ਪੜਚੋਲ ਕਰੋ

Nitish Kumar Oath Ceremony : ਨਿਤੀਸ਼ ਕੁਮਾਰ ਨੇ 8ਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਤੇਜਸਵੀ ਯਾਦਵ ਬਣੇ ਡਿਪਟੀ ਸੀਐਮ

Nitish Kumar Oath Ceremony : ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਠਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਦੇ ਨਾਲ ਹੀ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ

Nitish Kumar Oath Ceremony : ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਠਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਦੇ ਨਾਲ ਹੀ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਮੰਤਰੀ ਮੰਡਲ ਦੇ ਵਿਸਥਾਰ ਨੂੰ ਲੈ ਕੇ ਸਥਿਤੀ ਅਜੇ ਸਪੱਸ਼ਟ ਨਹੀਂ ਹੈ। ਉਹ ਸੱਤ ਪਾਰਟੀਆਂ ਦੇ ਗੱਠਜੋੜ ਦੀ ਅਗਵਾਈ ਕਰਨਗੇ। ਇਸ ਗਠਜੋੜ ਨੂੰ ਇੱਕ ਆਜ਼ਾਦ ਦਾ ਸਮਰਥਨ ਹਾਸਲ ਹੈ। ਮਹਾਗਠਜੋੜ ਵਿੱਚ ਜੇਡੀਯੂ, ਆਰਜੇਡੀ, ਕਾਂਗਰਸ, ਹਮ ਅਤੇ ਖੱਬੀਆਂ ਪਾਰਟੀਆਂ ਸ਼ਾਮਲ ਹਨ।

ਰਾਜਪਾਲ ਫੱਗੂ ਚੌਹਾਨ ਨੇ ਉਨ੍ਹਾਂ ਨੂੰ ਰਾਜ ਭਵਨ ਵਿਖੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਤੇਜਸਵੀ ਯਾਦਵ ਦੂਜੀ ਵਾਰ ਸੂਬੇ ਦੇ ਉਪ ਮੁੱਖ ਮੰਤਰੀ ਬਣੇ ਹਨ। ਇਸ ਮੌਕੇ ਤੇਜਸਵੀ ਯਾਦਵ ਆਪਣੀ ਪਤਨੀ ਨਾਲ ਪਹੁੰਚੇ। ਨਿਤੀਸ਼ ਕੁਮਾਰ ਪਹਿਲੀ ਵਾਰ ਸਾਲ 2000 ਵਿੱਚ ਸੱਤ ਦਿਨਾਂ ਲਈ ਮੁੱਖ ਮੰਤਰੀ ਬਣੇ ਸਨ। ਜਿਸ ਤੋਂ ਬਾਅਦ ਉਹ 22 ਸਾਲਾਂ ਦੇ ਸਫਰ 'ਚ 6 ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਚੁੱਕੇ ਹਨ।

ਨਿਤੀਸ਼ ਕੁਮਾਰ ਦਾ 8ਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਾ ਆਪਣੇ ਆਪ ਵਿੱਚ ਇੱਕ ਵੱਡਾ ਰਿਕਾਰਡ ਹੈ। ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹੇ ਨੇਕਾ ਇੰਨੀ ਵਾਰ ਸਹੁੰ ਨਹੀਂ ਚੁੱਕ ਸਕੇ ਹਨ।

ਇਸ ਮੌਕੇ ਸੀ.ਐਮ ਨਿਤੀਸ਼ ਕੁਮਾਰ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਉਹ 2024 ਦੀਆਂ ਚੋਣਾਂ ਨੂੰ ਲੈ ਕੇ ਵਿਰੋਧੀ ਧਿਰ ਦੀ ਏਕਤਾ ਦਾ ਸੱਦਾ ਦਿੰਦੇ ਹਨ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਕਿਹਾ ਕਿ ਉਹ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦੇ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਹਾਲਾਤ ਠੀਕ ਨਹੀਂ ਹਨ। ਨਿਤੀਸ਼ ਨੇ ਕਿਹਾ- ਮੈਂ ਚੋਣਾਂ ਤੋਂ ਬਾਅਦ ਬਿਹਾਰ ਦਾ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦਾ ਸੀ।

ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਲਾਲੂ ਯਾਦਵ ਦਾ ਪਹੁੰਚਿਆ ਪਰਿਵਾਰ 

ਸਹੁੰ ਚੁੱਕ ਸਮਾਗਮ ਲਈ ਲਾਲੂ ਯਾਦਵ ਦਾ ਪਰਿਵਾਰ ਰਾਜ ਭਵਨ ਪਹੁੰਚਿਆ। ਇਸ ਵਿੱਚ ਰਾਬੜੀ ਦੇਵੀ, ਤੇਜ ਪ੍ਰਤਾਪ ਯਾਦਵ ਅਤੇ ਤੇਜਸਵੀ ਯਾਦਵ ਦੀ ਪਤਨੀ ਰੇਚਲ ਸ਼ਾਮਲ ਹਨ। ਇਸ ਸਮਾਗਮ ਵਿੱਚ ਕਿਸੇ ਹੋਰ ਪਾਰਟੀ ਜਾਂ ਸੂਬੇ ਦੇ ਵੱਡੇ ਆਗੂਆਂ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਲਾਲੂ ਯਾਦਵ ਦਾ ਦਿੱਲੀ 'ਚ ਇਲਾਜ ਚੱਲ ਰਿਹਾ ਹੈ, ਇਸ ਲਈ ਉਹ ਵੀ ਪਟਨਾ ਨਹੀਂ ਪਹੁੰਚ ਸਕੇ । ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਕੁਝ ਸਮੇਂ ਬਾਅਦ ਸਹੁੰ ਚੁੱਕਣਗੇ।

