7ਵੇਂ ਤਨਖਾਹ ਕਮਿਸ਼ਨ ਨੇ ਸਿੰਗਲ ਪਿਤਾ ਦੇ ਤੌਰ ‘ਤੇ ਬੱਚਿਆਂ ਦੀ ਜ਼ਿੰਮੇਵਾਰੀ ਸਾਂਭਣ ਤੇ ਉਨ੍ਹਾਂ ਦੀ ਦੇਖਭਾਲ ਲਈ ਕਰਮਚਾਰੀਆਂ ਨੂੰ ਰਾਹਤ ਦੇਣ ਦੀ ਅਹਿਮ ਕੋਸ਼ਿਸ਼ ਕੀਤੀ ਹੈ। ਕਮਿਸ਼ਨ ਵੱਲੋਂ ਨੂੰ ਸਿੰਗਲ ਫਾਦਰ ਨੂੰ ਵੀ ਚਾਈਲਡ ਕੇਅਰ ਲੀਵ ਦੇਣ ਦੀ ਸਿਫਾਰਸ਼ ਕੀਤੀ ਗਈ ਸੀ।
ਕੇਂਦਰ ਸਰਕਾਰ ਨੇ ਇਸ ‘ਤੇ ਮੋਹਰ ਲਾ ਕੇ ਗਜਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪਹਿਲਾਂ ਇਹ ਛੁੱਟੀ ਸਿਰਫ ਔਰਤਾਂ ਨੂੰ ਮਿਲਦੀ ਸੀ ਪਰ ਸਿਫਾਰਸ਼ ਮੁਤਾਬਕ ਹੁਣ ਮਰਦਾਂ ਨੂੰ ਵੀ 730 ਦਿਨਾਂ ਤਕ ਇਹ ਛੁੱਟੀ ਮਿਲ ਸਕਦੀ ਹੈ।
CCL ਤੋਂ ਇਲਾਵਾ ਔਰਤਾਂ ਨੂੰ 180 ਦਿਨਾਂ ਦੀ ਪੇਡ ਲੀਵ ਮਿਲਦੀ ਹੈ ਜਦਕਿ ਮਰਦ 15 ਦਿਨਾਂ ਦੀ ਲੀਵ ਕਲੇਮ ਕਰ ਸਕਦੇ ਹਨ।