ਪੜਚੋਲ ਕਰੋ

ਹੁਣ ਮੋਦੀ ਸਰਕਾਰ ਨੇ ਬਿਜਲੀ ਖਪਤਕਾਰਾਂ ਲਈ ਬਣਾਏ ਨਵੇਂ ਨਿਯਮ, ਜਾਣੋ ਕੀ-ਕੀ ਹੋਏਗਾ ਨਵਾਂ

ਦੇਸ਼ ਭਰ ਦੇ ਬਿਜਲੀ ਖਪਤਕਾਰਾਂ ਨੂੰ ਹੁਣ ਘੱਟੋ-ਘੱਟ ਸੇਵਾਵਾਂ ਦੇ ਨਾਲ ਬਿਜਲੀ ਦੀ ਸਪਲਾਈ ਦਾ ਅਧਿਕਾਰ ਹੋਵੇਗਾ। ਸਰਕਾਰ ਨੇ ਬਿਜਲੀ ਖਪਤਕਾਰਾਂ ਨੂੰ ਸਮਰੱਥ ਕਰਨ ਲਈ ਬੇਹੱਦ ਮਹੱਤਵਪੂਰਨ ਕਦਮ ਚੁੱਕੇ ਹਨ।

ਰੌਬਟ ਦੀ ਰਿਪੋਰਟ ਚੰਡੀਗੜ੍ਹ: ਦੇਸ਼ ਭਰ ਦੇ ਬਿਜਲੀ ਖਪਤਕਾਰਾਂ ਨੂੰ ਹੁਣ ਘੱਟੋ-ਘੱਟ ਸੇਵਾਵਾਂ ਦੇ ਨਾਲ ਬਿਜਲੀ ਦੀ ਸਪਲਾਈ ਦਾ ਅਧਿਕਾਰ ਹੋਵੇਗਾ। ਸਰਕਾਰ ਨੇ ਬਿਜਲੀ ਖਪਤਕਾਰਾਂ ਨੂੰ ਸਮਰੱਥ ਕਰਨ ਲਈ ਬੇਹੱਦ ਮਹੱਤਵਪੂਰਨ ਕਦਮ ਚੁੱਕੇ ਹਨ। ਇਸ ਵਿੱਚ 24 ਘੰਟੇ ਬਿਜਲੀ ਸਪਲਾਈ ਕਰਨ ਦਾ ਅਧਿਕਾਰ ਵੀ ਸ਼ਾਮਲ ਹੈ, ਯਾਨੀ ਇਸ ਨਵੇਂ ਨਿਯਮਾਂ ਤਹਿਤ ਖਪਤਕਾਰਾਂ ਨੂੰ 24 ਘੰਟੇ ਬਿਜਲੀ ਉਪਲੱਬਧ ਕਰਵਾਉਣ ਤੇ ਤੈਅ ਸਮੇਂ 'ਤੇ ਸੇਵਾਵਾਂ ਦੇਣ ਦੀ ਵਿਵਸਥਾ ਯਕੀਨੀ ਬਣਾਈ ਗਈ ਹੈ। ਬਿਜਲੀ (ਖਪਤਕਾਰਾਂ ਦੇ ਅਧਿਕਾਰ) ਨਿਯਮ, 2020 ਦੇ ਨੋਟੀਫਿਕੇਸ਼ਨ ਦਾ ਐਲਾਨ ਕਰਦਿਆਂ ਬਿਜਲੀ ਤੇ ਊਰਜਾ ਦੇ ਰਾਜ ਮੰਤਰੀ ਆਰਕੇ ਸਿੰਘ ਨੇ ਕਿਹਾ, "ਦੇਸ਼ ਭਰ ਦੀਆਂ ਬਿਜਲੀ ਵੰਡ ਕੰਪਨੀਆਂ (discoms) ਏਕਾਅਧਿਕਾਰ ਹਨ- ਚਾਹੇ ਉਹ ਸਰਕਾਰੀ ਜਾਂ ਨਿੱਜੀ ਹੋਣ- ਤੇ ਉਪਭੋਗਤਾ ਕੋਲ ਕੋਈ ਵਿਕਲਪ ਨਹੀਂ। ਇਸ ਲਈ, ਇਹ ਜ਼ਰੂਰੀ ਸੀ ਕਿ ਖਪਤਕਾਰਾਂ ਦੇ ਅਧਿਕਾਰ ਨਿਯਮਾਂ ਅਨੁਸਾਰ ਰੱਖੇ ਜਾਣ ਤੇ ਇਨ੍ਹਾਂ ਅਧਿਕਾਰਾਂ ਨੂੰ ਲਾਗੂ ਕਰਨ ਲਈ ਸਿਸਟਮ ਲਗਾਇਆ ਜਾਵੇ।" ਇਨ੍ਹਾਂ ਨਿਯਮਾਂ ਦੀ ਉਲੰਘਣਾ ਹੋਣ 'ਤੇ ਬਿਜਲੀ ਵੰਡ ਕੰਪਨੀਆਂ (discoms) ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ। ਬਿਜਲੀ ਮੰਤਰੀ ਆਰਕੇ ਸਿੰਘ ਨੇ ਦੱਸਿਆ ਕਿ ਦੇਸ਼ ਦੀਆਂ ਬਿਜਲੀ ਵੰਡ ਕੰਪਨੀਆਂ ਹੁਣ ਸੇਵਾ ਪ੍ਰਦਾਤਾ ਕੰਪਨੀਆਂ ਹਨ। ਗਾਹਕਾਂ ਨੂੰ ਦੂਜੀਆਂ ਸੇਵਾਵਾਂ ਦੀ ਤਰ੍ਹਾਂ ਸਾਰੇ ਅਧਿਕਾਰ ਮਿਲਣਗੇ। ਇਨ੍ਹਾਂ ਨਿਯਮਾਂ ਰਾਹੀਂ ਅਸੀਂ ਆਮ ਜਨਤਾ ਦਾ ਸਸ਼ਕਤੀਕਰਨ ਕਰ ਰਹੇ ਹਾਂ। ਕੇਂਦਰ ਸਰਕਾਰ ਦਾ ਅਗਲਾ ਕਦਮ ਇਨ੍ਹਾਂ ਨਿਯਮਾਂ ਬਾਰੇ ਪੂਰੇ ਦੇਸ਼ 'ਚ ਪ੍ਰਚਾਰ ਕਰਨਾ ਹੋਵੇਗਾ। ਜੇ ਡਿਸਕਾਮ ਜਾਣ-ਬੁੱਝ ਕੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰੇਗੀ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਇਹ ਨਿਯਮ 30 ਕਰੋੜ ਗਾਹਕਾਂ ਨੂੰ ਫ਼ਾਇਦਾ ਪਹੁੰਚਾਏਗਾ। ਬਿਜਲੀ ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਬਿਜਲੀ ਗਾਹਕਾਂ ਦੇ ਕੁਲ 11 ਤਹਿਤ ਅਧਿਕਾਰ ਯਕੀਨੀ ਬਣਾਏ ਗਏ ਹਨ। ਇਨ੍ਹਾਂ ਵਿਚੋਂ ਨਵੇਂ ਕੁਨੈਕਸ਼ਨ ਲੈਣ ਤੋਂ ਲੈ ਕੇ ਮੀਟਰ ਲਾਉਣ, ਬਿੱਲ ਭੁਗਤਾਨ ਵਰਗੇ ਖੇਤਰ 'ਚ ਵੀ ਸ਼ਾਮਲ ਹਨ। ਹਰੇਕ ਤਰ੍ਹਾਂ ਦਾ ਬਿਜਲੀ ਕੁਨੈਕਸ਼ਨ ਲੈਣ ਦੀ ਹੁਣ ਆਨਲਾਈਨ ਸਹੂਲਤ ਹੋਵੇਗੀ। ਇਹ ਨਿਯਮ ਖਪਤਕਾਰਾਂ ਨੂੰ ਵੰਡ ਲਾਇਸੈਂਸਾਂ ਦੀ ਜ਼ਿੰਮੇਵਾਰੀ, ਨਵੇਂ ਕੁਨੈਕਸ਼ਨ ਅਤੇ ਮੌਜੂਦਾ ਕੁਨੈਕਸ਼ਨ ਵਿੱਚ ਸੋਧ, ਮੀਟਰਿੰਗ ਪ੍ਰਬੰਧ, ਬਿਲਿੰਗ ਅਤੇ ਭੁਗਤਾਨ ਸਮੇਤ ਹੋਰਾਂ ਲਈ ਅਧਿਕਾਰ ਪ੍ਰਦਾਨ ਕਰਦੇ ਹਨ।ਇੱਕ ਸਵੈਚਲਿਤ ਮੁਆਵਜ਼ਾ ਵਿਧੀ ਲਾਗੂ ਕੀਤੀ ਜਾਏਗੀ। ਇਸ ਵਿਚ ਖਪਤਕਾਰਾਂ ਨੂੰ ਕਿਸੇ ਖ਼ਾਸ ਅਵਧੀ ਤੋਂ ਬਾਹਰ ਦੀ ਸਪਲਾਈ ਅਤੇ ਸਪਲਾਈ ਵਿੱਚ ਕੁਝ ਰੁਕਾਵਟਾਂ ਸ਼ਾਮਲ ਨਹੀਂ ਹੋਣਗੀਆਂ, ਜਿਹੜੀਆਂ ਰੈਗੂਲੇਟਰੀ ਕਮਿਸ਼ਨ ਵਲੋਂ ਨਿਰਧਾਰਤ ਕੀਤੀਆਂ ਜਾਣਗੀਆਂ। ਗਾਹਕਾਂ ਦੇ ਬਿਨੈ ਕਰਨ ਦੇ ਸੱਤ ਦਿਨਾਂ ਦੇ ਅੰਦਰ ਮਹਾਨਗਰਾਂ 'ਚ ਅਤੇ 15 ਦਿਨਾਂ 'ਚ ਸ਼ਹਿਰੀ ਇਲਾਕਿਆਂ 'ਚ ਅਤੇ 30 ਦਿਨਾਂ ਦੇ ਅੰਦਰ ਪੇਂਡੂ ਖੇਤਰਾਂ 'ਚ ਬਿਜਲੀ ਦਾ ਕੁਨੈਕਸ਼ਨ ਦੇਣਾ ਪਵੇਗਾ। ਇਹ ਡਿਸਕਾਮ ਦੀ ਜ਼ਿੰਮੇਵਾਰੀ ਹੈ।ਕੋਈ ਵੀ ਕੁਨੈਕਸ਼ਨ ਬਿਨ੍ਹਾਂ ਸਮਾਰਟ ਪ੍ਰਰੀਪੇਡ ਮੀਟਰ ਦੇ ਨਹੀਂ ਦਿੱਤਾ ਜਾਵੇਗਾ। ਗਾਹਕਾਂ ਲਈ ਬਿਜਲੀ ਬਿੱਲ ਦਾ ਭੁਗਤਾਨ ਆਨਲਾਈਨ ਦੇਣ ਦਾ ਬਦਲ ਦੇਣਾ ਪਵੇਗਾ।

ਟਾਪ ਹੈਡਲਾਈਨ

Himachal 'ਚ ਕੁਦਰਤ ਦਾ ਕਹਿਰ, ਸਿਰਮੌਰ ਵਿੱਚ ਢਹਿ ਗਿਆ ਦੋ ਮੰਜ਼ਿਲਾ ਮਕਾਨ, 2 ਦੀ ਮੌਤ
Himachal 'ਚ ਕੁਦਰਤ ਦਾ ਕਹਿਰ, ਸਿਰਮੌਰ ਵਿੱਚ ਢਹਿ ਗਿਆ ਦੋ ਮੰਜ਼ਿਲਾ ਮਕਾਨ, 2 ਦੀ ਮੌਤ
CM ਨੇ ਕੈਬਨਿਟ ਮੰਤਰੀਆਂ ਵਿਚਕਾਰ ਵਿਭਾਗਾਂ ਦੀ ਕੀਤੀ ਵੰਡ ,ਪੜੋ ਕਿਸ ਮੰਤਰੀ ਨੂੰ ਮਿਲਿਆ ਕਿਹੜਾ ਵਿਭਾਗ ?