ਟਾਪ ਹੈਡਲਾਈਨ

Instagram 'ਤੇ ਅਸ਼ਲੀਲ ਸਮੱਗਰੀ ਨੂੰ ਲੈ ਕੇ ਸਰਕਾਰ ਸਖ਼ਤ, Meta ਨੂੰ ਜਾਰੀ ਹੋਵੇਗਾ ਨੋਟਿਸ
Instagram 'ਤੇ ਅਸ਼ਲੀਲ ਸਮੱਗਰੀ ਨੂੰ ਲੈ ਕੇ ਸਰਕਾਰ ਸਖ਼ਤ, Meta ਨੂੰ ਜਾਰੀ ਹੋਵੇਗਾ ਨੋਟਿਸ
Kurukshetra News : ਵਿਆਹ ਤੋਂ ਕੁੱਝ ਦਿਨ ਬਾਅਦ ਦੁਲਹਨ ਨੇ ਕੀਤਾ ਵੱਡਾ ਕਾਰਨਾਮਾ ,ਪਤੀ ਦੇ ਉਡ ਗਏ ਹੋਸ਼ 
Kurukshetra News : ਵਿਆਹ ਤੋਂ ਕੁੱਝ ਦਿਨ ਬਾਅਦ ਦੁਲਹਨ ਨੇ ਕੀਤਾ ਵੱਡਾ ਕਾਰਨਾਮਾ ,ਪਤੀ ਦੇ ਉਡ ਗਏ ਹੋਸ਼ 
 Marriage ਤੋਂ ਪਹਿਲਾਂ ਮੰਗੇਤਰ 'ਤੇ ਜਬਰ-ਜ਼ਿਨਾਹ ਦਾ ਆਰੋਪ , ਅਗਲੇ ਦਿਨ ਹੀ ਤੋੜਿਆ ਰਿਸ਼ਤਾ , ਕੱਲ੍ਹ ਹੋਣਾ ਸੀ ਵਿਆਹ
 Marriage ਤੋਂ ਪਹਿਲਾਂ ਮੰਗੇਤਰ 'ਤੇ ਜਬਰ-ਜ਼ਿਨਾਹ ਦਾ ਆਰੋਪ , ਅਗਲੇ ਦਿਨ ਹੀ ਤੋੜਿਆ ਰਿਸ਼ਤਾ , ਕੱਲ੍ਹ ਹੋਣਾ ਸੀ ਵਿਆਹ
LPG ਲਿਜਾ ਰਹੇ ਟੈਂਕਰ 'ਚ ਹੋਇਆ ਧਮਾਕਾ, ਮੱਚ ਗਏ ਅੱਗ ਦੇ ਭਾਂਬੜ, CCTV ਫੁਟੇਜ ਦੇਖ ਕੇ ਖੜ੍ਹੇ ਹੋਣਗੇ ਰੌਂਗਟੇ; 4 ਦੀ ਮੌਤ
LPG ਲਿਜਾ ਰਹੇ ਟੈਂਕਰ 'ਚ ਹੋਇਆ ਧਮਾਕਾ, ਮੱਚ ਗਏ ਅੱਗ ਦੇ ਭਾਂਬੜ, CCTV ਫੁਟੇਜ ਦੇਖ ਕੇ ਖੜ੍ਹੇ ਹੋਣਗੇ ਰੌਂਗਟੇ; 4 ਦੀ ਮੌਤ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Instagram 'ਤੇ ਅਸ਼ਲੀਲ ਸਮੱਗਰੀ ਨੂੰ ਲੈ ਕੇ ਸਰਕਾਰ ਸਖ਼ਤ, Meta ਨੂੰ ਜਾਰੀ ਹੋਵੇਗਾ ਨੋਟਿਸ
Instagram 'ਤੇ ਅਸ਼ਲੀਲ ਸਮੱਗਰੀ ਨੂੰ ਲੈ ਕੇ ਸਰਕਾਰ ਸਖ਼ਤ, Meta ਨੂੰ ਜਾਰੀ ਹੋਵੇਗਾ ਨੋਟਿਸ
200 ਰੁਪਏ ਦਾ ਨੋਟ ਅਸਲੀ ਹੈ ਜਾਂ ਨਕਲੀ? RBI ਦੇ ਇਨ੍ਹਾਂ 7 ਨਿਸ਼ਾਨਾਂ ਨਾਲ ਕਰੋ ਪਛਾਣ, ਦੂਰ ਹੋਵੇਗੀ ਸਾਰੀ ਉਲਝਣ
200 ਰੁਪਏ ਦਾ ਨੋਟ ਅਸਲੀ ਹੈ ਜਾਂ ਨਕਲੀ? RBI ਦੇ ਇਨ੍ਹਾਂ 7 ਨਿਸ਼ਾਨਾਂ ਨਾਲ ਕਰੋ ਪਛਾਣ, ਦੂਰ ਹੋਵੇਗੀ ਸਾਰੀ ਉਲਝਣ
ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸੁਖਜਿੰਦਰ ਰੰਧਾਵਾ ਦਾ ਬਿਆਨ, ਜਾਣੋ ਕੀ ਕਿਹਾ
ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸੁਖਜਿੰਦਰ ਰੰਧਾਵਾ ਦਾ ਬਿਆਨ, ਜਾਣੋ ਕੀ ਕਿਹਾ
Air India : ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਰਾਹਤ! Air India ਨੇ ਘਟਾਇਆ ਫਿਊਲ ਸਰਚਾਰਜ, ਹਵਾਈ ਟਿਕਟ ਹੋਣਗੇ ਸਸਤੇ !
Air India : ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਰਾਹਤ! Air India ਨੇ ਘਟਾਇਆ ਫਿਊਲ ਸਰਚਾਰਜ, ਹਵਾਈ ਟਿਕਟ ਹੋਣਗੇ ਸਸਤੇ !
ਪੰਜਾਬ ਕਾਂਗਰਸ ‘ਚ ਕਾਟੋਕਲੇਸ਼, ਚੰਨੀ ਧੜੇ ਨੇ ਕਿਹਾ- ਰਾਜਾ ਵੜਿੰਗ ਪ੍ਰਧਾਨ ਮੰਜ਼ੂਰ ਨਹੀਂ, ਹਾਈਕਮਾਨ ਦੁਬਾਰਾ ਕਰੇ ਵਿਚਾਰ
ਪੰਜਾਬ ਕਾਂਗਰਸ ‘ਚ ਕਾਟੋਕਲੇਸ਼, ਚੰਨੀ ਧੜੇ ਨੇ ਕਿਹਾ- ਰਾਜਾ ਵੜਿੰਗ ਪ੍ਰਧਾਨ ਮੰਜ਼ੂਰ ਨਹੀਂ, ਹਾਈਕਮਾਨ ਦੁਬਾਰਾ ਕਰੇ ਵਿਚਾਰ
 Refrigerator Tips : ਕੀ ਤੁਸੀਂ ਵੀ ਵਾਰ-ਵਾਰ ਖੋਲ੍ਹਦੇ ਹੋ ਫ੍ਰਿਜ? ਜਾਣੋ ਬਿਜਲੀ ਦੇ ਬਿੱਲ 'ਤੇ ਕਿੰਨਾ ਪੈਂਦਾ ਹੈ ਅਸਰ
 Refrigerator Tips : ਕੀ ਤੁਸੀਂ ਵੀ ਵਾਰ-ਵਾਰ ਖੋਲ੍ਹਦੇ ਹੋ ਫ੍ਰਿਜ? ਜਾਣੋ ਬਿਜਲੀ ਦੇ ਬਿੱਲ 'ਤੇ ਕਿੰਨਾ ਪੈਂਦਾ ਹੈ ਅਸਰ
Mansa 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਮਾਂ ਨੇ 3 ਬੱਚਿਆਂ ਦਾ ਕਤਲ ਕਰਕੇ ਮਗਰੋਂ ਕੀਤੀ ਖੁਦਕੁਸ਼ੀ
Mansa 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਮਾਂ ਨੇ 3 ਬੱਚਿਆਂ ਦਾ ਕਤਲ ਕਰਕੇ ਮਗਰੋਂ ਕੀਤੀ ਖੁਦਕੁਸ਼ੀ
ਈ-ਰਿਕਸ਼ਾ ਨੂੰ ਬਲਾਕ ਕਰਨ ਵਾਲੀਆਂ ਐਪਾਂ ਵਿਰੁੱਧ ਕਾਰਵਾਈ, ਦੋ ਡਿਲੀਟ
ਈ-ਰਿਕਸ਼ਾ ਨੂੰ ਬਲਾਕ ਕਰਨ ਵਾਲੀਆਂ ਐਪਾਂ ਵਿਰੁੱਧ ਕਾਰਵਾਈ, ਦੋ ਡਿਲੀਟ
Embed widget