(Source: ECI/ABP News)
ਹੁਣ ਗੁਜਰਾਤ ਤੋਂ ਪੰਜਾਬ 'ਚ ਹੋ ਰਹੀ ਹੈਰੋਇਨ ਦੀ ਸਪਲਾਈ, ਟਰੱਕ ਦੇ ਟੂਲ ਬਾਕਸ 'ਚੋਂ 190 ਕਰੋੜ ਦਾ ਚਿੱਟਾ ਬਰਾਮਦ
ਪੰਜਾਬ ਪੁਲਿਸ ਦੇ ਆਈਜੀ ਪਰਮਾਰ ਨੇ ਦੱਸਿਆ ਕਿ ਗੁਜਰਾਤ ਤੋਂ ਰਾਜਸਥਾਨ ਦੇ ਰਸਤੇ ਟਰੱਕ ਦੇ ਟੂਲ ਬਾਕਸ ਵਿੱਚ ਲੁਕਾ ਕੇ ਹੈਰੋਇਨ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਗੈਂਗਸਟਰ ਸੋਨੂੰ ਖਤਰੀ ਵੱਲੋਂ ਹੈਰੋਇਨ ਦੀ ਤਸਕਰੀ ਕਰਵਾਈ ਜਾਂਦੀ ਸੀ।
![ਹੁਣ ਗੁਜਰਾਤ ਤੋਂ ਪੰਜਾਬ 'ਚ ਹੋ ਰਹੀ ਹੈਰੋਇਨ ਦੀ ਸਪਲਾਈ, ਟਰੱਕ ਦੇ ਟੂਲ ਬਾਕਸ 'ਚੋਂ 190 ਕਰੋੜ ਦਾ ਚਿੱਟਾ ਬਰਾਮਦ Now heroin is being supplied to Punjab from Gujarat, white worth 190 crores was recovered from the tool box of the truck. ਹੁਣ ਗੁਜਰਾਤ ਤੋਂ ਪੰਜਾਬ 'ਚ ਹੋ ਰਹੀ ਹੈਰੋਇਨ ਦੀ ਸਪਲਾਈ, ਟਰੱਕ ਦੇ ਟੂਲ ਬਾਕਸ 'ਚੋਂ 190 ਕਰੋੜ ਦਾ ਚਿੱਟਾ ਬਰਾਮਦ](https://feeds.abplive.com/onecms/images/uploaded-images/2022/08/28/ecadccf07bc65159675d5ce0da6ee5821661682126221316_original.jpeg?impolicy=abp_cdn&imwidth=1200&height=675)
ਨਵਾਂਸ਼ਹਿਰ: ਪੁਲਿਸ ਨੇ 38 ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ। ਇਸ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕਿਟ ਵਿੱਚ ਕੀਮਤ ਕਰੀਬ 190 ਕਰੋੜ ਰੁਪਏ ਹੈ। ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਆਈਜੀ ਲੁਧਿਆਣਾ ਰੇਂਜ ਐਸਪੀਐਸ ਪਰਮਾਰ ਤੇ ਐਸਐਸਪੀ ਭਾਗੀਰਥ ਸਿੰਘ ਮੀਣਾ ਨੇ ਜ਼ਿਲ੍ਹਾ ਪੁਲਿਸ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਮਾਮਲੇ ਦਾ ਪੂਰਾ ਖੁਲਾਸਾ ਕੀਤਾ ਹੈ।
ਪੰਜਾਬ ਪੁਲਿਸ ਦੇ ਆਈਜੀ ਪਰਮਾਰ ਨੇ ਦੱਸਿਆ ਕਿ ਗੁਜਰਾਤ ਤੋਂ ਰਾਜਸਥਾਨ ਦੇ ਰਸਤੇ ਟਰੱਕ ਦੇ ਟੂਲ ਬਾਕਸ ਵਿੱਚ ਲੁਕਾ ਕੇ ਹੈਰੋਇਨ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਗੈਂਗਸਟਰ ਸੋਨੂੰ ਖਤਰੀ ਵੱਲੋਂ ਹੈਰੋਇਨ ਦੀ ਤਸਕਰੀ ਕਰਵਾਈ ਜਾਂਦੀ ਸੀ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੋਸ਼ਲ ਮੀਡੀਆ ਐਪ ਟੈਲੀਗਰਾਮ ਰਾਹੀਂ ਸੋਨੂੰ ਖੱਤਰੀ ਇਨ੍ਹਾਂ ਮੁਲਜ਼ਮਾਂ ਨੂੰ ਹੈਰੋਇਨ ਦੀ ਤਸਕਰੀ ਸੰਬਧੀ ਜਾਣਕਾਰੀ ਦਿੰਦਾ ਸੀ।
