ਪੜਚੋਲ ਕਰੋ

Electronics Price Hike : ਦੀਵਾਲੀ ਦੀ ਖਰੀਦਦਾਰੀ ਕਰਨ ਵਾਲੇ ਸਾਵਧਾਨ! ਇਨ੍ਹਾਂ ਚੀਜ਼ਾਂ ਦੇ ਵਧ ਗਏ ਰੇਟ ,ਪੜ੍ਹੋ ਇਹ ਖ਼ਬਰ!

Electronics Price Hike : ਦੀਵਾਲੀ ਦੇ ਤਿਉਹਾਰ ਨੂੰ ਹੁਣ ਕੁਝ ਹੀ ਦਿਨ ਬਾਕੀ ਹਨ। ਇਸ ਖ਼ਾਸ ਮੌਕੇ 'ਤੇ ਲੋਕ ਘਰਾਂ ਨੂੰ ਸਜਾਉਣ ਅਤੇ ਨਵਾਂ ਸਾਮਾਨ ਖਰੀਦਣ ਦੀਆਂ ਤਿਆਰੀਆਂ ਕਰ ਰਹੇ ਹਨ। ਖ਼ਾਸ ਕਰਕੇ ਧਨਤੇਰਸ 'ਤੇ ਨਵੀਆਂ ਚੀਜ਼ਾਂ

Electronics Price Hike : ਦੀਵਾਲੀ ਦੇ ਤਿਉਹਾਰ ਨੂੰ ਹੁਣ ਕੁਝ ਹੀ ਦਿਨ ਬਾਕੀ ਹਨ। ਇਸ ਖ਼ਾਸ ਮੌਕੇ 'ਤੇ ਲੋਕ ਘਰਾਂ ਨੂੰ ਸਜਾਉਣ ਅਤੇ ਨਵਾਂ ਸਾਮਾਨ ਖਰੀਦਣ ਦੀਆਂ ਤਿਆਰੀਆਂ ਕਰ ਰਹੇ ਹਨ। ਖ਼ਾਸ ਕਰਕੇ ਧਨਤੇਰਸ 'ਤੇ ਨਵੀਆਂ ਚੀਜ਼ਾਂ ਖਰੀਦਣ ਦਾ ਰਿਵਾਜ ਹੈ ਪਰ ਇਸ ਵਾਰ ਤਿਉਹਾਰਾਂ ਦੌਰਾਨ ਲੋਕਾਂ ਨੂੰ ਮਹਿੰਗਾਈ ਦੀ ਮਾਰ ਵੀ ਝੱਲਣੀ ਪੈ ਰਹੀ ਹੈ।

ਕੱਚੇ ਮਾਲ ਦੀ ਵਧਦੀ ਕੀਮਤ, ਫ਼ਸਲ ਖ਼ਰਾਬ ਹੋਣ ਅਤੇ ਮਾਲ ਢੋਆ-ਢੁਆਈ (Transportation) ਦੇ ਖ਼ਰਚੇ ਵਧਣ ਕਾਰਨ ਘਰੇਲੂ ਸਾਮਾਨ ਮਹਿੰਗਾ ਹੋ ਰਿਹਾ ਹੈ। ਇਲੈਕਟ੍ਰਾਨਿਕ ਉਪਕਰਨਾਂ ਦੀਆਂ ਕੀਮਤਾਂ ਵਿੱਚ ਕਰੀਬ 3 ਤੋਂ 7 ਫ਼ੀਸਦੀ ਤੱਕ ਵਾਧਾ ਹੋਇਆ ਹੈ, ਜਦਕਿ ਮਠਿਆਈਆਂ ਦੇ ਭਾਅ ਵੀ ਲਗਾਤਾਰ ਵਧ ਰਹੇ ਹਨ।

