J&k ਦੇ ਮੁੱਖ ਮੰਤਰੀ ਵਜੋਂ ਉਮਰ ਅਬਦੁੱਲਾ ਨੇ ਚੁੱਕੀ ਸਹੁੰ, ਜਾਣੋ ਕੌਣ-ਕੌਣ ਬਣਿਆ ਮੰਤਰੀ
Omar Abdullah Oath Taking : ਉਮਰ ਅਬਦੁੱਲਾ ਦੇ ਨਾਲ-ਨਾਲ ਸੁਰਿੰਦਰ ਚੌਧਰੀ, ਸਤੀਸ਼ ਸ਼ਰਮਾ, ਸਕੀਨਾ ਈਟੂ, ਜਾਵੇਦ ਰਾਣਾ ਨੇ ਐਨਸੀ ਤੋਂ ਮੰਤਰੀ ਵਜੋਂ ਸਹੁੰ ਚੁੱਕੀ ਹੈ। ਸੁਰਿੰਦਰ ਚੌਧਰੀ ਨੂੰ ਡਿਪਟੀ ਸੀਐਮ ਬਣਾਇਆ ਗਿਆ ਹੈ।
Omar Abdullah Oath Taking : ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਉਮਰ ਅਬਦੁੱਲਾ (Omar Abdullah) ਨੇ ਸਹੁੰ ਚੁੱਕੀ ਹੈ। ਸਹੁੰ ਚੁੱਕਣ ਤੋਂ ਪਹਿਲਾਂ ਉਮਰ ਅਬਦੁੱਲਾ ਨੇ ਸਮਾਰਕ 'ਤੇ ਸ਼ੇਖ ਮੁਹੰਮਦ ਅਬਦੁੱਲਾ ਨੂੰ ਸ਼ਰਧਾਂਜਲੀ ਦਿੱਤੀ। ਕਾਂਗਰਸ ਪਾਰਟੀ ਸਰਕਾਰ ਵਿੱਚ ਸ਼ਾਮਲ ਨਹੀਂ ਹੋਈ ਹੈ। ਕਾਂਗਰਸ ਨੇ ਉਮਰ ਸਰਕਾਰ ਨੂੰ ਬਾਹਰੋਂ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ।
#WATCH उमर अब्दुल्ला ने जम्मू-कश्मीर के मुख्यमंत्री के रूप में शपथ ली।
— ANI_HindiNews (@AHindinews) October 16, 2024
लोकसभा में विपक्ष के नेता राहुल गांधी, कांग्रेस नेता प्रियंका गांधी वाड्रा, JKNC प्रमुख फारूक अब्दुल्ला, समाजवादी पार्टी प्रमुख अखिलेश यादव, PDP प्रमुख महबूबा मुफ्ती, AAP नेता संजय सिंह, CPI नेता डी राजा सहित… pic.twitter.com/3CoXSIWVsz
ਉਮਰ ਅਬਦੁੱਲਾ ਦੇ ਨਾਲ-ਨਾਲ ਸੁਰਿੰਦਰ ਚੌਧਰੀ, ਸਤੀਸ਼ ਸ਼ਰਮਾ, ਸਕੀਨਾ ਇਟੂ, ਜਾਵੇਦ ਰਾਣਾ ਨੇ ਐਨਸੀ ਤੋਂ ਮੰਤਰੀ ਵਜੋਂ ਸਹੁੰ ਚੁੱਕੀ। ਸੁਰਿੰਦਰ ਚੌਧਰੀ ਨੂੰ ਡਿਪਟੀ ਸੀਐਮ ਬਣਾਇਆ ਗਿਆ ਹੈ। ਪ੍ਰੋਗਰਾਮ 'ਚ ਹਿੱਸਾ ਲੈਣ ਲਈ ਮਲਿਕਾਅਰਜੁਨ ਖੜਗੇ, ਰਾਹੁਲ ਗਾਂਧੀ, ਕੇਸੀ ਵੇਣੂਗੋਪਾਲ, ਸੁਪ੍ਰੀਆ ਸੁਲੇ, ਅਖਿਲੇਸ਼ ਯਾਦਵ ਸ਼੍ਰੀਨਗਰ ਪਹੁੰਚੇ ਸਨ।
ਇਹ ਵੀ ਪੜ੍ਹੋ: SAD ਨੇ ਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਕੀਤਾ ਮਨਜ਼ੂਰ