ਚੰਡੀਗੜ੍ਹ: ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਸਜ਼ਾ ਸੁਣਾਉਣ ਮਗਰੋਂ ਬਲਾਤਕਾਰੀ ਬਾਬਾ ਗੁਰਮੀਤ ਰਾਮ ਰਹੀਮ ਨੂੰ ਅਗਲੇ 20 ਸਾਲ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਕੱਟਣੇ ਪੈਣਗੇ। ਬਾਬੇ ਨੂੰ ਜੇਲ੍ਹ ਵਿੱਚ ਕੈਦੀਆਂ ਦੀ ਤਰ੍ਹਾਂ ਹੀ ਰਹਿਣਾ ਹੋਵੇਗਾ ਤੇ ਕੰਮ ਕਰਨਾ ਹੋਵੇਗਾ। ਜੇਲ੍ਹ ਵਿੱਚ ਰਹੀਮ ਦਾ ਨਵਾਂ ਨਾਮ ਕੈਦੀ ਨੰਬਰ 8647 ਹੈ।
ਇੰਜ ਹੋਵੇਗੀ ਰਾਮ ਰਹੀਮ ਦੇ ਦਿਨ ਦੀ ਸ਼ੁਰੂਆਤ
ਸਵੇਰੇ 4:30 ਉੱਠਣਾ ਹੋਵੇਗਾ।
5:00 ਹਾਜ਼ਰੀ ਲਈ ਲਾਈਨ ਵਿੱਚ ਲੱਗਣਾ ਹੋਵੇਗਾ।
5:30 ਉੱਤੇ ਚਾਹ ਮਿਲੇਗੀ।
6:30 ਪ੍ਰਾਰਥਨਾ ਵਿੱਚ ਹਿੱਸਾ ਲੈਣਾ ਹੋਵੇਗਾ ਤੇ ਬੁਰੇ ਕੰਮ ਤੋਂ ਦੂਰ ਰਹਿਣ ਦੀ ਸਹੁੰ ਚੁੱਕਣੀ ਹੋਵੇਗੀ।
7:30 ਨਾਸ਼ਤੇ ਲਈ ਲਾਈਨ ਵਿੱਚ ਲੱਗਣਾ ਹੋਵੇਗਾ।
8:30 ਕੋਰਟ ਵੱਲੋਂ ਤੈਅ ਕੰਮ ਕਰਨਾ ਹੋਵੇਗਾ।
10:30 ਫਿਰ ਤੋਂ ਲਾਈਨ ਵਿੱਚ ਖੜ੍ਹੇ ਹੋ ਕੇ ਹਾਜ਼ਰੀ ਦੇਣੀ ਹੋਵੇਗੀ।
11:00 ਵਜੇ ਫਿਰ ਤੋਂ ਕੰਮ ਵਿੱਚ ਲੱਗਣਾ ਹੋਵੇਗਾ।
12:00 ਬਾਕੀ ਕੈਦੀਆਂ ਦੇ ਨਾਲ ਭੋਜਨ ਕਰਨਾ ਹੋਵੇਗਾ।
2:00 ਤੱਕ ਖਾਣਾ ਖ਼ਾ ਕੇ ਵਰਤਣ ਜਮ੍ਹਾਂ ਕਰਾਉਣੇ ਹੋਣਗੇ ਤੇ ਤਿੰਨ ਵਜੇ ਤੱਕ ਆਰਾਮ।
3:30 ਚਾਹ ਦੇ ਲਈ ਲਾਈਨ ਵਿੱਚ ਵਾਪਸ ਆਉਣਾ ਹੋਵੇਗਾ।
4:00 ਵਜੇ ਜੇਲ੍ਹ ਵਿੱਚ ਸਫ਼ਾਈ ਦਾ ਕੰਮ ਕਰਾਇਆ ਜਾਵੇਗਾ।
5 ਤੋਂ 6 ਵਜੇ ਤੱਕ ਹਾਲ ਵਿੱਚ ਬੈਠ ਕੇ ਭੋਜਨ ਕਰਨਾ ਹੋਵੇਗਾ।
7:00 ਬੈਰਕ ਵਿੱਚ ਵਾਪਸ ਜਾਣਾ ਹੋਵੇਗਾ।
8:00 ਰਾਤ ਨੂੰ ਖਾਣ ਦੇ ਲਈ ਫਿਰ ਤੋਂ ਲਾਈਨ ਵਿੱਚ ਲੱਗਣਾ ਹੋਵੇਗਾ।
9:00 ਵਜੇ ਸੋਨ ਦੇ ਲਈ ਜਾਣਾ ਹੋਵੇਗਾ ਤੇ ਇਸ ਦੇ ਬਾਅਦ ਬੈਰਕ ਵਿੱਚ ਬੰਦ ਕਰ ਦਿੱਤਾ ਜਾਵੇਗਾ।
ਜੇਲ੍ਹ ਵਿੱਚ ਰਾਮ ਰਹੀਮ ਨੂੰ ਕੀ-ਕੀ ਸਾਮਾਨ ਮਿਲੇਗਾ?
ਜੇਲ੍ਹ ਵਿੱਚ ਰਾਮ ਰਹੀਮ ਨੂੰ ਬਿਸਤਰਾ ਤੇ ਵਿਛਾਉਣ ਲਈ ਕੰਬਲ ਮਿਲੇਗਾ। ਬੈਰਕ ਵਿੱਚ ਪਾਣੀ ਲਈ ਇੱਕ ਮਟਕਾ ਮਿਲੇਗਾ। ਰਾਮ ਰਹੀਮ ਜੇਲ੍ਹ ਵਿੱਚ ਜੂਟ ਤੋਂ ਬਣੀ ਡਰੈੱਸ ਹੀ ਪਾਵੇਗਾ ਤੇ ਆਪਣੀ ਬੈਰਕ ਵਿੱਚ ਖ਼ੁਦ ਝਾੜੂ ਲਾ ਕੇ ਸਾਫ਼ ਕਰਨਾ ਹੋਵੇਗਾ।
ਜੇਲ੍ਹ ਵਿੱਚ ਕੀ ਕੰਮ ਕਰੇਗਾ ਰਾਮ ਰਹੀਮ?
ਤਰਖਾਣ, ਸਿਲਾਈ, ਬੁਣਾਈ, ਰਸਾਇਣ ਬਣਾਉਣਾ, ਜਿਲਦਸਾਜ਼ੀ,ਸਕਰੀਨ ਪ੍ਰਿੰਟਿੰਗ, ਕੱਪੜਾ, ਨਿਵਾਰ, ਗਮਲੇ,ਸਾਬਣ, ਫਿਨਾਈਲ, ਦਰੀ, ਕੰਬਲ, ਟੀ.ਵੀ. ਤੇ ਰੇਡੀਓ ਸਹੀ ਕਰਨ ਵਰਗੇ ਕੰਮ ਵਿੱਚੋਂ ਕੋਈ ਇੱਕ ਕੰਮ ਚੁਣਨਾ ਹੋਵੇਗਾ।