ਪੜਚੋਲ ਕਰੋ
Advertisement
ਨਸੀਰੂਦੀਨ ਸ਼ਾਹ ਦਾ ਸਵਾਲ, ਕੁਝ ਲੋਕ ਕਿਉਂ ਕਹਿ ਰਹੇ ਮੈਨੂੰ ਗੱਦਾਰ?
ਮੁੰਬਈ: ਆਪਣੇ ਬਿਆਨਾਂ ਕਰਕੇ ਵਿਵਾਦਾਂ ‘ਚ ਘਿਰੇ ਬਾਲੀਵੁੱਡ ਐਕਟਰ ਨਸੀਰੂਦੀਨ ਸ਼ਾਹ ਨੇ ਆਪਣੀ ਸਫਾਈ ‘ਚ ਕਿਹਾ, "ਪਤਾ ਨਹੀਂ ਮੈਨੂੰ ਗੱਦਾਰ ਕਿਉਂ ਕਿਹਾ ਜਾ ਰਿਹਾ ਹੈ। ਮੈਂ ਤਾਂ ਇੱਕ ਪ੍ਰੇਸ਼ਾਨ ਭਾਰਤੀ ਹੋਣ ਦੇ ਨਾਤੇ ਆਪਣੀ ਗੱਲ ਕਹੀ ਸੀ।" ਉਨ੍ਹਾਂ ਨੇ ਕਿਹਾ, "ਭਾਰਤ ਮੇਰਾ ਵੀ ਮੁਲਕ ਹੈ, ਮੈਂ ਜੋ ਕਿਹਾ ਸਹੀ ਕਿਹਾ, ਆਲੋਚਨਾ ਤਾਂ ਸਹਿਣੀ ਹੀ ਪਵੇਗੀ।"
ਇਸ ਤੋਂ ਪਹਿਲਾਂ ਨਸੀਰੂਦੀਨ ਨੇ ਭੀੜ ਵੱਲੋਂ ਕੀਤੀ ਹਿੰਸਾ ਦਾ ਹਵਲਾ ਦਿੰਦੇ ਹੋਏ ਕਿਹਾ ਸੀ ਕਿ ਇੱਕ ਗਾਂ ਦੀ ਮੌਤ ਨੂੰ ਪੁਲਿਸ ਅਧਿਕਾਰੀ ਦੀ ਮੌਤ ਤੋਂ ਜ਼ਿਆਦਾ ਤਵੱਜੋਂ ਦਿੱਤੀ ਜਾ ਰਹੀ ਹੈ। ਐਕਟਰ ਨੇ ਕਿਹਾ ਕਿ ਜ਼ਹਿਰ ਪਹਿਲਾਂ ਹੀ ਫੈਲ ਚੁੱਕਿਆ ਹੈ। ਹੁਣ ਇਸ ਨੂੰ ਰੋਕ ਪਾਉਣਾ ਮੁਸ਼ਕਲ ਹੋ ਗਿਆ ਹੈ।
ਉਨ੍ਹਾਂ ਨੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਵੀ ਚਿੰਤਾ ਜ਼ਾਹਿਰ ਕੀਤੀ ਹੈ। ਸ਼ਾਹ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਡਰ ਲੱਗਦਾ ਹੈ ਕਿ ਕਿਸੇ ਦਿਨ ਲੋਕਾਂ ਦੀ ਭੀੜ ਉਨ੍ਹਾਂ ਦੇ ਬੱਚਿਆਂ ਨੂੰ ਘੇਰ ਲਵੇਗੀ ਤੇ ਮੁਸਲਿਮ ਹੋਣ ਕਰਕੇ ਉਨ੍ਹਾਂ ਨੂੰ ਕੁਝ ਕਰ ਦੇਵੇਗੀ। ਉਨ੍ਹਾਂ ਵੱਲੋਂ ਹਾਲ ਹੀ ਦਿੱਤੇ ਕੁਝ ਬਿਆਨਾਂ ਕਰਕੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਖੂਬ ਟ੍ਰੋਲ ਵੀ ਕੀਤਾ ਜਾ ਰਿਹਾ ਹੈ।Naseeruddin Shah: What I said earlier was as a worried Indian. What did I say this time that I am being termed as a traitor? I am expressing concerns about the country I love, the country that is my home. How is that a crime? pic.twitter.com/XcQOwmzJSh
— ANI (@ANI) December 21, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਜਨਰਲ ਨੌਲਜ
ਪੰਜਾਬ
Advertisement