ਪੜਚੋਲ ਕਰੋ
NIA ਨੇ ਮੁਅੱਤਲ ਕੀਤੇ ਡੀਐਸਪੀ ਦਵੇਂਦਰ ਸਿੰਘ ਸਣੇ ਛੇ ਲੋਕਾਂ ਖ਼ਿਲਾਫ਼ ਚਾਰਜਸ਼ੀਟ ਦਾਇਰ
ਚਾਰਜਸ਼ੀਟ ‘ਚ ਕਿਹਾ ਗਿਆ ਹੈ ਕਿ ਮੁਅੱਤਲ ਕੀਤੇ ਡੀਐਸਪੀ ਦਵੇਂਦਰ ਸਿੰਘ ਦਿੱਲੀ ਵਿਚ ਪਾਕਿਸਤਾਨ ਹਾਈ ਕਮਿਸ਼ਨ ਦੇ ਕੁਝ ਅਧਿਕਾਰੀਆਂ ਨਾਲ ਸੰਪਰਕ ਵਿਚ ਸੀ।

ਨਵੀਂ ਦਿੱਲੀ: ਐਨਆਈਏ ਨੇ ਜੰਮੂ-ਕਸ਼ਮੀਰ ਦੀ ਵਿਸ਼ੇਸ਼ ਅਦਾਲਤ ਦੇ ਸਾਹਮਣੇ ਜੰਮੂ-ਕਸ਼ਮੀਰ ਦੇ ਮੁਅੱਤਲ ਡੀਐਸਪੀ ਦਵੇਂਦਰ ਸਿੰਘ ਸਮੇਤ ਛੇ ਲੋਕਾਂ ਦੇ ਖਿਲਾਫ ਅੱਤਵਾਦੀਆਂ ਨਾਲ ਸਬੰਧ ਰੱਖਣ ਅਤੇ ਉਨ੍ਹਾਂ ਨੂੰ ਸਹਾਇਤਾ ਮੁਹੱਈਆ ਕਰਾਉਣ ਦੇ ਦੋਸ਼ ਹੇਠ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਮੁਅੱਤਲ ਕੀਤੇ ਡੀਐਸਪੀ ਦਵੇਂਦਰ ਸਿੰਘ ਦਿੱਲੀ ਵਿਚ ਪਾਕਿਸਤਾਨ ਹਾਈ ਕਮਿਸ਼ਨ ਦੇ ਕੁਝ ਅਧਿਕਾਰੀਆਂ ਨਾਲ ਵੀ ਸੰਪਰਕ ਵਿਚ ਸੀ। ਜਿਨ੍ਹਾਂ ਲੋਕਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਹੈ, ਉਨ੍ਹਾਂ ਵਿੱਚ ਮੁਅੱਤਲ ਡੀਐਸਪੀ ਦਵੇਂਦਰ ਸਿੰਘ ਤੋਂ ਇਲਾਵਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ ਸਯਦ ਨਾਵੇਦ ਮੁਸਤਕ ਉਰਫ ਨਾਵੇਦ ਬਾਬੂ, ਰਫ਼ੀ ਅਹਿਮਦ ਬਥੇਰ ਤੋਂ ਇਲਾਵਾ ਨਾਵੇਦ ਬਾਬੂ ਦੇ ਭਰਾ ਸਈਦ ਇਰਫਾਨ ਅਹਿਮਦ, ਜੰਮੂ ਕਸ਼ਮੀਰ ਦੇ ਐਕਸ ਐਲਓਸੀ ਵਪਾਰੀ ਤਨਵੀਰ ਅਹਿਮਦ ਵਾਨੀ ਅਤੇ ਇਰਫਾਨ ਸੈਫੀ ਮੀਰ ਦੇ ਨਾਂ ਵੀ ਇਸ ‘ਚ ਸ਼ਾਮਲ ਹਨ। ਏਜੰਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਪੁਲਿਸ ਨੇ ਪਿਛਲੇ ਸਾਲ ਅੱਤਵਾਦੀਆਂ ਦੇ ਨਾਲ ਉਸਦੀ ਆਪਣੀ ਕਾਰ ਦੁਆਰਾ ਉਨ੍ਹਾਂ ਦੇ ਆਪਣੇ ਡੀਐਸਪੀ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਲੋਕਾਂ ਕੋਲੋਂ ਗੋਲਾ ਬਾਰੂਦ ਵੀ ਬਰਾਮਦ ਹੋਇਆ ਸੀ, ਬਾਅਦ ਵਿਚ ਇਸ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਗਈ ਸੀ ਅਤੇ ਐਨਆਈਏ ਨੇ ਇਸ ਕੇਸ ਦੀ ਜਾਂਚ ਦੌਰਾਨ ਜੰਮੂ-ਕਸ਼ਮੀਰ ਵਿਚ 15 ਤੋਂ ਵੱਧ ਥਾਂਵਾਂ 'ਤੇ ਛਾਪੇ ਮਾਰੇ ਅਤੇ ਬਾਰੂਦ ਸਮੇਤ ਕਈ ਮਹੱਤਵਪੂਰਨ ਚੀਜ਼ਾਂ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















