ਨਵੀਂ ਦਿੱਲੀ: ਕੇਂਦਰੀ ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ ਨੇ ਸੀਬੀਐਸਈ ਦੀ ਦਸਵੀਂ ਜਮਾਤ ਦਾ ਹਿਸਾਬ ਦਾ ਪੇਪਰ ਦੁਬਾਰਾ ਨਾ ਲੈਣ ਦਾ ਫੈਸਲਾ ਕੀਤਾ ਹੈ। ਪੇਪਰ ਲੀਕ ਦੀਆਂ ਰਿਪੋਰਟਾਂ ਮਗਰੋਂ ਚਰਚਾ ਸੀ ਕਿ ਇਮਤਿਹਾਨ ਮੁੜ ਕਰਾਇਆ ਜਾਏਗਾ।


ਸਿੱਖਿਆ ਸਕੱਤਰ ਅਨਿਲ ਸਵਰੂਪ ਨੇ ਕਿਹਾ ਹੈ ਕਿ ਵਿਦਿਆਰਥੀਆਂ ਦੇ ਹਿੱਤ ਨੂੰ ਵੇਖਦਿਆਂ ਦਸਵੀਂ ਜਮਾਤ ਦਾ ਹਿਸਾਬ ਦਾ ਪੇਪਰ ਦੁਬਾਰਾ ਨਾ ਕਰਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਿੱਚ ਦੁਬਾਰਾ ਪੇਪਰ ਲੈਣ ਦੀਆਂ ਰਿਪੋਰਟਾਂ ਮਗਰੋਂ ਵਿਦਿਆਰਥੀਆਂ 'ਚ ਤਣਾਅ ਸੀ। ਇਸ ਲਈ ਦਿੱਲੀ, ਐਨਸੀਆਰ ਤੇ ਹਰਿਆਣਾ ਸਣੇ ਕਿਤੇ ਵੀ ਮੁੜ ਪੇਪਰ ਨਹੀਂ ਲਿਆ ਜਾਏਗਾ।

ਯਾਦ ਰਹੇ ਪਿਛਲੇ ਹਮਲੇ ਮੰਤਰਾਲੇ ਨੇ 12ਵੀਂ ਦਾ ਅਰਥਸ਼ਾਸ਼ਤਰ ਦਾ ਪੇਪਰ ਮੁੜ 25 ਅਪਰੈਲ ਨੂੰ ਕਰਾਉਣ ਦਾ ਐਲਾਨ ਕੀਤਾ ਸੀ। ਉਸ ਵੇਲੇ 10ਵੀਂ ਦੇ ਹਿਸਾਬ ਦੇ ਪੇਪਰ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਸੀ। ਅੱਜ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ 10ਵੀਂ ਦਾ ਪੇਪਰ ਨਹੀਂ ਹੋਏਗਾ।