Nepal Avalanche : ਨੇਪਾਲ ਦੇ ਹਿਮਲੁੰਗ ਹਿਮਾਲ ਬੇਸ ਕੈਂਪ 'ਤੇ ਆਇਆ ਬਰਫੀਲਾ ਤੂਫ਼ਾਨ ,ਘੱਟੋਂ-ਘੱਟ 10 ਲੋਕ ਲਾਪਤਾ
Nepal Avalanche : ਨੇਪਾਲ ’ਚ ਖਰਾਬ ਮੌਸਮ ਦੇ ਵਿਚਕਾਰ ਇੱਕ ਹੋਰ ਵੱਡੀ ਘਟਨਾ ਸਾਹਮਣੇ ਆਈ ਹੈ। ਐਤਵਾਰ ਸਵੇਰੇ ਸੈਂਟਰਲ ਨੇਪਾਲ ’ਚ ਹਿਮਲੁੰਗ ਪੀਕ ਦੇ ਬੇਸ ਕੈਂਪ ’ਤੇ ਹਿਮਸਖਲਨ (Avalanche) ਹੋ ਗਿਆ।
Nepal Avalanche : ਨੇਪਾਲ ’ਚ ਖਰਾਬ ਮੌਸਮ ਦੇ ਵਿਚਕਾਰ ਇੱਕ ਹੋਰ ਵੱਡੀ ਘਟਨਾ ਸਾਹਮਣੇ ਆਈ ਹੈ। ਐਤਵਾਰ ਸਵੇਰੇ ਸੈਂਟਰਲ ਨੇਪਾਲ ’ਚ ਹਿਮਲੁੰਗ ਪੀਕ ਦੇ ਬੇਸ ਕੈਂਪ ’ਤੇ ਹਿਮਸਖਲਨ (Avalanche) ਹੋ ਗਿਆ। ਇਸ ਘਟਨਾ ਤੋਂ ਬਾਅਦ ਘੱਟੋ-ਘੱਟ 10 ਸਥਾਨਕ ਪਹਾੜੀ ਚੜ੍ਹਨ ਵਾਲੇ ਅਤੇ ਗਾਈਡ ਲਾਪਤਾ ਦੱਸੇ ਜਾ ਰਹੇ ਹਨ।
7,126 ਮੀਟਰ ਉੱਚੀ ਹੈ ਹਿਮਲੁੰਗ ਪੀਕ
ਹਿਮਲੁੰਗ ਪੀਕ ਦੀ ਉਚਾਈ 7,126 ਮੀਟਰ ਹੈ ਅਤੇ ਇਹ ਨੇਪਾਲ-ਤਿੱਬਤ ਸਰਹੱਦ ਦੇ ਨੇੜੇ ਸਥਿਤ ਹੈ। ਹਿਮਸਖਲਨ ਤੋਂ ਪਹਿਲਾਂ ਇਲਾਕੇ ’ਚ ਕਈ ਦਿਨਾਂ ਤੋਂ ਭਾਰੀ ਬਰਫ਼ਬਾਰੀ ਹੋ ਰਹੀ ਸੀ, ਜਿਸ ਕਾਰਨ ਪਹਾੜੀ ਇਲਾਕੇ ’ਚ ਹਾਲਾਤ ਹੋਰ ਮੁਸ਼ਕਲ ਬਣੇ ਹੋਏ ਹਨ।
ਖਰਾਬ ਮੌਸਮ ਕਾਰਨ ਰੈਸਕਿਊ ਆਪਰੇਸ਼ਨ ’ਚ ਦੇਰੀ
ਹਿਮਸਖਲਨ ਤੋਂ ਬਾਅਦ ਲਾਪਤਾ ਲੋਕਾਂ ਦੀ ਭਾਲ ਲਈ ਰੈਸਕਿਊ ਟੀਮ ਅਤੇ ਦੋ ਹੈਲੀਕਾਪਟਰ ਤਿਆਰ ਹਨ, ਪਰ ਖਰਾਬ ਮੌਸਮ ਕਾਰਨ ਸਰਚ ਆਪਰੇਸ਼ਨ ’ਚ ਰੁਕਾਵਟ ਆ ਰਹੀ ਹੈ। ਹਿਮਾਲਿਆ ਹਾਲੀਡੇਜ਼ ਟ੍ਰੈਕਿੰਗ ਦੇ ਵਿਭੂਤੀ ਚੰਦ ਠਾਕੁਰ ਨੇ ਨਿਊਜ਼ ਏਜੰਸੀ AFP ਨੂੰ ਦੱਸਿਆ ਕਿ ਉਨ੍ਹਾਂ ਦੀ ਆਪਰੇਸ਼ਨ ਟੀਮ ਦੇ 8 ਲੋਕ ਅਤੇ ਇੱਕ ਹੋਰ ਕੰਪਨੀ ਦੇ 2 ਲੋਕ ਲਾਪਤਾ ਹਨ। ਉਨ੍ਹਾਂ ਮੁਤਾਬਕ ਸਾਰੇ ਲਾਪਤਾ ਲੋਕ ਨੇਪਾਲੀ ਹਨ।