CM ਨੇ ਕੈਬਨਿਟ ਮੰਤਰੀਆਂ ਵਿਚਕਾਰ ਵਿਭਾਗਾਂ ਦੀ ਕੀਤੀ ਵੰਡ ,ਪੜੋ ਕਿਸ ਮੰਤਰੀ ਨੂੰ ਮਿਲਿਆ ਕਿਹੜਾ ਵਿਭਾਗ ?
Kabaddi player Sheelu Balhara ਨੂੰ ਸਹੁਰੇ ਪਰਿਵਾਰ ਨੇ ਕੀਤਾ ਮਾਫ਼ , ਪਤਨੀ ਮੁਸਕਾਨ ਖੁਦਕੁਸ਼ੀ ਮਾਮਲੇ 'ਚ ਕੁੱਝ ਮੰਗਾਂ 'ਤੇ ਬਣੀ ਸਹਿਮਤੀ
Kabaddi player Sheelu Balhara ਨੂੰ ਸਹੁਰੇ ਪਰਿਵਾਰ ਨੇ ਕੀਤਾ ਮਾਫ਼ , ਪਤਨੀ ਮੁਸਕਾਨ ਖੁਦਕੁਸ਼ੀ ਮਾਮਲੇ 'ਚ ਕੁੱਝ ਮੰਗਾਂ 'ਤੇ ਬਣੀ ਸਹਿਮਤੀ
Former MP In Jail: ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਜੇਲ੍ਹ 'ਚ ਕੈਦ ਸੰਸਦ ਮੈਂਬਰ ਕੋਲੋਂ ਮਿਲਿਆ ਮੋਬਾਈਲ ਫੋਨ, 4 ਤੋਂ 5 ਘੰਟੇ ਦੀ...
ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਜੇਲ੍ਹ 'ਚ ਕੈਦ ਸੰਸਦ ਮੈਂਬਰ ਕੋਲੋਂ ਮਿਲਿਆ ਮੋਬਾਈਲ ਫੋਨ, 4 ਤੋਂ 5 ਘੰਟੇ ਦੀ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ! ਕਾਂਗਰਸ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਸਣੇ 50 ਪਰਿਵਾਰ AAP ‘ਚ ਹੋਏ ਸ਼ਾਮਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ! ਕਾਂਗਰਸ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਸਣੇ 50 ਪਰਿਵਾਰ AAP ‘ਚ ਹੋਏ ਸ਼ਾਮਲ...
ਹੁਣ ਖਾਤੇ 'ਚ ਆਉਣਗੇ ਰਾਸ਼ਨ ਦੇ ਪੈਸੇ, ਪਰ 30 ਦਿਨਾਂ 'ਚ ਖਰੀਦਿਆ ਅਨਾਜ ਤਾਂ ਕੀ ਹੋਵੇਗਾ?
ਹੁਣ ਖਾਤੇ 'ਚ ਆਉਣਗੇ ਰਾਸ਼ਨ ਦੇ ਪੈਸੇ, ਪਰ 30 ਦਿਨਾਂ 'ਚ ਖਰੀਦਿਆ ਅਨਾਜ ਤਾਂ ਕੀ ਹੋਵੇਗਾ?