ਇਲੈਕਟ੍ਰਾਨਿਕ ਗੈਜੇਟਸ ਦੀਆਂ ਕੀਮਤਾਂ ਵਧੀਆਂ

ਦੀਵਾਲੀ ਤੋਂ ਪਹਿਲਾਂ ਹੀ ਕਈ ਇਲੈਕਟ੍ਰਾਨਿਕ ਕੰਪਨੀਆਂ ਨੇ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਿੱਚ 3 ਤੋਂ 7 ਫ਼ੀਸਦੀ ਤੱਕ ਵਾਧਾ ਕਰ ਦਿੱਤਾ ਹੈ। ਇਨ੍ਹਾਂ ਵਿੱਚ ਹਾਇਰ (Haier), ਐੱਲਜੀ (LG) ਅਤੇ ਬਲੂ ਸਟਾਰ (Blue Star) ਵਰਗੀਆਂ ਕੰਪਨੀਆਂ ਸ਼ਾਮਲ ਹਨ। ਉੱਥੇ ਹੀ ਹੈਵਲਜ਼ (Havells) ਵੀ ਦਸੰਬਰ ਤੱਕ ਕੀਮਤਾਂ ਵਿੱਚ 5 ਤੋਂ 7 ਫ਼ੀਸਦੀ ਵਾਧਾ ਕਰਨ ਦੀ ਤਿਆਰੀ ਕਰ ਰਹੀ ਹੈ।

ਮਨੀਕੰਟਰੋਲ ਨਾਲ ਗੱਲਬਾਤ ਕਰਦਿਆਂ ਵਿਜੇ ਸੇਲਜ਼ ਦੇ ਮੈਨੇਜਿੰਗ ਡਾਇਰੈਕਟਰ ਨੀਲੇਸ਼ ਗੁਪਤਾ ਨੇ ਦੱਸਿਆ ਕਿ ਲੋਕ ਹੁਣ EMI 'ਤੇ ਖਰੀਦਦਾਰੀ ਵਧੇਰੇ ਕਰ ਰਹੇ ਹਨ। ਕਰੀਬ 70 ਫ਼ੀਸਦੀ ਖਰੀਦਦਾਰੀ EMI ਰਾਹੀਂ ਹੋ ਰਹੀ ਹੈ, ਜਿਸ ਨਾਲ ਗਾਹਕਾਂ 'ਤੇ ਇਕੱਠੇ ਵੱਡਾ ਵਿੱਤੀ ਬੋਝ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦਾ ਸੀਜ਼ਨ ਕਾਫ਼ੀ ਵਧੀਆ ਰਿਹਾ ਹੈ।

ਮਠਿਆਈਆਂ ਦੇ ਭਾਅ ਵੀ 15% ਤੱਕ ਵਧੇ

ਸਿਰਫ਼ ਇਲੈਕਟ੍ਰਾਨਿਕ ਸਾਮਾਨ ਹੀ ਨਹੀਂ, ਸਗੋਂ ਦੀਵਾਲੀ ਮੌਕੇ ਸਭ ਤੋਂ ਵੱਧ ਖਰੀਦੀਆਂ ਜਾਣ ਵਾਲੀਆਂ ਮਠਿਆਈਆਂ ਵੀ ਮਹਿੰਗੀਆਂ ਹੋ ਗਈਆਂ ਹਨ। ਇਨ੍ਹਾਂ ਦੀਆਂ ਕੀਮਤਾਂ ਵਿੱਚ ਕਰੀਬ 15 ਫ਼ੀਸਦੀ ਤੱਕ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਮਠਿਆਈਆਂ ਮਹਿੰਗੀਆਂ ਹੋਣ ਦਾ ਵੱਡਾ ਕਾਰਨ ਸੁੱਕੇ ਮੇਵਿਆਂ (Dry Fruits) ਦੀਆਂ ਵਧਦੀਆਂ ਕੀਮਤਾਂ ਹਨ। ਇਸ ਤੋਂ ਇਲਾਵਾ ਦੁੱਧ, ਖੰਡ ਅਤੇ ਘਿਓ ਵਰਗੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਇਸ ਕਾਰਨ ਰਵਾਇਤੀ ਮਠਿਆਈਆਂ ਦੇ ਭਾਅ ਵੀ ਵਧ ਗਏ ਹਨ।

ਕਿਉਂ ਵਧ ਰਹੀ ਹੈ ਮਹਿੰਗਾਈ?

