ਨਵੀਂ ਦਿੱਲੀ-ਰੱਖਿਆ ਮੰਤਰਾਲੇ ਨੇ 9,435 ਕਰੋੜ ਰੁਪਏ ਦੀ ਲਾਈਟ ਮਸ਼ੀਨ ਗੰਨ ਅਤੇ ਬੈਟਲ ਕਾਰਬਾਈਨ ਹਥਿਆਰਾਂ ਦੀ ਖ਼ਰੀਦ ਨੂੰ ਮਨਜ਼ੂਰੀ ਦਿੱਤੀ ਹੈ। ਇਸ ਪ੍ਰਸਤਾਵ ਨੂੰ ਡਿਫੈਂਸ ਐਕਵੀਜ਼ਿਸ਼ਨ ਕੌਾਸਲ (ਡੀ. ਏ. ਸੀ.) ਨੇ ਪਾਸ ਕੀਤਾ ਸੀ, ਜੋ ਕਿ ਰੱਖਿਆ ਮੰਤਰਾਲੇ ਦੀ ਉੱਚ ਪੱਧਰੀ ਸੰਸਥਾ ਹੈ। ਇਹ ਸੰਸਥਾ ਹਥਿਆਰਾਂ ਦੀ ਖ਼ਰੀਦ ਨੂੰ ਮਨਜ਼ੂਰੀ ਦਿੰਦੀ ਹੈ।
ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ 41,000 ਲਾਈਟ ਮਸ਼ੀਨ ਗੰਨ ਖ਼ਰੀਦਣ 'ਚ 3,000 ਕਰੋੜ ਦਾ ਖ਼ਰਚ ਆਵੇਗਾ, ਜਦੋਂਕਿ 3.5 ਲੱਖ ਬੈਟਲ ਕਾਰਬਾਈਨ ਦੀ ਖ਼ਰੀਦ ਲਈ 4,607 ਕਰੋੜ ਖ਼ਰਚ ਆਵੇਗਾ।

ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਦੀ ਪਾਕਿਸਤਾਨ ਅਤੇ ਚੀਨ ਦੀ ਸਰਹੱਦ 'ਤੇ ਭਾਰਤੀ ਫ਼ੌਜ ਦੇ ਜਵਾਨਾਂ ਦੀ ਮਾਰਕ ਸਮਰੱਥਾ ਵਧਾਉਣ ਲਈ ਇਨ੍ਹਾਂ ਹਥਿਆਰਾਂ ਦੀ ਖ਼ਰੀਦ ਕੀਤੀ ਜਾ ਰਹੀ ਹੈ।
ਜਾਣਕਾਰਾਂ ਮੁਤਾਬਕ ਇਨ੍ਹਾਂ ਹਥਿਆਰਾਂ ਨਾਲ ਚੀਨ ਅਤੇ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਤਾਇਨਾਤ ਭਾਰਤੀ ਫ਼ੌਜ ਦੇ ਜਵਾਨਾਂ ਨੂੰ ਤਾਕਤ ਮਿਲੇਗੀ।