ਆਈਜੀ ਪਰਮਾਰ ਨੇ ਦੱਸਿਆ ਕਿ 38 ਕਿੱਲੋ ਹੈਰੋਇਨ ਬਰਾਮਦ ਹੋਈ ਹੈ। ਫੜ੍ਹੇ ਗਏ ਦੋਵੇਂ ਮੁਲਜ਼ਮ ਬਲਾਚੌਰ ਦੇ ਰਹਿਣ ਵਾਲੇ ਹਨ। ਗੈਂਗਸਟਰ ਸੋਨੂੰ ਖੱਤਰੀ ਏ ਕੈਟਾਗਰੀ ਦਾ ਗੈਂਗਸਟਰ ਹੈ। ਉਸ ਉਪਰ ਵੀਹ ਦੇ ਕਰੀਬ ਮਾਮਲੇ ਪਹਿਲਾ ਦਰਜ ਹਨ। ਫੜੇ ਗਏ ਮੁਲਜ਼ਮਾਂ ਦਾ ਨਾਂ ਕੁਲਵਿੰਦਰ ਰਾਮ ਤੇ ਬਿੱਟੂ ਹੈ। ਇਸ ਤੋਂ ਪਹਿਲਾ ਇਹ ਮੁਲਜ਼ਮ ਦਿੱਲੀ ਤੇ ਜੰਮੂ ਕਸ਼ਮੀਰ ਦੇ ਉੜੀ ਵਿੱਚ ਵੀ ਹੈਰੋਇਨ ਦੀ ਤਸਕਰੀ ਕਰ ਚੁੱਕੇ ਹਨ। ਇਸ ਖੇਪ ਬਦਲੇ 14 ਲੱਖ ਰੁਪਏ ਦੀ ਰਕਮ ਇਨ੍ਹਾਂ ਮੁਲਜ਼ਮਾਂ ਨੂੰ ਮਿਲਣੀ ਸੀ।
ਐਸਐਸਪੀ ਨੇ ਦੱਸਿਆ ਕਿ ਪੁਲੀਸ ਟੀਮਾਂ ਵੱਲੋਂ ਮੁਲਜ਼ਮ ਰਾਜੇਸ਼ ਕੁਮਾਰ ਅਤੇ ਸੋਮ ਨਾਥ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਡੀਜੀਪੀ ਗੌਰਵ ਯਾਦਵ ਨੇ ਪੰਜਾਬ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਸੂਬਾ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਪੁਲਿਸ ਨੇ ਨਸ਼ਿਆਂ ਅਤੇ ਅਪਰਾਧਾਂ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਈ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਸਮਾਜ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਦੱਸਣਯੋਗ ਹੈ ਕਿ ਮੁਲਜ਼ਮ ਰਾਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਇੱਕ ਪੇਸ਼ੇਵਰ ਅਪਰਾਧੀ ਹੈ ਅਤੇ ਕਤਲ, ਸੱਟਾਂ ਮਾਰਨ, ਗੈਰ-ਕਾਨੂੰਨੀ ਗਤੀਵਿਧੀਆਂ, ਜਾਅਲਸਾਜ਼ੀ, ਐਨਡੀਪੀਐਸ ਐਕਟ ਅਤੇ ਆਬਕਾਰੀ ਐਕਟ ਸਮੇਤ ਘਿਨਾਉਣੇ ਅਪਰਾਧਾਂ ਦੇ 19 ਤੋਂ ਵੱਧ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਜਦਕਿ ਕੁਲਵਿੰਦਰ ਕਿੰਦਾ ਨੂੰ 3.45 ਕੁਇੰਟਲ ਭੁੱਕੀ ਦੀ ਬਰਾਮਦਗੀ ਸਬੰਧੀ ਨੂਰਮਹਿਲ ਪੁਲਿਸ ਸਟੇਸ਼ਨ ਵਿਖੇ ਦਰਜ ਕੀਤੇ ਗਏ ਐਨ.ਡੀ.ਪੀ.ਐਸ. ਕੇਸ ਵਿੱਚ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)