ਹਾਈਡ੍ਰੌਕਸੀਕਲੋਰੋਕੀਨ ਦੀ ਵਰਤੋਂ ਲਈ ਨਵੀਂ ਐਡਵਾਇਜ਼ਰੀ ਜਾਰੀ, ਇਹ ਲੋਕ ਭੁੱਲ ਕੇ ਵੀ ਨਾ ਕਰਨ ਇਸਤੇਮਾਲ
ਆਈਸੀਐਮਸੀਆਰ ਵੱਲੋਂ ਜਾਰੀ ਸੋਧ ਕੀਤੀ ਐਡਵਾਇਜ਼ਰੀ 'ਚ ਜਾਗਰੂਕ ਕੀਤਾ ਗਿਆ ਕਿ ਦਵਾਈ ਲੈਣ ਵਾਲੇ ਵਿਅਕਤੀ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਇਕਦਮ ਸੁਰੱਖਿਅਤ ਹੋ ਗਿਆ ਹੈ।
ਚੰਡੀਗੜ੍ਹ: ਸਰਕਾਰ ਨੇ ਸ਼ੁੱਕਰਵਾਰ ਸੋਧ ਕੀਤੀ ਐਡਵਾਇਜ਼ਰੀ ਜਾਰੀ ਕਰਕੇ ਗੈਰ-ਕੋਰੋਨਾ ਹਸਪਤਾਲਾਂ 'ਚ ਕੰਮ ਕਰ ਰਹੇ ਬਿਨਾਂ ਲੱਛਣ ਵਾਲੇ ਸਿਹਤ ਕਰਮੀਆਂ, ਕੰਟੇਨਮੈਂਟ ਜ਼ੋਨ 'ਚ ਨਿਗਰਾਨੀ ਡਿਊਟੀ 'ਤੇ ਤਾਇਨਾਤ ਕਰਮੀਆਂ ਤੇ ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਸਬੰਧੀ ਗਤਵਿਧੀਆਂ 'ਚ ਸ਼ਾਮਲ ਪੈਰਾਮਿਲਟਰੀ ਫੋਰਸ ਤੇ ਪੁਲਿਸ ਕਰਮੀਆਂ ਨੂੰ ਰੋਗ ਨਿਰੋਧਕ ਦਵਾਈ ਦੇ ਤੌਰ 'ਤੇ ਹਾਈਡ੍ਰੌਕਸੀਕਲੋਰੋਕੀਨ ਦਾ ਇਸਤੇਮਾਲ ਕਰਨ ਦੀ ਸਿਫਾਰਸ਼ ਕੀਤੀ ਹੈ।
ਇਸ ਤੋਂ ਪਹਿਲਾਂ ਜਾਰੀ ਐਡਵਾਇਜ਼ਰੀ ਮੁਤਾਬਕ ਕੋਵਿਡ-19 ਫੈਲਣ ਤੋਂ ਰੋਕਣ ਲਈ ਇਸ ਦਾ ਇਲਾਜ ਕਰਨ 'ਚ ਸ਼ਾਮਲ ਬਿਨਾਂ ਲੱਛਣ ਵਾਲੇ ਸਾਰੇ ਸਿਹਤ ਕਰਮੀਆਂ ਤੇ ਪੀੜਤ ਲੋਕਾਂ ਦੇ ਘਰਾਂ 'ਚ ਸੰਪਰਕ 'ਚ ਆਏ ਲੋਕਾਂ 'ਚ ਵਾਇਰਸ ਖਿਲਾਫ ਇਸ ਦਵਾਈ ਦਾ ਇਸਤੇਮਾਲ ਕਰਨ ਦੀ ਵੀ ਸਿਫਾਰਸ਼ ਕੀਤੀ ਗਈ ਹੈ।
ਹਾਲਾਂਕਿ ਆਈਸੀਐਮਸੀਆਰ ਵੱਲੋਂ ਜਾਰੀ ਸੋਧ ਕੀਤੀ ਐਡਵਾਇਜ਼ਰੀ 'ਚ ਜਾਗਰੂਕ ਕੀਤਾ ਗਿਆ ਕਿ ਦਵਾਈ ਲੈਣ ਵਾਲੇ ਵਿਅਕਤੀ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਇਕਦਮ ਸੁਰੱਖਿਅਤ ਹੋ ਗਿਆ ਹੈ।
ਨਵੀਂ ਐਡਵਾਇਜ਼ਰੀ ਮੁਤਾਬਕ NIV ਪੁਣੇ 'ਚ HCQ ਦੀ ਜਾਂਚ 'ਚ ਇਹ ਪਾਇਆ ਗਿਆ ਕਿ ਇਸ ਨਾਲ ਵਾਇਰਸ ਦੀ ਦਰ ਘੱਟ ਹੁੰਦੀ ਹੈ। ਇਸ 'ਚ ਕਿਹਾ ਗਿਆ ਹੈ ਕਿ ਇਹ ਦਵਾਈ ਉਨ੍ਹਾਂ ਲੋਕਾਂ ਨੂੰ ਨਹੀਂ ਦੇਣੀ ਚਾਹੀਦੀ ਜੋ ਨਜ਼ਰ ਕਮਜ਼ੋਰ ਕਰਨ ਵਾਲੀ ਰੇਟਿਨਾ ਸਬੰਧੀ ਬਿਮਾਰੀ ਤੋਂ ਗ੍ਰਸਤ ਹਨ, ਐਚਸੀਕਿਊ ਨੂੰ ਲੈਕੇ ਅਤਿ ਸੰਵੇਦਨਸ਼ੀਲਤਾ ਹੈ ਤੇ ਜਿੰਨ੍ਹਾਂ ਨੂੰ ਦਿਲ ਦੀ ਧੜਕਨ ਘਟਣ ਵਧਣ ਦੀ ਬਿਮਾਰੀ ਹੈ।
ਐਡਵਾਇਜ਼ਰੀ 'ਚ ਇਸ ਦਵਾਈ ਨੂੰ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਗਰਭਵਤੀ ਤੇ ਦੁੱਧ ਚੁੰਘਾਉਣ ਵਾਲੀਆਂ ਮਹਿਲਾਵਾਂ ਨੂੰ ਨਾ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਹ ਵੀ ਕਿਹਾ ਗਿਆ ਕਿ ਇਹ ਦਵਾਈ ਡਾਕਟਰ ਦੀ ਸਹਿਮਤੀ ਨਾਲ ਹੀ ਦਿੱਤੀ ਜਾਵੇ।
ਇਹ ਵੀ ਪੜ੍ਹੋ: ਨਵਾਜ਼ੁਦੀਨ ਸਿਦੀਕੀ ਨੇ ਨਿੱਜੀ ਜ਼ਿੰਦਗੀ ਨੂੰ ਲੈਕੇ ਕਹੀ ਵੱਡੀ ਗੱਲ
ਭਾਰਤ ਨੇ ਪਿਛਲੇ ਮਹੀਨੇ ਹੀ ਅਮਰੀਕਾ, ਜਰਮਨੀ ਸਮੇਤ ਕਈ ਦੇਸ਼ਾਂ ਨੂੰ ਭਆਰੀ ਮਾਤਰਾ 'ਚ HCQ ਦਾ ਨਿਰਯਾਤ ਕੀਤਾ ਸੀ, ਜਿਸ ਲਈ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਪੀਐਮ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਦੇ 14 ਨਵੇਂ ਮਾਮਲੇ ਆਏ ਸਾਹਮਣੇ, ਤਾਜ਼ਾ ਅੰਕੜੇ ਜਾਰੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