ਨਵੀਂ ਦਿੱਲੀ: 2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਜ ਸਭਾ ਦੇ ਉਪ ਸਭਾਪਤੀ ਦੀ ਚੋਣਾਂ ਵਿੱਚ ਸੱਤਾਧਾਰੀ ਬੀਜੇਪੀ ਨੇ ਆਪਣੇ ਉਮੀਦਵਾਰ ਦੀ ਜਿੱਤ ਮਗਰੋਂ ਇੱਕ ਵਾਰ ਫਿਰ ਵਿਰੋਧੀ ਦਲਾਂ ਦੀ ਏਕਤਾ ਨੂੰ ਵੱਡੀ ਵੰਗਾਰ ਦਿੱਤੀ ਹੈ। ਐਨਡੀਏ ਦੇ ਉਮੀਦਵਾਰ ਹਰਿਵੰਸ਼ ਨਾਰਾਇਣ ਸਿੰਘ ਨੂੰ 125 ਵੋਟਾਂ ਮਿਲੀਆਂ, ਜਦਕਿ ਕਾਂਗਰਸ ਦੇ ਉਮੀਦਵਾਰ ਬੀਕੇ ਹਰਿਪ੍ਰਸਾਦ ਨੂੰ ਮਹਿਜ਼ 105 ਵੋਟਾਂ ਹੀ ਮਿਲੀਆਂ।
NDA ਨੇ UPA ਦੇ ਉਮੀਦਵਾਰ ਨੂੰ 25 ਵੋਟਾਂ ਨਾਲ ਹਰਾਇਆ। ਰਾਜ ਸਭਾ ਵਿੱਚ ਮੌਜੂਦਾ 244 ਸੰਸਦ ਮੈਂਬਰ ਹਨ, ਪਰ ਇਨ੍ਹਾਂ ਵਿੱਚੋਂ 230 ਮੈਂਬਰਾਂ ਨੇ ਹੀ ਵੋਟਿੰਗ ਵਿੱਚ ਹਿੱਸਾ ਲਿਆ। NDA ਦੇ ਉਮੀਦਵਾਰ ਨੂੰ ਬਹੁਮਤ ਦੇ ਅੰਕੜੇ 115 ਤੋਂ 20 ਵੋਟਾਂ ਵੱਧ ਮਿਲੀਆਂ।
ਯਾਦ ਰਹੇ ਕਿ 1977 ਤੋਂ ਲਗਾਤਾਰ ਕਾਂਗਰਸ ਦੇ ਉਮੀਦਵਾਰ ਹੀ ਉਪ ਸਭਾਪਤੀ ਬਣਦੇ ਆ ਰਹੇ ਸਨ। ਇਸ ਲਿਹਾਜ਼ ਨਾਲ ਇਹ ਤਬਦੀਲੀ ਬਹੁਤ ਅਹਿਮ ਮੰਨੀ ਜਾ ਰਹੀ ਹੈ। ਹਰਿਵੰਸ਼ ਦੀ ਇਸ ਜਿੱਤ ਵਿੱਚ ਬੀਜੇਪੀ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ, ਜਿਸ ਨੇ ਇੰਨੇ ਮਤਭੇਦਾਂ ਦੇ ਬਾਵਜੂਦ NDA ਦੇ ਉਮੀਦਵਾਰ ਨੂੰ ਵੋਟ ਦਿੱਤੀ।
ਰਾਜ ਸਭਾ ਦੇ ਉਪ ਸਭਾਪਤੀ ਚੁਣੇ ਜਾਂ ਬਾਅਦ ਕਾਂਗਰਸ ਨੇ ਦਿਲ ਖੋਲ੍ਹ ਕੇ ਹਰਿਵੰਸ਼ ਨਾਰਾਇਣ ਨੂੰ ਵਧਾਈ ਦਿੱਤੀ। ਰਾਜ ਸਭਾ ਦੇ ਵਿਰੋਧੀ ਧਿਰ ਦੇ ਲੀਡਰ ਗੁਲਾਮ ਅਲੀ ਨੇ ਕਿਹਾ ਕਿ ਹਰਿਵੰਸ਼ ਨਾਰਾਇਣ ਨਾ ਸਿਰਫ NDA ਦੇ ਉਪ ਸਭਾਪਤੀ ਹਨ, ਬਲਕਿ ਰਾਜ ਸਭਾ ਦੇ ਵੀ ਉਪ ਸਭਾਪਤੀ ਹਨ। ਉਨ੍ਹਾਂ ਉਮੀਦ ਜਤਾਈ ਕਿ ਉਹ ਰਾਜਸਭਾ ਦਾ ਕੰਮ ਵਧੀਆ ਤਰੀਕੇ ਨਾਲ ਕਰਨਗੇ।