਿਸ ਵਿਅਕਤੀ ਨੇ ਵਿਕਰਮ ਦੇ ਮਲਬੇ ਦੀ ਪਛਾਣ ਕੀਤੀ ਸੀ ਉਸ ਨੇ ਇਸ ਬਾਰੇ ਸਾਨੂੰ ਈਮੇਲ ਕੀਤੀ ਹੈ। ਸਾਡੇ ਮਾਹਿਰ ਇਸ ਮਾਮਲੇ ਨੂੰ ਦੇਖ ਰਹੇ ਹਨ। ਫਿਲਹਾਲ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ।
ਸਰਕਾਰੀ ਕਰਮਚਾਰੀਆਂ ਲਈ ਵੱਡਾ ਐਲਾਨ, ਇਹ ਕੱਪੜੇ ਪਹਿਨ ਕੇ ਆਏ ਤਾਂ ਹੋਵੇਗੀ ਸਖ਼ਤ ਕਾਰਵਾਈ
ਸ਼ਨਮੁਗ ਨੇ ਦੱਸਿਆ ਕਿ ਚਾਰ ਜਨਵਰੀ ਦੀ ਤਸਵੀਰ ਤੋਂ ਪਤਾ ਲੱਗਦਾ ਹੈ ਕਿ ਪ੍ਰਗਿਆਨ ਅਖੰਡ ਬਚਿਆ ਹੋਇਆ ਹੈ ਤੇ ਇਹ ਲੈਂਡਰ ਤੋਂ ਕੁਝ ਮੀਟਰ ਅੱਗੇ ਵਧਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਰੋਵਰ ਐਕਟਿਵ ਕਿਵੇਂ ਹੋਇਆ? ਉਨ੍ਹਾਂ ਉਮੀਦ ਜਤਾਈ ਕਿ ISRO ਇਸ ਦੀ ਪੁਸ਼ਟੀ ਜਲਦ ਕਰੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)