(Source: ECI/ABP News)
Navdeep Jalbeda: ਜੇਲ੍ਹ 'ਚ ਕਿਸਾਨ ਲੀਡਰ ਨਵਦੀਪ ਜਲਬੇੜਾ ਨਾਲ ਕੀ-ਕੀ ਹੋਇਆ? ਕੈਨਨ ਬੁਆਏ ਨੇ ਕੀਤੇ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਖੁਲਾਸੇ
ਕਿਸਾਨ ਅੰਦੋਲਨ ਦੌਰਾਨ ਪੁਲਿਸ ਵੱਲ ਵਾਟਰ ਕੈਨਨ ਮੋੜਨ ਵਾਲਾ ਵਾਟਰ ਕੈਨਨ ਬੁਆਏ ਨਵਦੀਪ ਜਲਬੇੜਾ ਜੇਲ੍ਹ ਤੋਂ ਬਾਹਰ ਆ ਗਿਆ ਹੈ। ਨਵਦੀਪ ਨੂੰ ਕਰੀਬ 111 ਦਿਨ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਕੱਲ੍ਹ ਯਾਨੀ ਮੰਗਲਵਾਰ ਨੂੰ ਰਿਹਾਅ ਕੀਤਾ ਗਿਆ ਸੀ।
![Navdeep Jalbeda: ਜੇਲ੍ਹ 'ਚ ਕਿਸਾਨ ਲੀਡਰ ਨਵਦੀਪ ਜਲਬੇੜਾ ਨਾਲ ਕੀ-ਕੀ ਹੋਇਆ? ਕੈਨਨ ਬੁਆਏ ਨੇ ਕੀਤੇ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਖੁਲਾਸੇ Navdeep Jalbeda What happened with farmer leader Navdeep Jalbeda in jail Shocking revelations by Canon Boy Navdeep Jalbeda: ਜੇਲ੍ਹ 'ਚ ਕਿਸਾਨ ਲੀਡਰ ਨਵਦੀਪ ਜਲਬੇੜਾ ਨਾਲ ਕੀ-ਕੀ ਹੋਇਆ? ਕੈਨਨ ਬੁਆਏ ਨੇ ਕੀਤੇ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਖੁਲਾਸੇ](https://feeds.abplive.com/onecms/images/uploaded-images/2024/07/17/062b62d280ef1a9b3b4cfe56782aee2e1721204800824995_original.jpg?impolicy=abp_cdn&imwidth=1200&height=675)
Water Cannon Boy Navdeep Jalbeda: ਕਿਸਾਨ ਅੰਦੋਲਨ ਦੌਰਾਨ ਪੁਲਿਸ ਵੱਲ ਵਾਟਰ ਕੈਨਨ ਮੋੜਨ ਵਾਲਾ ਵਾਟਰ ਕੈਨਨ ਬੁਆਏ ਨਵਦੀਪ ਜਲਬੇੜਾ ਜੇਲ੍ਹ ਤੋਂ ਬਾਹਰ ਆ ਗਿਆ ਹੈ। ਨਵਦੀਪ ਨੂੰ ਕਰੀਬ 111 ਦਿਨ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਕੱਲ੍ਹ ਯਾਨੀ ਮੰਗਲਵਾਰ ਨੂੰ ਰਿਹਾਅ ਕੀਤਾ ਗਿਆ ਸੀ। ਜੇਲ੍ਹ ਵਿੱਚੋਂ ਬਾਹਰ ਆ ਕੇ ਨਵਦੀਪ ਜਲਬੇੜਾ ਨੇ ਕਈ ਖੁਲਾਸੇ ਕੀਤੇ ਹਨ। ਜੇਲ੍ਹ ਅੰਦਰ ਉਸ ਉਪਰ ਅੰਨ੍ਹਾ ਤਸ਼ੱਦਦ ਢਾਹਿਆ ਗਿਆ।
ਦੱਸ ਦਈਏ ਕਿ ਨਵਦੀਪ ਨੂੰ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਨਵਦੀਪ ਨੇ ਹਰਿਆਣਾ ਪੁਲਿਸ ਤੇ ਕੇਂਦਰੀ ਏਜੰਸੀਆਂ ਵੱਲੋਂ ਕੀਤੇ ਗਏ ਤਸ਼ੱਦਦ ਬਾਰੇ ਖੁਲਾਸਾ ਕੀਤਾ ਹੈ। ਨਵਦੀਪ ਨੇ ਦੱਸਿਆ ਕਿ ਮੇਰੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਮੈਨੂੰ ਰਿਮਾਂਡ 'ਤੇ ਲੈ ਲਿਆ ਗਿਆ। ਰਿਮਾਂਡ ਰੂਮ ਵਿੱਚ ਕਰੀਬ 45 ਮੁਲਾਜ਼ਮ ਮੌਜੂਦ ਸਨ। ਰਿਮਾਂਡ ਦੌਰਾਨ ਮੇਰੇ ਉਪਰ ਤਸ਼ੱਦਦ ਢਾਹਿਆ ਗਿਆ।
ਨਵਦੀਪ ਜਲਬੇੜਾ ਨੇ ਦੱਸਿਆ ਕਿ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਪੁਲਿਸ ਮੇਰੀ ਭਾਲ ਕਰ ਰਹੀ ਹੈ। ਅੰਬਾਲਾ ਵਿੱਚ ਵੀ ਪੁਲਿਸ ਨੇ ਮੇਰੀ ਕਾਰ ਦਾ ਪਿੱਛਾ ਕੀਤਾ ਸੀ ਜਦੋਂ ਉਹ ਘਰੋਂ ਨਿਕਲੇ ਸੀ। ਪੁਲਿਸ ਲੰਬੇ ਸਮੇਂ ਤੋਂ ਤਲਾਸ਼ ਕਰ ਰਹੀ ਸੀ। ਕਿਸਾਨ ਅੰਦੋਲਨ ਦੌਰਾਨ ਲੇਹ ਲੱਦਾਖ ਤੋਂ ਕੁਝ ਕਿਸਾਨ ਸਾਡੀ ਹਮਾਇਤ ਲਈ ਆਏ ਸੀ। ਮੈਂ ਫਲਾਈਟ ਰਾਹੀਂ ਮੋਹਾਲੀ ਤੋਂ ਲੇਹ ਗਿਆ ਸੀ। ਉੱਥੇ ਮੈਂ ਫੂਨਸੁਖ ਵਾਂਗਡੂ ਨੂੰ ਮਿਲਿਆ ਜੋ ਲੇਹ ਵਿੱਚ ਪ੍ਰਦਰਸ਼ਨ ਕਰ ਰਹੇ ਸੀ। ਉੱਥੇ ਅਸੀਂ ਵੀ ਫੁਨਸੁਖ ਵਾਂਗਡੂ ਦੇ ਪ੍ਰਦਰਸ਼ਨ ਦਾ ਸਮਰਥਨ ਕੀਤਾ। ਇਸ ਤੋਂ ਬਾਅਦ ਮੈਨੂੰ ਮੋਹਾਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ।
ਕਿਸਾਨ ਆਗੂ ਨਵਦੀਪ ਜਲਬੇੜਾ ਨੇ ਦੱਸਿਆ ਕਿ ਕੁਝ ਮੁਲਾਜ਼ਮ ਮੈਨੂੰ ਗ੍ਰਿਫ਼ਤਾਰ ਕਰਨ ਆਏ। ਮੇਰੀ ਗ੍ਰਿਫਤਾਰੀ ਤੋਂ ਬਾਅਦ ਮੈਨੂੰ ਅੰਬਾਲਾ ਲਿਆਂਦਾ ਗਿਆ। ਜਦੋਂ ਮੈਨੂੰ ਅੰਬਾਲਾ ਦੇ ਰਿਮਾਂਡ ਰੂਮ ਵਿੱਚ ਲਿਆਂਦਾ ਗਿਆ ਤਾਂ ਉਕਤ ਕਮਰੇ ਵਿੱਚ ਕਰੀਬ 45 ਮੁਲਾਜ਼ਮ ਮੌਜੂਦ ਸਨ। ਮੇਰੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਮੇਰਾ ਫੋਨ ਜ਼ਬਤ ਕਰ ਲਿਆ ਗਿਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਮੈਨੂੰ ਆਪਣੀ ਪੱਗ ਤੇ ਕੱਪੜੇ ਉਤਾਰਨ ਲਈ ਕਿਹਾ।
