ਜਲੇਬੀ ਬਾਬਾ ਬਾਰੇ ਹੋ ਰਹੇ ਨਿੱਤ ਨਵੇਂ ਖੁਲਾਸੇ

ਫ਼ਤਿਹਾਬਾਦ: ਨਿਆਂਇਕ ਹਿਰਾਸਤ ਚ ਬੰਦ ਅਮਰਪੁਰੀ ਜਲੇਬੀ ਬਾਬਾ ਬਾਰੇ ਨਵਾਂ ਖੁਲਾਸਾ ਹੋਇਆ ਹੈ। ਟੋਹਾਣਾ ਦੇ ਸ਼ਮਸ਼ਾਨ ਘਾਟ 'ਚ ਜਲੇਬੀ ਬਾਬਾ ਰਾਤ ਦੇ ਸਮੇਂ ਤੰਤਰ ਕਿਰਿਆ ਕਰਕੇ ਸਾਧਨਾ ਕਰਨ ਦੇ ਦਾਅਵੇ ਕਰਦਾ ਸੀ। ਇੱਥੋਂ ਹੀ ਪੁਲਿਸ ਨੇ ਕੱਲ੍ਹ ਜ਼ਮੀਨ 'ਚ ਦੱਬੀ ਅਫ਼ੀਮ ਵੀ ਬਰਾਮਦ ਕੀਤੀ।
ਆਸਪਾਸ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਬਾਬੇ ਨੂੰ ਇੱਧਰ ਆਉਂਦੇ ਦੇਖਣ ਤੋਂ ਬਾਅਦ ਰੋਕਿਆ ਗਿਆ ਤਾਂ ਉਸਨੇ ਧਮਕਾਉਂਦਿਆਂ ਕਿਹਾ ਕਿ ਮੇਰੇ ਕੋਲ ਰਿਵਾਲਵਰ ਹੈ ਤੇ ਮੈਂ ਸਿੱਧੀ ਪ੍ਰਾਪਤ ਹਾਂ ਸਭ ਨੂੰ ਸਾੜ ਕੇ ਸਵਾਹ ਕਰ ਦੇਵਾਗਾਂ। ਲੋਕਾਂ ਨੇ ਦੋ ਵਾਰ ਬਾਬੇ ਨੂੰ ਉੱਥੇ ਜਾਣ 'ਤੇ ਕੁੱਟਿਆ ਵੀ ਸੀ। ਲੋਕਾਂ ਨੇ ਦੱਸਿਆ ਕਿ ਤੰਤਰ ਸਿੱਧੀ ਲਈ ਬਾਬਾ ਰਾਤ ਨੂੰ ਮਹਿਲਾਵਾਂ ਨੂੰ ਵੀ ਨਾਲ ਲੈਕੇ ਆਉਂਦਾ ਸੀ। ਫਿਲਹਾਲ ਜਲੇਬੀ ਬਾਬਾ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਹਿਸਾਰ ਸੈਂਟਰਲ ਜੇਲ੍ਹ 'ਚ ਬੰਦ ਹੈ।
ਜ਼ਿਕਰਯੋਗ ਹੈ ਕਿ ਬੀਤੀ 21 ਜੁਲਾਈ ਨੂੰ ਹਰਿਆਣਾ ਪੁਲਿਸ ਨੇ ਫ਼ਤਿਹਾਬਾਦ ਦੇ ਤਾਂਤਰਿਕ ਅਮਰਪੁਰੀ ਨੂੰ ਘੱਟੋ-ਘੱਟ 120 ਔਰਤਾਂ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਸੀ। ਤਾਂਤਰਿਕ ਅਜਿਹੇ ਘਿਨਾਉਣੇ ਅਪਰਾਧ ਦੀ ਵੀਡੀਓ ਵੀ ਬਣਾਉਂਦਾ ਸੀ, ਜਿਨ੍ਹਾਂ ਸਹਾਰੇ ਉਹ ਔਰਤਾਂ ਨੂੰ ਬਲੈਕਮੇਲ ਕਰਦਾ ਸੀ ਤੇ ਦੁਬਾਰਾ ਬਲਾਤਕਾਰ ਕਰਦਾ ਸੀ।
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ





