ਨੇਪਾਲ ਦੇ ਕਈ ਹਿੱਸਿਆਂ ’ਚ ਇਸ ਸਮੇਂ ਮੌਸਮ ਖਰਾਬ ਹੈ। ਵੀਰਵਾਰ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਸੜਕਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕਈ ਥਾਵਾਂ ’ਤੇ ਲੈਂਡਸਲਾਈਡ ਵੀ ਹੋਏ ਹਨ। ਇਸ ਬਰਫ਼ਬਾਰੀ ਦਾ ਅਸਰ ਹੋਰ ਪਹਾੜੀ ਇਲਾਕਿਆਂ ’ਤੇ ਵੀ ਪਿਆ ਹੈ। ਮਨਾਸਲੂ ’ਤੇ ਭਾਰੀ ਬਰਫ਼ਬਾਰੀ ਕਾਰਨ ਇਸ ਹਫ਼ਤੇ ਪਹਾੜੀ ਚੜ੍ਹਾਈ ਦੇ ਕਈ ਆਪਰੇਸ਼ਨ ਰੱਦ ਕਰਨੇ ਪਏ, ਜਦਕਿ ਧੌਲਾਗਿਰੀ ਪਹਾੜੀ ਲੜੀ ’ਚ ਟ੍ਰੈਕਿੰਗ ਵੀ ਰੋਕ ਦਿੱਤੀ ਗਈ ਹੈ।
ਦੁਨੀਆ ਦੀਆਂ 14 ਸਭ ਤੋਂ ਉੱਚੀਆਂ ਚੋਟੀਆਂ ’ਚੋਂ 8 ਨੇਪਾਲ ’ਚ
ਦੁਨੀਆ ਦੀਆਂ 14 ਸਭ ਤੋਂ ਉੱਚੀਆਂ ਪਹਾੜੀ ਚੋਟੀਆਂ ’ਚੋਂ 8 ਨੇਪਾਲ ’ਚ ਸਥਿਤ ਹਨ। ਪਹਾੜੀ ਸੈਰ-ਸਪਾਟਾ ਅਤੇ ਮਾਊਂਟੇਨੀਅਰਿੰਗ ਦੇਸ਼ ਦੀ ਪੇਂਡੂ ਅਰਥਵਿਵਸਥਾ ਲਈ ਮਹੱਤਵਪੂਰਨ ਹਨ। ਇਸ ਸੀਜ਼ਨ ’ਚ 500 ਤੋਂ ਵੱਧ ਮਾਊਂਟੇਨੀਅਰਿੰਗ ਪਰਮਿਟ ਜਾਰੀ ਕੀਤੇ ਗਏ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਦੁਨੀਆ ਦੀ 8ਵੀਂ ਸਭ ਤੋਂ ਉੱਚੀ ਚੋਟੀ ਮਨਾਸਲੂ ਲਈ ਹਨ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਨੇਪਾਲ ਪਹਿਲਾਂ ਹੀ ਕੁਦਰਤੀ ਆਫ਼ਤਾਂ ਨਾਲ ਜੂਝ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟ੍ਰੈਂਡਿੰਗ ਟੌਪਿਕ



