ਇਲੈਕਟ੍ਰਾਨਿਕ ਸਾਮਾਨ ਦੀਆਂ ਕੀਮਤਾਂ ਵਧਣ ਪਿੱਛੇ ਕੱਚੇ ਮਾਲ ਅਤੇ ਮਾਲ ਢੋਆ-ਢੁਆਈ ਦੇ ਵਧਦੇ ਖ਼ਰਚੇ ਮੁੱਖ ਕਾਰਨ ਹਨ। ਜਦਕਿ ਮਠਿਆਈਆਂ ਮਹਿੰਗੀਆਂ ਹੋਣ ਪਿੱਛੇ ਫ਼ਸਲਾਂ ਦਾ ਖ਼ਰਾਬ ਹੋਣਾ, ਸੁੱਕੇ ਮੇਵਿਆਂ ਦੀਆਂ ਵਧਦੀਆਂ ਕੀਮਤਾਂ ਅਤੇ ਦੁੱਧ ਤੇ ਖੰਡ ਮਹਿੰਗੀ ਹੋਣਾ ਸ਼ਾਮਲ ਹੈ। ਇਸ ਤਰ੍ਹਾਂ ਇਸ ਵਾਰ ਲੋਕਾਂ ਨੂੰ ਦੀਵਾਲੀ ਦੀ ਖਰੀਦਦਾਰੀ ਲਈ ਪਹਿਲਾਂ ਨਾਲੋਂ ਵੱਧ ਪੈਸੇ ਖ਼ਰਚਣੇ ਪੈ ਸਕਦੇ ਹਨ।

