ਇਸ ਵਿਆਹ ਦੀ ਚਰਚਾ ਪੂਰੀ ਦੁਨੀਆ ‘ਚ ਹੋਈ ਸੀ। ਇਸ ਮੌਕੇ ਦੇ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਛਾਏ ਸੀ। ਹੁਣ ਵੀ ਸੋਸ਼ਲ ਮੀਡੀਆ ਇਸ ਵਿਆਹ ਦੀ ਤਸਵੀਰਾਂ ਨਾਲ ਭਰੀਆ ਹੋਇਆ ਹੈ। ਅੰਬਾਨੀਆਂ ਨੇ ਇਸ ਵਿਆਹ ‘ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ।
ਅਜਿਹੇ ‘ਚ ਨੀਤਾ ਅੰਬਾਨੀ ਕਿਵੇਂ ਪਿੱਛੇ ਰਹਿ ਸਕਦੀ ਸੀ। ਉਸ ਨੇ ਆਪਣੀ ਨੂੰਹ ਦੀ ਮੂੰਹ ਦਿਖਾਈ ਮੌਕੇ ਖਾਸ ਤੋਹਫਾ ਦਿੱਤਾ। ਖ਼ਬਰਾਂ ਨੇ ਕਿ ਨੀਤਾ ਨੇ ਸ਼ਲੋਕਾ ਨੂੰ ਹੀਰਿਆਂ ਦਾ ਹਾਰ ਦਿੱਤਾ ਹੈ ਜਿਸ ਨੂੰ ਚੁਣਨ ‘ਚ ਉਸ ਨੇ ਕਾਫੀ ਸਮਾਂ ਲਿਆ ਸੀ। ਹੈਰਾਨੀ ਵਾਲੀ ਗੱਲ ਹੈ ਹਾਰ ਦੀ ਕੀਮਤ। Womanseara ਦੀ ਰਿਪੋਰਟ ਮੁਤਾਬਕ ਹਾਰ ਦੀ ਕੀਮਤ 300 ਕਰੋੜ ਰੁਪਏ ਹੈ।