NCERT: ਇੰਡੀਆ ਨਹੀਂ ਹੁਣ ਭਾਰਤ ਲਿਖੋ... ਸਕੂਲਾਂ ਦੀਆਂ ਕਿਤਾਬਾਂ ‘ਚ ਬਦਲੇਗਾ ਨਾਮ? NCERT ਪੈਨਲ ਨੇ ਕੀਤੀ ਸਿਫਾਰਿਸ਼
NCERT: NCERT ਦੀ ਹਾਈ ਲੈਵਲ ਕਮੇਟੀ ਨੇ ਸਕੂਲੀ ਕਿਤਾਬਾਂ ਵਿੱਚ 'INDIA' ਦੀ ਥਾਂ 'ਭਾਰਤ' ਨਾਂ ਲਿਖਣ ਦੀ ਸਿਫ਼ਾਰਸ਼ ਕੀਤੀ ਹੈ। ਹਾਲ ਹੀ ਵਿੱਚ ਦੇਸ਼ ਦਾ ਨਾਮ ਬਦਲਣ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ।
NCERT: NCERT ਦੀ ਹਾਈ ਲੈਵਲ ਕਮੇਟੀ ਨੇ ਸਕੂਲੀ ਕਿਤਾਬਾਂ ਵਿੱਚ 'INDIA' ਦੀ ਥਾਂ 'ਭਾਰਤ' ਨਾਂ ਲਿਖਣ ਦੀ ਸਿਫ਼ਾਰਸ਼ ਕੀਤੀ ਹੈ। ਹਾਲ ਹੀ ਵਿੱਚ ਦੇਸ਼ ਦਾ ਨਾਮ ਬਦਲਣ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ।
ਜੀ-20 ਸਿਖਰ ਸੰਮੇਲਨ 2023 ਦੌਰਾਨ ਦੇਸ਼ ਦਾ ਨਾਂ ਬਦਲਣ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਕਿਹਾ ਗਿਆ ਸੀ ਕਿ INDIA ਦੀ ਥਾਂ 'ਭਾਰਤ' ਲਿਖਿਆ ਜਾਵੇਗਾ। ਜੀ-20 ਦੇ ਸੱਦੇ 'ਚ ਰਾਸ਼ਟਰਪਤੀ ਨੇ INDIA ਦੀ ਥਾਂ ਭਾਰਤ ਲਿਖ ਕੇ ਭੇਜਿਆ ਸੀ।
ਫਿਰ ਜੀ-20 ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੇਮ ਪਲੇਟ 'ਤੇ ਵੀ 'ਭਾਰਤ' ਲਿਖਿਆ ਗਿਆ ਸੀ। ਇਸ ਤੋਂ ਬਾਅਦ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਅਤੇ ਫਿਰ ਇਸ ‘ਤੇ ਕਾਫੀ ਚਰਚਾ ਹੋਣ ਲੱਗ ਗਈ।
ਸਕੂਲੀ ਕਿਤਾਬਾਂ ਵਿੱਚ ਇੰਡੀਆ ਦੀ ਥਾਂ ਭਾਰਤ ਲਿਖਣ ਦੀ ਕੀਤੀ ਸਿਫਾਰਿਸ਼
ਹਾਲਾਂਕਿ ਅਜਿਹਾ ਕੁਝ ਨਹੀਂ ਹੋਇਆ। ਹੁਣ ਸਕੂਲੀ ਕਿਤਾਬਾਂ 'ਚ ਦੇਸ਼ ਦਾ ਨਾਂ ਬਦਲਣ ਦੀ ਸਿਫਾਰਿਸ਼ ਕੀਤੀ ਗਈ ਹੈ। ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਨਸੀਈਆਰਟੀ) ਦੀ ਹਾਈ ਲੈਵਲ ਕਮੇਟੀ ਨੇ ਇਹ ਸਿਫ਼ਾਰਸ਼ ਕੀਤੀ ਹੈ।
ਪ੍ਰਾਚੀਨ ਇਤਿਹਾਸ ਦੀ ਥਾਂ ਕਲਾਸੀਕਲ ਇਤਿਹਾਸ ਪੜ੍ਹਾਉਣ ਦੀ ਸਿਫਾਰਿਸ਼
ਕਮੇਟੀ ਦੇ ਚੇਅਰਪਰਸਨ ਸੀ.ਆਈ.ਆਈਜੈਕ ਨੇ ਕਿਹਾ ਕਿ ਭਾਰਤ ਨੂੰ ਸਕੂਲ ਦੇ ਸਲੇਬਸ ‘ਚੋਂ ‘INDIA’ ਦੀ ਥਾਂ ਭਾਰਤ ਲਿਖਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇੱਕ ਹੋਰ ਸਿਫ਼ਾਰਸ਼ ਕੀਤੀ ਜੋ ਕਿ ਪਾਠਕ੍ਰਮ ਵਿੱਚੋਂ ਪ੍ਰਾਚੀਨ ਇਤਿਹਾਸ ਨੂੰ ਹਟਾਉਣ ਅਤੇ ਇਸ ਦੀ ਥਾਂ 'ਕਲਾਸੀਕਲ ਇਤਿਹਾਸ' ਪੜ੍ਹਾਉਣ ਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: India Pakistan Dispute: ਪਾਕਿਸਤਾਨ ਨੇ ਭਾਰਤ 'ਤੇ ਸਾਧਿਆ ਨਿਸ਼ਾਨਾ, ਕਿਹਾ- ਕਸ਼ਮੀਰ ਗਾਜ਼ਾ ਵਰਗਾ, ਤਾਂ ਫਿਰ ਭਾਰਤ ਨੇ ਵੀ ਦਿੱਤਾ ਇਹ ਜਵਾਬ...