ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਇੱਕ ਕਰੋੜ ਦੇ ਨੇੜੇ ਪਹੁੰਚ ਗਈ ਹੈ। ਦੇਸ਼ ਵਿੱਚ ਸ਼ਾਇਦ ਕੋਰੋਨਾ ਦੇ ਆਉਣ ਵਾਲੇ ਨਵੇਂ ਮਾਮਲਿਆਂ ਦੀ ਗਿਣਤੀ ਘੱਟ ਗਈ ਹੈ ਪਰ ਕੋਰੋਨਾ ਦਾ ਜੋਖਮ ਘੱਟ ਨਹੀਂ ਹੋਇਆ ਹੈ। ਕੋਰੋਨਾ ਦੇ ਖ਼ਤਰੇ ਨੂੰ ਵੇਖਦਿਆਂ ਸੁਪਰੀਮ ਕੋਰਟ ਨੇ ਗਾਈਡਲਾਈਨਸ ਜਾਰੀ ਕੀਤੀਆਂ ਹਨ।
ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ, ਨੋਡਲ ਅਧਿਕਾਰੀ ਦੀ ਤਾਇਨਾਤੀ ਹਰ ਸੂਬੇ ਵਿੱਚ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਚੋਣ ਰੈਲੀਆਂ ਤੇ ਚੋਣ ਪ੍ਰਚਾਰ ਲਈ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਹੈ ਕਿ ਰੈਲੀਆਂ ਵਿਚ ਕੋਰੋਨਾ ਨਿਯਮ ਦੀ ਪਾਲਣਾ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੋਵੇਗੀ।
ਅਦਾਲਤ ਨੇ ਕਿਹਾ ਕਿ ਜਿਨ੍ਹਾਂ ਹਸਪਤਾਲਾਂ ਨੇ ਫਾਈਰ ਐਨਓਸੀ ਨਹੀਂ ਲਈ ਹੈ, ਉਨ੍ਹਾਂ ਨੂੰ ਚਾਰ ਹਫ਼ਤਿਆਂ ਦੇ ਅੰਦਰ ਤੁਰੰਤ ਐਨਓਸੀ ਲੈਣਾ ਪਏਗੀ। ਇਸਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਜੇਕਰ ਹਸਪਤਾਲ ਚਾਰ ਹਫ਼ਤਿਆਂ ਵਿੱਚ ਐਨਓਸੀ ਨਹੀਂ ਲੈਂਦੇ ਤਾਂ ਸੂਬਾ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ।
Farmers Protest: ਹੋਰ ਕਿੰਨੇ ਅੰਨਦਾਤਿਆਂ ਨੂੰ ਕੁਰਬਾਨੀ ਦੇਣੀ ਹੋਵੇਗੀ ? 22 ਕਿਸਾਨਾਂ ਦੀ ਮੌਤ ਮਗਰੋਂ ਰਾਹੁਲ ਗਾਂਧੀ ਦਾ ਮੋਦੀ ਨੂੰ ਸਵਾਲ
ਕੋਰੋਨਾ ਅਪਡੇਟ: 5 ਮਹੀਨਿਆਂ ਬਾਅਦ ਦੂਜੀ ਵਾਰ 23 ਹਜ਼ਾਰ ਤੋਂ ਘੱਟ ਕੇਸ
ਦੇਸ਼ ਵਿੱਚ ਲਗਾਤਾਰ ਪੰਜਵੇਂ ਦਿਨ 30 ਹਜ਼ਾਰ ਤੋਂ ਘੱਟ ਕੋਰੋਨਾ ਕੇਸ ਸਾਹਮਣੇ ਆਏ ਹਨ ਤੇ ਪੰਜ ਮਹੀਨਿਆਂ ਬਾਅਦ ਦੂਜੀ ਵਾਰ 23 ਹਜ਼ਾਰ ਤੋਂ ਵੀ ਘੱਟ ਕੇਸਾਂ ਵਿੱਚ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ਵਿੱਚ 22,890 ਨਵੇਂ ਐਕਟਿਵ ਮਰੀਜ਼ ਆਏ ਹਨ। ਉਧਰ 338 ਲੋਕਾਂ ਨੇ ਕੋਰੋਨਾ ਤੋਂ ਜ਼ਿੰਦਗੀ ਦੀ ਲੜਾਈ ਹਾਰੀ ਹੈ।
ਚੰਗੀ ਗੱਲ ਇਹ ਹੈ ਕਿ ਪਿਛਲੇ ਦਿਨ ਕੋਰੋਨਾ ਤੋਂ 31,087 ਮਰੀਜ਼ ਠੀਕ ਹੋਏ ਹਨ। ਦੇਸ਼ ਵਿੱਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ ਹੁਣ ਇੱਕ ਕਰੋੜ ਤੱਕ ਪਹੁੰਚ ਗਈ ਹੈ। ਚਾਰ ਦਿਨ ਪਹਿਲਾਂ, 14 ਦਸੰਬਰ ਨੂੰ 22,065 ਕੋਰੋਨਾ ਮਾਮਲੇ ਦਰਜ ਕੀਤੇ ਗਏ ਸੀ, ਜਿਸ ਤੋਂ ਪਹਿਲਾਂ 7 ਜੁਲਾਈ ਨੂੰ 22,753 ਮਾਮਲੇ ਸਾਹਮਣੇ ਆਏ ਸੀ।
'ਬਾਬਾ ਕਾ ਢਾਬਾ' ਬਣਿਆ ਵਿਵਾਦਾਂ ਦਾ ਢਾਬਾ, ਹੁਣ ਢਾਬਾ ਮਾਲਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Supreme Court guidelines for Covid19: ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਕਰੋੜ ਦੇ ਨੇੜੇ, ਸੁਪਰੀਮ ਕੋਰਟ ਨੇ ਜਾਰੀ ਕੀਤੀਆਂ ਗਾਈਡਲਾਈਨਜ਼
ਏਬੀਪੀ ਸਾਂਝਾ
Updated at:
18 Dec 2020 01:56 PM (IST)
ਸੁਪਰੀਮ ਕੋਰਟ ਨੇ ਚੋਣ ਰੈਲੀਆਂ ਤੇ ਚੋਣ ਪ੍ਰਚਾਰ ਲਈ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਹੈ ਕਿ ਰੈਲੀਆਂ ਵਿੱਚ ਕੋਰੋਨਾ ਦੇ ਨਿਯਮ ਦੀ ਪਾਲਣਾ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੋਵੇਗੀ। ਦੇਸ਼ ਵਿੱਚ ਆਉਣ ਵਾਲੇ ਨਵੇਂ ਮਾਮਲਿਆਂ ਦੀ ਗਿਣਤੀ ਸ਼ਾਇਦ ਘੱਟ ਗਈ ਹੈ ਪਰ ਕੋਰੋਨਾ ਦਾ ਖ਼ਤਰਾ ਘੱਟ ਨਹੀਂ ਹੋਇਆ।
- - - - - - - - - Advertisement - - - - - - - - -