ਨਵਦੀਪ ਜਲਬੇੜਾ ਨੇ ਦੱਸਿਆ ਕਿ ਮੇਰੇ ਸਾਹਮਣੇ ਇੱਕ ਸਰਦਾਰ ਅਫਸਰ ਮੌਜੂਦ ਸੀ, ਜਿਸ ਨੇ ਹੁਕਮ ਦਿੱਤਾ ਕਿ ਮੇਰੇ ਹੱਥ-ਪੈਰ ਬੰਨ੍ਹ ਦਿੱਤੇ ਜਾਣ। ਮੇਰੇ ਹੱਥ-ਪੈਰ ਬੰਨ੍ਹਣ ਤੋਂ ਬਾਅਦ ਉਕਤ ਅਧਿਕਾਰੀਆਂ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਮੇਰੇ ਨਾਲ ਬੇਰਹਿਮੀ ਵਾਲਾ ਵਿਵਹਾਰ ਕੀਤਾ। ਉਸ ਨੇ ਮੈਨੂੰ ਕਿਹਾ ਕਿ ਤੁਸੀਂ ਬਹੁਤ ਬੋਲਦੇ ਹੋ, ਅਸੀਂ ਤੁਹਾਨੂੰ ਸਬਕ ਸਿਖਾਵਾਂਗੇ। ਇਸ ਤੋਂ ਬਾਅਦ ਮੇਰਾ ਮੂੰਹ ਪਾਣੀ ਵਿੱਚ ਡੋਬ ਦਿੱਤਾ ਗਿਆ।
ਨਵਦੀਪ ਨੇ ਅੱਗੇ ਦੱਸਿਆ ਕਿ ਗ੍ਰਿਫਤਾਰੀ ਤੋਂ ਬਾਅਦ ਮੈਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਗਿਆ। ਅਦਾਲਤ ਨੇ ਦੋ ਦਿਨ ਦਾ ਰਿਮਾਂਡ ਦੇ ਦਿੱਤਾ। ਇਸ ਦੌਰਾਨ ਕੇਂਦਰੀ ਏਜੰਸੀਆਂ NIA ਤੇ CBI ਦੇ ਅਧਿਕਾਰੀ ਵੀ ਪੁੱਛਗਿੱਛ ਲਈ ਆਏ। ਇਸ ਦੌਰਾਨ ਉਨ੍ਹਾਂ ਨੇ ਮੇਰੇ ਕੋਲੋਂ ਪੁੱਛਗਿੱਛ ਵੀ ਕੀਤੀ। ਮੈਨੂੰ ਪੁੱਛਿਆ ਗਿਆ ਕਿ ਪੈਸੇ ਕਿੱਥੋਂ ਆ ਰਹੇ ਹਨ। ਕਿਸਾਨ ਅੰਦੋਲਨ ਲਈ ਫੰਡ ਕਿੱਥੋਂ ਆ ਰਿਹਾ ਹੈ?
ਉਸ ਨੇ ਦੱਸਆ ਕਿ ਮੇਰੇ ਬੈਂਕ ਖਾਤੇ ਸਮੇਤ ਸਾਰੀ ਜਾਣਕਾਰੀ ਮੇਰੇ ਕੋਲੋਂ ਲਈ ਗਈ। ਬੈਂਕ ਖਾਤੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ, ਪਰ ਕੁਝ ਨਹੀਂ ਮਿਲਿਆ। ਮੈਡੀਕਲ ਵੀ ਨਹੀਂ ਕਰਵਾਇਆ ਪਰ ਹਸਤਾਖਰ ਲੈ ਲਏ ਗਏ। ਉਸ ਆਧਾਰ 'ਤੇ ਮੈਡੀਕਲ ਕਰਵਾ ਲੈਂਦੇ ਸੀ। ਸਾਰੇ ਝੂਠੇ ਕੇਸਾਂ ਵਿੱਚ ਨਾ ਤਾਂ ਪੁਲਿਸ ਤੇ ਨਾ ਹੀ ਏਜੰਸੀਆਂ ਨੂੰ ਕੁਝ ਮਿਲਿਆ।
