ਪੜਚੋਲ ਕਰੋ
Advertisement
ਭੱਜੀ ਨੇ ਇੰਝ ਦਿੱਤਾ ਨਫਰਤ ਫੈਲਾਉਣ ਵਾਲਿਆਂ ਨੂੰ ਜਵਾਬ, ਸਿੱਖਾਂ ਦੀ ਨਿਸਕਾਮ ਸੇਵਾ ਦੀ ਵੀਡੀਓ ਪੋਸਟ
ਭਾਰਤੀ ਆਫ ਸਪਿਨਰ ਹਰਭਜਨ ਸਿੰਘ ਨਫਰਤ ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਭੱਜੀ ਤੇ ਯੁਵਰਾਜ ਨੇ ਪਾਕਿਸਤਾਨੀ ਖੇਡਾਰੀ ਸ਼ਾਹਿਦ ਅਫਰੀਦੀ ਦੇ ਕੋਰੋਨਵਾਇਰਸ ਮਹਾਮਾਰੀ ਦੌਰਾਨ ਮਾਨਵਤਾਵਾਦੀ ਕਾਰਜਾਂ ਦਾ ਹਮਾਇਤ ਕੀਤੀ ਸੀ। ਇਸ ਮਗਰੋਂ ਕੁਝ ਲੋਕਾਂ ਨੇ ਉਨ੍ਹਾਂ ਦੀ ਅਲੋਚਨਾ ਕਰਨੀ ਸ਼ੁਰੂ ਕਰ ਦਿੱਤੀ।
ਚੰਡੀਗੜ੍ਹ: ਭਾਰਤੀ ਆਫ ਸਪਿਨਰ ਹਰਭਜਨ ਸਿੰਘ ਨਫਰਤ ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਭੱਜੀ ਤੇ ਯੁਵਰਾਜ ਨੇ ਪਾਕਿਸਤਾਨੀ ਖੇਡਾਰੀ ਸ਼ਾਹਿਦ ਅਫਰੀਦੀ ਦੇ ਕੋਰੋਨਵਾਇਰਸ ਮਹਾਮਾਰੀ ਦੌਰਾਨ ਮਾਨਵਤਾਵਾਦੀ ਕਾਰਜਾਂ ਦਾ ਹਮਾਇਤ ਕੀਤੀ ਸੀ। ਇਸ ਮਗਰੋਂ ਕੁਝ ਲੋਕਾਂ ਨੇ ਉਨ੍ਹਾਂ ਦੀ ਅਲੋਚਨਾ ਕਰਨੀ ਸ਼ੁਰੂ ਕਰ ਦਿੱਤੀ।
ਇਸ ਦੇ ਜਵਾਬ ਵਿੱਚ ਵੀਰਵਾਰ ਨੂੰ ਹਰਭਜਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਵੀਡੀਓ ਅਪਲੋਡ ਕੀਤਾ ਜਿਸ ਵਿੱਚ ਦਿਖਾਇਆ ਗਿਆ ਸੀ ਕਿ ਇੰਗਲੈਂਡ ਵਿੱਚ ਸਿੱਖ ਲੋੜਵੰਦਾਂ ਨੂੰ ਭੋਜਨ ਤਿਆਰ ਕਰਕੇ ਵੰਡ ਰਹੇ ਹਨ। ਉਨ੍ਹਾਂ ਲਿਖਿਆ, "ਕੋਈ ਧਰਮ ਨਹੀਂ, ਕੋਈ ਜਾਤੀ ਨਹੀਂ, ਸਿਰਫ ਮਾਨਵਤਾ...ਇਹੀ ਹੈ...ਸੁੱਰਖਿਅਤ ਰਹਿਣ ਲਈ ਘਰ ਰਹੋ...ਨਫਰਤ ਜਾਂ ਵਾਇਰਸ ਨੂੰ ਨਾ ਫੈਲਾਓ...ਆਓ ਹਰ ਇੱਕ ਲਈ ਅਰਦਾਸ ਕਰੀਏ...ਵਾਹਿਗੁਰੂ ਸਾਡੇ ਸਾਰਿਆਂ ਨੂੰ ਅਸੀਸ ਦੇਵੇ।"
ਇਸ ਤੋਂ ਪਹਿਲਾਂ ਯੁਵਰਾਜ ਨੇ ਵੀ ਕਿਹਾ ਸੀ ਕਿ ਸ਼ਾਹਿਦ ਅਫਰੀਦੀ ਫਾਉਂਡੇਸ਼ਨ ਲਈ ਮਦਦ ਮੰਗ ਕੇ, ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ। ਉਨ੍ਹਾਂ ਸਿਰਫ ਇਹ ਕੋਸ਼ਿਸ਼ ਕੀਤੀ ਸੀ ਕਿ ਕੋਰੋਨਾ ਮਹਾਮਾਰੀ ਨਾਲ ਪੀੜਤ ਲੋਕਾਂ ਦੀ ਮਦਦ ਕੀਤੀ ਜਾਵੇ। “ਇਹ ਸਮਾਂ ਪਰਖ ਰਿਹਾ ਹੈ, ਹੁਣ ਇੱਕ-ਦੂਜੇ ਦੀ ਭਾਲ ਕਰਨ ਦਾ ਸਮਾਂ ਆ ਗਿਆ ਹੈ, ਖ਼ਾਸਕਰ ਉਨ੍ਹਾਂ ਲਈ ਜੋ ਘੱਟ ਕਿਸਮਤ ਵਾਲੇ ਹਨ। ਆਓ ਅਸੀਂ ਆਪਣਾ ਕੰਮ ਕਰੀਏ, ਮੈਂ ਸ਼ਾਹਿਦ ਅਫਰੀਦੀ ਤੇ ਸ਼ਾਹਿਦ ਅਫਰੀਦੀ ਫਾਉਂਡੇਸ਼ਨ ਦਾ ਕੋਵਿਡ-19 ਖਿਲਾਫ ਇਸ ਉੱਤਮ ਪਹਿਲਕਦਮੀ ਵਿੱਚ ਸਮਰਥਨ ਕਰਦਾ ਹਾਂ ।” ਯੁਵਰਾਜ ਨੇ ਇਹ ਟਵੀਟ ਕਰਕੇ ਹਰਭਜਨ ਨੂੰ ਟੈਗ ਕੀਤਾ ਸੀ।No religion,no cast, only humanity..that’s what it is.. stay safe stay home..spread love not hate or virus.. let’s pray for every single one.. May waheguru bless us all 🙏🙏🙏🙏 #BeKind #BreakTheChain #coronavirus pic.twitter.com/evPob7er0F
— Harbhajan Turbanator (@harbhajan_singh) April 1, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਪੰਜਾਬ
ਲੁਧਿਆਣਾ
Advertisement