ਪੜਚੋਲ ਕਰੋ
Advertisement
NASA ਦਾ ਖ਼ੁਲਾਸਾ! ਚੰਨ 'ਤੇ ਮਨੁੱਖ ਦੀਆਂ ਬਣਾਈਆਂ 796 ਚੀਜ਼ਾਂ ਮੌਜੂਦ
ਨਾਸਾ ਨੇ ਖ਼ੁਲਾਸਾ ਕੀਤਾ ਹੈ ਕਿ ਚੰਨ ਦੀ ਜ਼ਮੀਨ 'ਤੇ 796 ਮਨੁੱਖੀ ਨਿਰਮਿਤ ਚੀਜ਼ਾਂ ਛੱਡੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 765 (96 ਫੀਸਦੀ) ਅਮਰੀਕੀ ਮਿਸ਼ਨਾਂ ਦੌਰਾਨ ਛੁੱਟੀਆਂ ਚੀਜ਼ਾਂ ਸ਼ਾਮਲ ਹਨ।
ਵਾਸ਼ਿੰਗਟਨ: ਨਾਸਾ ਨੇ ਖ਼ੁਲਾਸਾ ਕੀਤਾ ਹੈ ਕਿ ਚੰਨ ਦੀ ਜ਼ਮੀਨ 'ਤੇ 796 ਮਨੁੱਖੀ ਨਿਰਮਿਤ ਚੀਜ਼ਾਂ ਛੱਡੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 765 (96 ਫੀਸਦੀ) ਅਮਰੀਕੀ ਮਿਸ਼ਨਾਂ ਦੌਰਾਨ ਛੁੱਟੀਆਂ ਚੀਜ਼ਾਂ ਸ਼ਾਮਲ ਹਨ। ਹਾਲਾਂਕਿ ਪੁਲਾੜ ਏਜੰਸੀ ਨੇ ਇਹ ਵੀ ਕਿਹਾ ਹੈ ਕਿ ਉਹ ਇਹ ਨਹੀਂ ਕਹਿ ਸਕਦੇ ਕਿ ਇਹ ਚੀਜ਼ਾਂ ਚੰਨ 'ਤੇ ਕਿੱਥੇ-ਕਿੱਥੇ ਪਈਆਂ ਹਨ। ਪਰ ਇੰਨਾ ਪਤਾ ਹੈ ਕਿ ਇਹ ਚੀਜ਼ਾਂ ਉੱਥੇ ਹਨ ਜ਼ਰੂਰ। ਨਾਸਾ ਨੇ ਇੱਕ ਨਕਸ਼ਾ ਵੀ ਤਿਆਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਥਾਵਾਂ ਨੂੰ ਦਿਖਾਇਆ ਗਿਆ ਹੈ, ਜਿੱਥੇ ਉਹ ਚੀਜ਼ਾਂ ਮੌਜੂਦ ਹਨ।
ਅਮਰੀਕਾ ਨੇ 1960 ਦੇ ਦਹਾਕੇ ਵਿੱਚ ਰੇਂਜਰ ਸਪੇਸਕ੍ਰਾਫਟ ਦੇ ਕਈ ਮਨੁੱਖ ਰਹਿਤ ਮਿਸ਼ਨ ਚੰਨ 'ਤੇ ਭੇਜੇ। ਹਾਲਾਂਕਿ ਇਨ੍ਹਾਂ ਵਿੱਚ ਅਸਫਲਤਾ ਹੀ ਮਿਲੀ। ਰੇਂਜਰ 4,5,6,7,8 ਤੇ 9 ਚੰਨ ਦੀ ਜ਼ਮੀਨ 'ਤੇ ਟਕਰਾ ਕੇ ਕ੍ਰੈਸ਼ ਹੋ ਗਏ, ਜਦਕਿ ਰੇਂਜਰ 3 ਭਟਕ ਕੇ ਚੰਨ ਦੀ ਹੋਰ ਕਲਾਸ ਵਿੱਚ ਚਲਾ ਗਿਆ। ਇਸ ਦੇ ਬਾਅਦ ਲੂਨਰ ਆਰਬਿਟਰ ਭੇਜਿਆ ਗਿਆ। ਇਸ ਨੇ ਉਨ੍ਹਾਂ ਥਾਵਾਂ ਦੀਆਂ ਤਸਵੀਰਾਂ ਭੇਜੀਆਂ, ਜਿੱਥੇ ਪਹਿਲੀ ਵਾਰ ਮਨੁੱਖ ਨੂੰ ਉਤਾਰਿਆ ਜਾਣਾ ਬਿਹਤਰ ਹੋਣਾ ਸੀ।
ਇਸ ਤੋਂ ਬਾਅਦ ਸਰਵੇਅਰ ਪ੍ਰੋਗਰਾਮ ਹੋਇਆ ਜਿਸ ਨੂੰ ਚੰਨ ਦੀ ਧਰਤੀ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਸੀ। ਇਹ ਵੀ 60 ਦੇ ਦਹਾਕੇ ਵਿੱਚ ਲਾਂਚ ਕੀਤਾ ਗਿਆ ਸੀ। ਇਸ ਨੇ ਪਤਾ ਲਾਇਆ ਕਿ ਅਪੋਲੋ ਮਿਸ਼ਨਾਂ ਦੀ ਲੈਂਡਿੰਗ ਕਿੱਥੇ ਹੋ ਸਕਦੀ ਹੈ। ਇਸ ਦੇ ਨਾਲ ਹੀ ਸਰਵੇਅਰ ਨੇ ਚੰਦ ਦੀ ਭੂ-ਆਕ੍ਰਿਤੀ ਦਾ ਡੇਟਾ ਨੀ ਇਕੱਤਰ ਕੀਤਾ।
2009 ਵਿੱਚ ਨਾਸਾ ਨੇ ਲੂਨਰ ਕ੍ਰੇਟਰ ਆਬਜ਼ਰਵੇਸ਼ਨ ਐਂਡ ਸੈਂਸਿੰਗ ਸੈਟੇਲਾਈਟ ਭੇਜਿਆ। 1969 ਤੋਂ 72 ਦੌਰਾਨ ਮਨੁੱਖ ਨੇ ਸਿਰਫ ਛੇ ਵਾਰ ਚੰਨ ਦੀ ਧਰਤੀ 'ਤੇ ਪੈਰ ਧਰਿਆ ਪਰ ਇਸ ਦੌਰਾਨ ਕਈ ਚੀਜ਼ਾਂ ਚੰਨ ਦੀ ਧਰਤੀ 'ਤੇ ਛੱਡੀਆਂ ਗਈਆਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਲੁਧਿਆਣਾ
ਪੰਜਾਬ
ਪੰਜਾਬ
Advertisement