ਨਵਦੀਪ ਨੇ ਦੋਸ਼ ਲਾਇਆ ਕਿ ਪੁਲਿਸ ਨੇ ਉਸ ਖ਼ਿਲਾਫ਼ ਕਰੀਬ 16 ਕੇਸ ਦਰਜ ਕੀਤੇ। ਇਨ੍ਹਾਂ ਵਿੱਚੋਂ ਚਾਰ ਕੇਸ ਅਜਿਹੇ ਸਨ ਜਿਨ੍ਹਾਂ ਵਿੱਚ ਕਤਲ ਦੀ ਕੋਸ਼ਿਸ਼ ਦੀਆਂ ਧਾਰਾਵਾਂ ਲਾਈਆਂ ਗਈਆਂ ਤੇ ਕੁਝ ਵਿੱਚ ਦੰਗਿਆਂ ਦੀਆਂ ਧਾਰਾਵਾਂ ਜੋੜੀਆਂ ਗਈਆਂ। ਜਦੋਂ ਸਾਰੇ ਕੇਸਾਂ ਦੀ ਸੁਣਵਾਈ ਸ਼ੁਰੂ ਕੀਤੀ ਤਾਂ ਅਦਾਲਤ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸਾਰੇ ਕੇਸ ਝੂਠੇ ਬਣਾਏ ਗਏ ਹਨ ਕਿਉਂਕਿ ਸਾਰੇ ਕੇਸ ਇੱਕੋ ਜਿਹੇ ਹਨ।
ਨਵਦੀਪ ਨੇ ਕਿਹਾ ਕਿ ਪੁਲਿਸ ਹਰ ਤਰ੍ਹਾਂ ਨਾਲ ਬੇਰਹਿਮੀ ਵਰਤਦੀ ਰਹੀ ਪਰ ਮੈਂ ਆਪਣੇ ਭਾਈਚਾਰੇ ਲਈ ਖੜ੍ਹਾ ਹਾਂ ਤੇ ਖੜ੍ਹਾ ਰਹਾਂਗਾ। ਜਦੋਂ ਮੇਰੇ ਨਾਲ ਜ਼ੁਲਮ ਹੋ ਰਿਹਾ ਸੀ ਤਾਂ ਮੈਂ ਹੋਸ਼ ਵਿੱਚ ਸੀ। ਜਦੋਂ ਦਰਦ ਬਹੁਤ ਵਧ ਗਿਆ ਤਾਂ ਮੈਂ ਵਾਹਿਗੁਰੂ ਦਾ ਨਾਮ ਲੈਂਦਾ ਸੀ। ਨਵਦੀਪ ਜਲਬੇੜਾ ਨੇ ਕਿਹਾ ਕਿ ਮੈਂ 111 ਦਿਨ ਜੇਲ੍ਹ 'ਚ ਰਿਹਾ। ਇਸ ਸਮੇਂ ਦੌਰਾਨ ਮੈਂ ਕਈ ਬਦਲਾਅ ਦੇਖੇ। ਵਾਹਿਗੁਰੂ ਦੀ ਭਗਤੀ ਸਬੰਧੀ ਸਭ ਤੋਂ ਵੱਡਾ ਬਦਲਾਅ ਆਇਆ। ਪਹਿਲਾਂ ਮੈਂ ਗੁਰੂ ਨੂੰ ਹੀ ਮੰਨਦਾ ਸੀ ਪਰ ਜੇਲ੍ਹ ਦੇ ਅੰਦਰ ਮੈਂ ਰੋਜ਼ਾਨਾ ਪਾਠ ਕਰਨ ਲੱਗ ਪਿਆ। ਮੈਂ ਜੇਲ੍ਹ ਵਿੱਚ ਰੋਜ਼ਾਨਾ ਤਿੰਨ ਬਾਣੀਆਂ ਦਾ ਉਚਾਰਨ ਕਰਦਾ ਸੀ। ਜੇਲ੍ਹ ਦੇ ਅੰਦਰ ਗੁਰਦੁਆਰਾ ਸੀ, ਮੈਂ ਉੱਥੇ ਜਾਂਦਾ ਸੀ।
ਨਵਦੀਪ ਨੇ ਕਿਹਾ ਕਿ ਮੈਂ ਜੇਲ੍ਹ ਵਿੱਚ ਰੋਜ਼ਾਨਾ ਸ੍ਰੀ ਜਪੁਜੀ ਸਾਹਿਬ, ਸ੍ਰੀ ਚੌਪਈ ਸਾਹਿਬ ਤੇ ਸ੍ਰੀ ਅਨੰਦ ਸਾਹਿਬ ਦਾ ਪਾਠ ਕਰਦਾ ਸੀ। ਜੇਲ੍ਹ ਵਿੱਚ ਮੈਂ ਆਪਣੇ ਭਾਈਚਾਰੇ ਦਾ ਪੂਰਾ ਇਤਿਹਾਸ ਪੜ੍ਹਿਆ। ਜੇਲ੍ਹ ਵਿੱਚ ਬਣੀ ਲਾਇਬ੍ਰੇਰੀ ਦੇ ਅੰਦਰ ਮੈਂ ਉਹ ਸਭ ਕੁਝ ਪੜ੍ਹਿਆ ਜੋ ਸਾਡੇ ਭਾਈਚਾਰੇ ਦੇ ਸ਼ਹੀਦਾਂ ਨੇ ਸਾਡੇ ਲਈ ਕੀਤਾ। ਜੇਲ੍ਹ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ, ਮੈਂ ਵੀ ਇਹੀ ਕੁਝ ਸਿੱਖਿਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)