Lok Sabha Election Results: ਬਦਲ ਗਏ ਸਮੀਕਰਨ, ਭਾਜਪਾ ਲਈ ਹੋਵੇਗਾ ਔਖਾ! ਨੀਤੀਸ਼ ਤੇ ਨਾਇਡੂ ਦਾ ਇੰਝ ਮੁੱਕਿਆ ਸੱਤਾ ਜਾਣ ਦਾ ਡਰ
Lok Sabha Election Results: ਲੋਕ ਸਭਾ ਚੋਣਾਂ 2024 ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਦੇਸ਼ ਵਿੱਚ ਹੁਣ ਸਰਕਾਰ ਇੱਕ ਗਠਜੋੜ ਵਾਲੀ ਬਣੇਗੀ। ਚਾਹੇ ਫਿਰ ਭਾਜਪਾ ਬਣਾਏ ਜਾਂ ਫਿਰ ਕਾਂਗਰਸ ਬਣਾਏ ਸਾਰੀਆਂ ਪਾਰਟੀਆਂ ਨੂੰ ਦੂਜਿਆਂ ਦਾ ਸਮਰਥਨ ਲੈਣਾ ਹੀ ਪਵੇਗਾ।
ਪ੍ਰਭਜੋਤ ਕੌਰ ਦੀ ਰਿਪੋਰਟ
ਲੋਕ ਸਭਾ ਚੋਣਾਂ 2024 ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਦੇਸ਼ ਵਿੱਚ ਹੁਣ ਸਰਕਾਰ ਇੱਕ ਗਠਜੋੜ ਵਾਲੀ ਬਣੇਗੀ। ਚਾਹੇ ਫਿਰ ਭਾਜਪਾ ਬਣਾਏ ਜਾਂ ਫਿਰ ਕਾਂਗਰਸ ਬਣਾਏ ਸਾਰੀਆਂ ਪਾਰਟੀਆਂ ਨੂੰ ਦੂਜਿਆਂ ਦਾ ਸਮਰਥਨ ਲੈਣਾ ਹੀ ਪਵੇਗਾ। ਇਸ ਦੇ ਲਈ ਦੋ ਵੱਡੇ ਚਿਹਰਿਆਂ ਦੇ ਦੁਆਲੇ ਸਾਰੀ ਗੇਮ ਘੁੰਮ ਰਹੀ ਹੈ। ਇਸ ਵਿੱਚ ਨਾਮ ਹਨ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਅਤੇ ਟੀਡੀਪੀ ਦੇ ਮੁਖੀ ਚੰਦਰ ਬਾਬੂ ਨਾਇਡੂ। ਇਹ ਦੋਵੇਂ ਲੀਡਰ ਜਿਸ ਪਾਸੇ ਹੋਣਗੇ ਉਸ ਗਠਜੋੜ ਦੀ ਹੀ ਸਰਕਾਰ ਬਣੇਗੀ।
ਕਿਉਂਕਿ ਚੋਣ ਨਤੀਜਿਆਂ ਵਿੱਚ ਭਾਜਪਾ 240 ਸੀਟਾਂ ਹੀ ਹਾਸਲ ਕਰ ਸਕੀ ਹੈ ਅਤੇ ਇਸ ਹਿਸਾਬ ਲਾਲ ਐਨ.ਡੀ.ਏ ਗਠਜੋੜ ਤੋਂ 292 ਸੀਟਾਂ ਆ ਗਈਆਂ ਹਨ। ਦੂਜੇ ਪਾਸੇ ਕਾਂਗਰਸ ਨੇ 99 ਸੀਟਾਂ ਜਿੱਤੀਆਂ ਹਨ ਅਤੇ ਇੰਡੀਆ ਗਠਜੋੜ ਤੋਂ 234 ਸੀਟਾਂ ਹਨ। ਇਸ ਤੋਂ ਇਲਾਵਾ ਨੀਤੀਸ਼ ਕੁਮਾਰ ਦੀ ਪਾਰਟੀ ਜੇਡੀਯੂ ਨੂੰ 12 ਸੀਟਾਂ ਮਿਲੀਆਂ ਹਨ ਅਤੇ ਚੰਦਰ ਬਾਬੂ ਨਾਇਡੂ ਦੀ ਪਾਰਟੀ ਟੀਡੀਪੀ ਨੂੰ 16 ਸੀਟਾਂ ਮਿਲੀਆਂ ਹਨ। ਅਜਿਹੇ ਵਿੱਚ ਇਹਨਾਂ ਦੀਆਂ 28 ਸੀਟਾਂ ਹਨ ਅਤੇ ਸਰਕਾਰ ਬਣਾਉਣ ਲਈ ਇਹ ਦੋਵੇ ਜਿਸ ਪਾਸੇ ਜਾਂਦੇ ਹਨ ਉਹਨਾਂ ਦੀ ਹੀ ਸਰਕਾਰ ਬਣੇਗੀ।
ਇੰਝ ਮੁੱਕਿਆ ਨੀਤੀਸ਼ ਤੇ ਨਾਇਡੂ ਦਾ ਡਰ
ਟੀਡੀਪੀ ਦੇ ਚੰਦਰਬਾਬੂ ਨਾਇਡੂ ਨੇ ਆਂਧਰਾ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ 'ਚ ਵੱਡੀ ਜਿੱਤ ਹਾਸਲ ਕੀਤੀ ਹੈ। ਟੀਡੀਪੀ ਨੇ 135 ਸੀਟਾਂ ਹਾਲਸ ਕੀਤੀਆਂ ਹਨ। ਆਂਧਰ ਪ੍ਰਦੇਸ਼ ਵਿੱਚ ਵਿਧਾਨ ਸਭਾ ਦੀਆਂ 175 ਸੀਟਾਂ ਹਨ ਤੇ ਬਹੁਮਤ ਲਈ 88 ਚਾਹੀਦੀਆਂ ਹਨ।
ਦੁਜ਼ੇ ਪਾਸੇ ਭਾਜਪਾ ਨੇ 8 ਸੀਟਾਂ ਹਾਸਲ ਕੀਤੀਆਂ ਹਨ। ਹਲਾਂਕਿ ਭਾਜਪਾ ਤੇ ਟੀਡੀਪੀ ਦਾ ਇੱਥੇ ਗਠਜੋੜ ਹੈ ਅਤੇ ਐਨਡੀਏ ਵਿੱਚ ਵੀ ਭਾਈਵਾਲ ਪਾਰਟੀਆਂ ਹਨ। ਇਸ ਹਿਸਾਬ ਨਾਲ ਟੀਡੀਪੀ 'ਤੇ ਕੋਈ ਸੰਕਟ ਨਹੀਂ ਹੈ ਕਿ ਉਸ ਦੀ ਸੂਬੇ ਵਿੱਚ ਸਰਕਾਰ ਡਿੱਗ ਜਾਵੇ। ਯਾਨੀ ਕਿ ਬੀਜੇਪੀ ਦੀ ਜ਼ਰੂਰਤ ਆਂਧਰ ਪ੍ਰਦੇਸ਼ ਵਿੱਚ ਨਾਇਡੂ ਨੂੰ ਨਹੀਂ ਹੈ।
ਦੂਜੇ ਪਾਸੇ ਬਿਹਾਰ ਵਿੱਚ ਵਿਧਾਨ ਸਭਾ ਦੀਆਂ 243 ਸੀਟਾਂ ਹਨ ਤੇ ਸਰਕਾਰ ਬਣਾਉਣ ਲਈ 122 ਸੀਟਾਂ ਚਾਹੀਦੀਆਂ ਹਨ। ਹੁਣ ਇੱਥੇ ਭਾਜਪਾ ਤੇ ਜੇਡੀਯੂ ਦੀ ਭਾਈਵਾਲ ਸਰਕਾਰ ਹੈ। ਇੱਥੇ ਭਾਜਪਾ ਨੇ 85 ਵਿਧਾਨ ਸਭਾ ਸੀਟਾਂ ਜਿੱਤੀਆਂ ਹੋਈਆਂ ਹਨ ਅਤੇ ਜੇਡੀਯੂ ਤੋਂ 44 ਸੀਟਾਂ ਹਨ, ਇੰਡੀਆ ਗਠਜੋੜ ਤੋਂ ਕੁੱਲ 107 ਸੀਟਾਂ ਹਨ। ਜੇਕਰ ਨੀਤੀਸ਼ ਕੁਮਾਰ ਪਲਟੀ ਮਾਰਦੇ ਹਨ ਤਾਂ ਸੂਬੇ ਵਿੱਚ ਵੀ ਸਰਕਾਰ ਇੰਡੀਆ ਅਲਾਇਨਸ ਨਾਲ ਬਣਾ ਸਕਦੇ ਹਨ ਜੋ ਪਹਿਲਾਂ ਬਣਾਈ ਸੀ।