ਕੋਰੋਨਾ ਵੈਕਸੀਨ ਨੂੰ ਬ੍ਰਿਟੇਨ, ਅਮਰੀਕਾ ਤੇ ਕੈਨੇਡਾ ਸਮੇਤ ਦੁਨੀਆਂ ਦੇ ਕਈ ਦੇਸ਼ਾਂ 'ਚ ਐਮਰਜੈਂਸੀ ਇਸਤੇਮਾਲ ਦੀ ਮਨਜੂਰੀ ਦੇ ਦਿੱਤੀ ਗਈ ਹੈ। ਭਾਰਤ 'ਚ ਵੀ ਅਗਲੇ ਕੁਝ ਦਿਨਾਂ 'ਚ ਟੀਕੇ ਨੂੰ ਮਨਜੂਰੀ ਦੇਕੇ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਸਰਕਾਰ ਵੱਲੋਂ ਇਹ ਪਹਿਲਾਂ ਹੀ ਸਾਫ ਕੀਤਾ ਜਾ ਚੁੱਕਾ ਹੈ ਕਿ ਕੋਰੋਨਾ ਦਾ ਟੀਕਾਕਰਨ ਗੇੜਬੱਧ ਤਰੀਕੇ ਤੋਂ ਕੀਤਾ ਜਾਵੇਗਾ ਤੇ ਪਹਿਲਾਂ ਸਿਹਤ ਕਰਮੀਆਂ ਤੇ ਬਜ਼ੁਰਗਾ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ।


ਨੀਤੀ ਕਮਿਸ਼ਨ ਵੱਲੋਂ ਕੋਰੋਨਾ ਵਾਇਰਸ ਦੇ ਟੀਕਾਕਰਨ ਦੇ ਬਾਰੇ 'ਚ ਮੰਗਲਵਾਰ ਨੂੰ ਕਿਹਾ ਗਿਆ ਹੈ ਕਿ ਬੱਚਿਆਂ 'ਚ ਟੀਕੇ ਦੀ ਲੋੜ ਨਹੀਂ ਹੈ। ਨੀਤੀ ਕਮਿਸ਼ਨ ਦੇ ਮੈਂਬਰ ਡਾਕਟਰ ਵੀ.ਕੇ ਪੌਲ ਨੇ ਕਿਹਾ ਹੁਣ ਤਕ ਦੇ ਉਪਲਬਧ ਸਟੌਕ ਦੇ ਆਧਾਰ 'ਤੇ ਬੱਚਿਆਂ 'ਚ ਟੀਕਾਕਰਨ ਦੇ ਵਿਚਾਰ ਦਾ ਕੋਈ ਕਾਰਨ ਨਹੀਂ ਹੈ।


ਇਸ ਦੇ ਨਾਲ ਹੀ ਡਾ.ਵੀਕੇ ਪੌਲ ਨੇ ਪੱਤਰਕਾਰ ਦਾ ਸੰਮੇਲਨ 'ਚ ਕਿਹਾ ਕਿ ਬ੍ਰਿਟੇਨ 'ਚ ਮਿਲੇ ਕੋਰੋਨਾ ਵਾਇਰਸ ਨੇ ਨਵੇਂ ਰੂਪ 'ਚ ਟੀਕੇ ਦੇ ਵਿਕਾਸ 'ਤੇ ਕੋਈ ਅਸਰ ਨਹੀਂ ਪਏਗਾ। ਪੌਲ ਨੇ ਕਿਹਾ, 'ਹੁਣ ਤਕ ਉਪਲਬਧ ਅੰਕੜਿਆਂ, ਵਿਸ਼ਲੇਸ਼ਣ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਘਬਰਾਉਣ ਦੀ ਕੋਈ ਗੱਲ ਨਹੀਂ ਪਰ ਹੋਰ ਸਾਵਧਾਨ ਰਹਿਣਾ ਪਵੇਗਾ। ਸਾਨੂੰ ਪੁਖਤਾ ਯਤਨਾਂ ਨਾਲ ਇਸ ਨਵੀਂ ਚੁਣੌਤੀ ਨਾਲ ਨਜਿੱਠਣਾ ਪਵੇਗਾ।


ਉਨ੍ਹਾਂ ਕਿਹਾ ਵਾਇਰਸ ਦੇ ਰੂਪ 'ਚ ਬਦਲਾਅ ਦੇ ਮੱਦੇਨਜ਼ਰ ਇਲਾਜ ਨੂੰ ਲੈਕੇ ਦਿਸ਼ਾ-ਨਿਰਦੇਸ਼ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਤੇ ਖਾਸ ਕਰ ਦੇਸ਼ 'ਚ ਤਿਆਰ ਕੀਤੇ ਜਾ ਰਹੇ ਟੀਕੇ 'ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