National List of Essential Medicine: ਕੇਂਦਰ ਸਰਕਾਰ ਨੇ ਜ਼ਰੂਰੀ ਦਵਾਈਆਂ ਦੀ ਸੂਚੀ ਵਿੱਚ ਬਦਲਾਅ ਕਰਦੇ ਹੋਏ 39 ਨਵੀਆਂ ਦਵਾਈਆਂ ਨੂੰ ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ (ਐਨਐਲਈਐਮ 2021) ਵਿੱਚ ਸ਼ਾਮਲ ਕੀਤਾ ਹੈ। ਸਰਕਾਰ ਦਾ ਉਦੇਸ਼ ਵੱਡੀ ਮਾਤਰਾ ਵਿੱਚ ਵਰਤੀਆਂ ਜਾਂਦੀਆਂ ਇਨ੍ਹਾਂ ਸਾਰੀਆਂ ਦਵਾਈਆਂ ਦੀ ਕੀਮਤ ਨੂੰ ਘਟਾਉਣਾ ਅਤੇ ਮਰੀਜ਼ਾਂ ਨੂੰ ਇੱਕ ਨਿਰਧਾਰਤ ਕੀਮਤ ਤੇ ਉਪਲਬਧ ਕਰਵਾਉਣਾ ਹੈ। ਸੋਧੀ ਗਈ ਸੂਚੀ ਵਿੱਚ ਸ਼ਾਮਲ ਕੀਤੀਆਂ ਗਈਆਂ 39 ਨਵੀਆਂ ਦਵਾਈਆਂ ਵਿੱਚ ਕੈਂਸਰ, ਸ਼ੂਗਰ, ਟੀਬੀ ਅਤੇ ਐਚਆਈਵੀ ਵਰਗੀਆਂ ਗੰਭੀਰ ਬਿਮਾਰੀਆਂ ਦੇ ਨਾਲ ਨਾਲ ਕੁਝ ਐਂਟੀਵਾਇਰਲ ਦਵਾਈਆਂ ਸ਼ਾਮਲ ਹਨ।
ਇਸ ਦੇ ਨਾਲ ਹੀ ਨਵੀਂ ਸੂਚੀ ਵਿੱਚ, ਸਰਕਾਰ ਨੇ ਇਸ ਵਿੱਚੋਂ 16 ਦਵਾਈਆਂ ਦੇ ਨਾਂ ਹਟਾ ਦਿੱਤੇ ਹਨ। 399 ਜ਼ਰੂਰੀ ਦਵਾਈਆਂ ਦੇ ਨਾਂ ਹੁਣ ਐਨਐਲਈਐਮ 2021 ਵਿੱਚ ਉਪਲਬਧ ਹਨ। ਇਸ ਤੋਂ ਪਹਿਲਾਂ ਇਸ ਵਿੱਚ 376 ਦਵਾਈਆਂ ਦੇ ਨਾਂ ਮੌਜੂਦ ਸੀ। ਸਰਕਾਰ ਵਲੋਂ ਇਸ ਸੂਚੀ ਵਿੱਚ ਆਉਣ ਵਾਲੀਆਂ ਸਾਰੀਆਂ ਦਵਾਈਆਂ 'ਤੇ ਮੁੱਲ ਕੈਪ ਲਗਾਈ ਗਈ ਹੈ ਤਾਂ ਜੋ ਮਰੀਜ਼ਾਂ ਨੂੰ ਬਹੁਤ ਘੱਟ ਕੀਮਤ 'ਤੇ ਉਪਲਬਧ ਕਰਵਾਈ ਜਾ ਸਕੇ।
ICMR ਦੀ ਮਾਹਰ ਕਮੇਟੀ ਨੇ ਤਿਆਰ ਕੀਤੀ ਸੂਚੀ
ਇਹ ਸੋਧੀ ਹੋਈ ਸੂਚੀ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੀ ਮਾਹਰ ਕਮੇਟੀ ਦੁਆਰਾ ਤਿਆਰ ਕੀਤੀ ਗਈ ਹੈ। ਜਿਸ ਤੋਂ ਬਾਅਦ ਵੀਰਵਾਰ ਨੂੰ ਇਹ ਸੂਚੀ ਸਿਹਤ ਮੰਤਰੀ ਮਨਸੁਖ ਮੰਡਵੀਆ ਨੂੰ ਸੌਂਪੀ ਗਈ। ਕਿਫਾਇਤੀ ਦਵਾਈਆਂ ਅਤੇ ਸਿਹਤ ਉਤਪਾਦਾਂ ਬਾਰੇ ਸਥਾਈ ਕਮੇਟੀ (SCAMHP) ਸਿਹਤ ਮੰਤਰਾਲੇ ਵਲੋਂ ਨੋਟੀਫਾਈ ਕੀਤੇ ਜਾਣ ਤੋਂ ਬਾਅਦ ਇਸਦਾ ਮੁਲਾਂਕਣ ਕਰੇਗੀ। SCAMHP ਇਨ੍ਹਾਂ ਦਵਾਈਆਂ ਦੀ ਕੀਮਤ ਨਿਰਧਾਰਤ ਕਰਨ ਸਬੰਧੀ ਆਪਣਾ ਮੁਲਾਂਕਣ ਕਰੇਗਾ।
ਇਸ ਤੋਂ ਬਾਅਦ SCAMHP ਦੀ ਸਲਾਹ ਦੇ ਅਧਾਰ ਤੇ, ਰਾਸ਼ਟਰੀ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਇਹਨਾਂ ਦਵਾਈਆਂ ਦੀ ਅੰਤਮ ਕੀਮਤ ਦਾ ਫੈਸਲਾ ਕਰੇਗੀ। ਇਸ ਦੇ ਮੁਖੀ ਡਾ: ਵੀਕੇ ਪਾਲ, ਨੀਤੀ ਆਯੋਗ ਦੇ ਮੈਂਬਰ (ਸਿਹਤ) ਹਨ।
ਇਹ ਵੀ ਪੜ੍ਹੋ: ਜਨਮ ਅਸ਼ਟਮੀ 'ਤੇ ਵਰਤ ਰੱਖਣ ਕਰਕੇ ਅਧਿਆਪਕ ਨੇ ਕੀਤੀ ਵਿਦਿਆਰਥੀਆਂ ਦੀ ਕੁੱਟਮਾਰ, ਹਿੰਦੂ ਦੇਵਤਿਆਂ ਲਈ ਵਰਤੀ ਇਤਰਾਜ਼ਯੋਗ ਭਾਸ਼ਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904