ਪੰਜਾਬ SIR ਦੀ ਡਰਾਫਟ ਵੋਟਰ ਲਿਸਟ ਜਾਰੀ, CEO ਪੰਜਾਬ ਦੀ ਵੈਬਸਾਈਟ 'ਤੇ ਇਦਾਂ ਚੈੱਕ ਕਰੋ ਆਪਣਾ ਨਾਮ; ਵੋਟ ਕੱਟੀ ਤਾਂ EPIC ਨੰਬਰ ਤੋਂ ਲੱਗੇਗਾ ਪਤਾ
ਪੰਜਾਬ SIR ਦੀ ਡਰਾਫਟ ਵੋਟਰ ਲਿਸਟ ਜਾਰੀ, CEO ਪੰਜਾਬ ਦੀ ਵੈਬਸਾਈਟ 'ਤੇ ਇਦਾਂ ਚੈੱਕ ਕਰੋ ਆਪਣਾ ਨਾਮ; ਵੋਟ ਕੱਟੀ ਤਾਂ EPIC ਨੰਬਰ ਤੋਂ ਲੱਗੇਗਾ ਪਤਾ
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
ਵੱਡੀ ਖ਼ਬਰ! ਭਿਆਨਕ ਹਾਦਸੇ 'ਚ ਪੰਜਾਬ ਦੇ ਵਿੱਤ ਮੰਤਰੀ ਦੇ ਤਿੰਨ ਸਾਥੀਆਂ ਦੀ ਮੌਤ, ਸਾਰੇ AAP ਦੇ ਮੈਂਬਰ ਸਨ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਭਿਆਨਕ ਹਾਦਸੇ 'ਚ ਪੰਜਾਬ ਦੇ ਵਿੱਤ ਮੰਤਰੀ ਦੇ ਤਿੰਨ ਸਾਥੀਆਂ ਦੀ ਮੌਤ, ਸਾਰੇ AAP ਦੇ ਮੈਂਬਰ ਸਨ; ਮੱਚਿਆ ਚੀਕ ਚੀਹਾੜਾ
ਅੱਜ ਕਿਸ ਰੇਟ 'ਤੇ ਮਿਲੇਗਾ 14 ਕਿਲੋ ਵਾਲਾ ਸਿਲੰਡਰ, ਜਾਣ ਲਓ ਅੱਜ ਦੀਆਂ ਕੀਮਤਾਂ
ਅੱਜ ਕਿਸ ਰੇਟ 'ਤੇ ਮਿਲੇਗਾ 14 ਕਿਲੋ ਵਾਲਾ ਸਿਲੰਡਰ, ਜਾਣ ਲਓ ਅੱਜ ਦੀਆਂ ਕੀਮਤਾਂ
Canada Student Protest: ਵਿਦਿਆਰਥੀਆਂ ਦੇ ਧਰਨੇ ਵਾਲੀ ਥਾਂ ’ਤੇ CBSA ਦੀ ਰੇਡ
Canada Student Protest: ਵਿਦਿਆਰਥੀਆਂ ਦੇ ਧਰਨੇ ਵਾਲੀ ਥਾਂ ’ਤੇ CBSA ਦੀ ਰੇਡ
Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ ਦੇ ਖੁੱਲ੍ਹਣਗੇ ਭਾਗ! ਕਾਰੋਬਾਰ 'ਚ ਵਾਧਾ ਅਤੇ ਨੌਕਰੀ 'ਚ ਮਿਲੇਗੀ ਤਰੱਕੀ, ਵਿਆਹੁਤਾ ਜੋੜਿਆਂ ਦਾ ਖੁਸ਼ੀਆਂ ਨਾਲ ਭਰੇਗਾ ਜੀਵਨ; ਜਾਣੋ ਕੌਣ ਖੁਸ਼ਕਿਸਮਤ...
ਇਨ੍ਹਾਂ 4 ਰਾਸ਼ੀ ਵਾਲਿਆਂ ਦੇ ਖੁੱਲ੍ਹਣਗੇ ਭਾਗ! ਕਾਰੋਬਾਰ 'ਚ ਵਾਧਾ ਅਤੇ ਨੌਕਰੀ 'ਚ ਮਿਲੇਗੀ ਤਰੱਕੀ, ਵਿਆਹੁਤਾ ਜੋੜਿਆਂ ਦਾ ਖੁਸ਼ੀਆਂ ਨਾਲ ਭਰੇਗਾ ਜੀਵਨ; ਜਾਣੋ ਕੌਣ ਖੁਸ਼ਕਿਸਮਤ...
Embed widget