Advertisement

ਟਾਪ ਹੈਡਲਾਈਨ

ਅੱਜ ਤੋਂ ਲੈਕੇ ਪੂਰੇ ਤਿੰਨ ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਿੱਥੇ ਹੋਵੇਗੀ ਇੰਨੀ ਲੰਬੀ ਛੁੱਟੀ?
ਅੱਜ ਤੋਂ ਲੈਕੇ ਪੂਰੇ ਤਿੰਨ ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਿੱਥੇ ਹੋਵੇਗੀ ਇੰਨੀ ਲੰਬੀ ਛੁੱਟੀ?
 Pension News : ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਹੁਣ ਮਿਲੇਗਾ ਫਸਿਆ ਹੋਇਆ ਬਕਾਇਆ
 Pension News : ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਹੁਣ ਮਿਲੇਗਾ ਫਸਿਆ ਹੋਇਆ ਬਕਾਇਆ
Gold Price Today : ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ! ਹੁਣ ਵੇਚੀਏ ਜਾਂ ਵਧਣ ਦੀ ਕਰੀਏ ਉਡੀਕ?
Gold Price Today : ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ! ਹੁਣ ਵੇਚੀਏ ਜਾਂ ਵਧਣ ਦੀ ਕਰੀਏ ਉਡੀਕ?
 8th Pay Commission : 18 ਹਜ਼ਾਰ ਵਾਲਿਆਂ ਦੀ ਤਨਖਾਹ ਹੋ ਸਕਦੀ ਹੈ 72 ਹਜ਼ਾਰ ! 8ਵੇਂ ਪੇਅ ਕਮਿਸ਼ਨ 'ਚ ਵੱਡਾ ਬਦਲਾਅ?
 8th Pay Commission : 18 ਹਜ਼ਾਰ ਵਾਲਿਆਂ ਦੀ ਤਨਖਾਹ ਹੋ ਸਕਦੀ ਹੈ 72 ਹਜ਼ਾਰ ! 8ਵੇਂ ਪੇਅ ਕਮਿਸ਼ਨ 'ਚ ਵੱਡਾ ਬਦਲਾਅ?
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Pension News : ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਹੁਣ ਮਿਲੇਗਾ ਫਸਿਆ ਹੋਇਆ ਬਕਾਇਆ
 Pension News : ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਹੁਣ ਮਿਲੇਗਾ ਫਸਿਆ ਹੋਇਆ ਬਕਾਇਆ
Punjab ਤੋਂ ਪਾਕਿਸਤਾਨ ਗਏ 3 ਸਿੱਖ ਸ਼ਰਧਾਲੂ ਲਾਪਤਾ, ਸ੍ਰੀ ਨਨਕਾਣਾ ਸਾਹਿਬ ਤੋਂ ਪੰਜਾ ਸਾਹਿਬ ਜਾਂਦੇ ਸਮੇਂ ਹੋਏ ਗਾਇਬ
Punjab ਤੋਂ ਪਾਕਿਸਤਾਨ ਗਏ 3 ਸਿੱਖ ਸ਼ਰਧਾਲੂ ਲਾਪਤਾ, ਸ੍ਰੀ ਨਨਕਾਣਾ ਸਾਹਿਬ ਤੋਂ ਪੰਜਾ ਸਾਹਿਬ ਜਾਂਦੇ ਸਮੇਂ ਹੋਏ ਗਾਇਬ
Punjab News : ਨਵੀਂ ਵਿਆਹੀ ਲਾੜੀ ਨੇ ਵਿਆਹ ਦੇ 4 ਦਿਨ ਬਾਅਦ ਹੀ ਪਾਇਆ ਭੜਥੂ , ਲਾੜੇ ਦੇ ਉੱਡੇ ਹੋਸ਼ !  
Punjab News : ਨਵੀਂ ਵਿਆਹੀ ਲਾੜੀ ਨੇ ਵਿਆਹ ਦੇ 4 ਦਿਨ ਬਾਅਦ ਹੀ ਪਾਇਆ ਭੜਥੂ , ਲਾੜੇ ਦੇ ਉੱਡੇ ਹੋਸ਼ !  
 8th Pay Commission : 18 ਹਜ਼ਾਰ ਵਾਲਿਆਂ ਦੀ ਤਨਖਾਹ ਹੋ ਸਕਦੀ ਹੈ 72 ਹਜ਼ਾਰ ! 8ਵੇਂ ਪੇਅ ਕਮਿਸ਼ਨ 'ਚ ਵੱਡਾ ਬਦਲਾਅ?
 8th Pay Commission : 18 ਹਜ਼ਾਰ ਵਾਲਿਆਂ ਦੀ ਤਨਖਾਹ ਹੋ ਸਕਦੀ ਹੈ 72 ਹਜ਼ਾਰ ! 8ਵੇਂ ਪੇਅ ਕਮਿਸ਼ਨ 'ਚ ਵੱਡਾ ਬਦਲਾਅ?
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
Amitabh Bachchan Threat: ਅਮਿਤਾਭ ਬੱਚਨ ਦੇ ਬੰਗਲੇ ਅਤੇ BMC ਦਫ਼ਤਰ ਦੀ ਵਧਾਈ ਗਈ ਸੁਰੱਖਿਆ, ਭਾਰੀ ਪੁਲਿਸ ਬਲ ਤਾਇਨਾਤ, ਬੰਬ ਨਾਲ ਉਡਾਉਣ ਦੀ ਮਿਲੀ ਧਮਕੀ...
ਅਮਿਤਾਭ ਬੱਚਨ ਦੇ ਬੰਗਲੇ ਅਤੇ BMC ਦਫ਼ਤਰ ਦੀ ਵਧਾਈ ਗਈ ਸੁਰੱਖਿਆ, ਭਾਰੀ ਪੁਲਿਸ ਬਲ ਤਾਇਨਾਤ, ਬੰਬ ਨਾਲ ਉਡਾਉਣ ਦੀ ਮਿਲੀ ਧਮਕੀ...
 Himachal Love Story : 75 ਸਾਲ ਦੀ ਉਮਰ 'ਚ ਮੁੜ ਵੱਜੀ ਸ਼ਹਿਨਾਈ, ਬਿਰਧ ਆਸ਼ਰਮ 'ਚ ਮਿਲਿਆ ਜੀਵਨ ਸਾਥੀ!
 Himachal Love Story : 75 ਸਾਲ ਦੀ ਉਮਰ 'ਚ ਮੁੜ ਵੱਜੀ ਸ਼ਹਿਨਾਈ, ਬਿਰਧ ਆਸ਼ਰਮ 'ਚ ਮਿਲਿਆ ਜੀਵਨ ਸਾਥੀ!
December Rule Changes : 1 ਦਸੰਬਰ ਤੋਂ ਬਦਲਣਗੇ ਪੈਸਿਆਂ ਨਾਲ ਜੁੜੇ ਕਈ ਨਿਯਮ, ਬੈਂਕ ਤੋਂ ਲੈ ਕੇ ਪੈਨਸ਼ਨ ਤੇ EMI 'ਤੇ ਪਵੇਗਾ ਅਸਰ
December Rule Changes : 1 ਦਸੰਬਰ ਤੋਂ ਬਦਲਣਗੇ ਪੈਸਿਆਂ ਨਾਲ ਜੁੜੇ ਕਈ ਨਿਯਮ, ਬੈਂਕ ਤੋਂ ਲੈ ਕੇ ਪੈਨਸ਼ਨ ਤੇ EMI 'ਤੇ ਪਵੇਗਾ ਅਸਰ
Embed widget