ਕੇਂਦਰ ਨੇ ਮੰਗਲਵਾਰ ਨੂੰ ਕਿਹਾ ਕਿ ਕੋਮੋਰਬਿਡੀਟੀਜ਼ ਵਾਲੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ -19 ਵੈਕਸੀਨ ਦੀ 'ਪ੍ਰੀਕੋਸ਼ਨਰੀ ਟੀਕੇ' ਲਈ ਮੈਡੀਕਲ ਸਰਟੀਫਿਕੇਟ ਅਪਲੋਡ ਕਰਨ ਜਾਂ ਪ੍ਰਦਾਨ ਕਰਨ ਦੀ ਲੋੜ ਨਹੀਂ ਹੈ।
ਕੇਂਦਰੀ ਸਿਹਤ ਸਕੱਤਰ ਦੀ ਮੰਗਲਵਾਰ ਨੂੰ ਸੂਬਿਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਮੀਟਿੰਗ 'ਚ ਇਹ ਫੈਸਲਾ ਕੀਤਾ ਗਿਆ ਕਿ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਡਾਕਟਰ ਤੋਂ ਸਰਟੀਫਿਕੇਟ ਤੋਂ ਬਿਨਾਂ 'ਪ੍ਰੀਕੋਸ਼ਨਰੀ ਟੀਕੇ' ਲੈ ਸਕਦੇ ਹਨ। ਹਾਲਾਂਕਿ ਟੀਕਾ ਲੈਣ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਡਾਕਟਰਾਂ ਨਾਲ ਸਲਾਹ ਕਰਨੀ ਚਾਹੀਦੀ ਹੈ।
'ਪ੍ਰੀਕੋਸ਼ਨਰੀ ਟੀਕੇ' ਲੈਣ ਸਮੇਂ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਡਾਕਟਰ ਤੋਂ ਕੋਈ ਸਰਟੀਫਿਕੇਟ ਪੇਸ਼ ਕਰਨ/ਜਮਾਉਣ ਦੀ ਲੋੜ ਨਹੀਂ ਹੋਵੇਗੀ। 'ਪ੍ਰੀਕੋਸ਼ਨਰੀ ਟੀਕੇ' ਦੀ ਖੁਰਾਕ ਸੂਬਿਆਂ ਨੂੰ ਸਿਹਤ ਸਕੱਤਰ ਰਾਕੇਸ਼ ਭੂਸ਼ਣ ਦੁਆਰਾ ਇਕ ਪੱਤਰ 'ਚ ਲਿਖਿਆ ਗਿਆ। ਪੱਤਰ 'ਚ ਕਿਹਾ ਗਿਆ ਹੈ ਚੋਣ ਡਿਊਟੀ ਵਿਚ ਤਾਇਨਾਤ ਕਰਮਚਾਰੀ ਫਰੰਟਲਾਈਨ ਵਰਕਰਾਂ ਦੀ ਸ਼੍ਰੇਣੀ 'ਚ ਗਿਣੇ ਜਾਣਗੇ ਤੇ 'ਪ੍ਰੀਕੋਸ਼ਨਰੀ ਟੀਕੇ' ਦੀ ਖੁਰਾਕ ਲਈ ਯੋਗ ਹੋਣਗੇ।
'ਪ੍ਰੀਕੋਸ਼ਨਰੀ ਟੀਕੇ' ਖੁਰਾਕ ਲਈ ਉਹਨਾਂ ਦੀ ਯੋਗਤਾ ਇਸ ਗੱਲ 'ਤੇ ਅਧਾਰਤ ਹੈ ਕਿ ਉਹਨਾਂ ਨੇ ਆਪਣੀ ਦੂਜੀ ਖੁਰਾਕ ਕਦੋਂ ਲਈ ਸੀ। ਦੂਜੀ ਖੁਰਾਕ ਦੇ ਸਿਰਫ ਨੌਂ ਮਹੀਨੇ ਬਾਅਦ ਉਹ ਯੋਗ ਹੋਣਗੇ। ਇਸ ਵਿਚ ਅੱਗੇ ਲਿਖਿਆ ਗਿਆ ਹੈ। 25 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘੋਸ਼ਣਾ ਕੀਤੀ ਕਿ 10 ਜਨਵਰੀ ਤੋਂ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਸਿਹਤ ਸੰਭਾਲ ਤੇ ਫਰੰਟਲਾਈਨ ਕਰਮਚਾਰੀ ਅਤੇ ਨਾਲ ਹੀ 60 ਸਾਲ ਤੋਂ ਵੱਧ ਉਮਰ ਦੇ ਸਹਿ-ਰੋਗ ਵਾਲੇ ਲੋਕ ਆਪਣੀਆਂ 'ਸਾਵਧਾਨੀ ਖੁਰਾਕਾਂ' ਜਾਂ ਬੂਸਟਰ ਸ਼ਾਟਸ ਲਈ ਰਜਿਸਟਰ ਕਰ ਸਕਦੇ ਹਨ। ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਬੂਸਟਰ ਖੁਰਾਕ ਦੂਜੀ ਖੁਰਾਕ ਦੇ ਪ੍ਰਸ਼ਾਸਨ ਤੋਂ ਨੌਂ ਮਹੀਨਿਆਂ ਬਾਅਦ ਹੀ ਲਈ ਜਾ ਸਕਦੀ ਹੈ।
ਬਿਆਨ ਵਿਚ ਕਿਹਾ ਗਿਆ ਹੈ ਇਹ ਸਾਵਧਾਨੀ ਦੀ ਖੁਰਾਕ ਦੀ ਤਰਜੀਹ ਅਤੇ ਕ੍ਰਮ ਦੂਜੀ ਖੁਰਾਕ ਦੇ ਪ੍ਰਸ਼ਾਸਨ ਦੀ ਮਿਤੀ ਤੋਂ 9 ਮਹੀਨੇ ਭਾਵ 39 ਹਫ਼ਤਿਆਂ ਦੇ ਪੂਰੇ ਹੋਣ 'ਤੇ ਅਧਾਰਤ ਹੋਵੇਗਾ।
ਇਹ ਵੀ ਪੜ੍ਹੋ: ਜੇਕਰ PAN-LIC ਲਿੰਕ ਨਹੀਂ ਹੈ ਤਾਂ ਅਗਲੇ ਸਾਲ ਨਹੀਂ ਕਰ ਸਕੋਗੇ LIC IPO 'ਚ ਨਿਵੇਸ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904