ਪੜਚੋਲ ਕਰੋ
Advertisement
Omicron in India: ਦੇਸ਼ 'ਚ ਵਧਿਆ ਓਮੀਕ੍ਰੋਨ ਦਾ ਕਹਿਰ, ਹੁਣ ਤਕ 145 ਕੇਸ, ਜਾਣੋ ਸਾਰੇ ਸੂਬਿਆਂ ਦੀ ਹਾਲਤ
ਦਿੱਲੀ 'ਚ ਓਮੀਕ੍ਰੋਨ ਦੇ 22 ਕੇਸ ਹਨ, ਪਰ ਸਕੂਲ ਖੁੱਲ੍ਹੇ ਹਨ। ਚੰਡੀਗੜ੍ਹ 'ਚ ਓਮੀਕ੍ਰੋਨ ਦਾ 1 ਮਾਮਲਾ ਹੈ, ਪਰ ਸਕੂਲ ਬੰਦ ਕਰ ਦਿੱਤੇ ਗਏ ਹਨ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਦੇਸ਼ 'ਚ ਸਕੂਲ ਖੋਲ੍ਹਣ ਦੀ ਕੋਈ ਇਕ ਨੀਤੀ ਨਹੀਂ ਹੈ।
Omicron Variant: ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦਾ ਕਹਿਰ ਵਧਦਾ ਜਾ ਰਿਹਾ ਹੈ। ਹੁਣ ਤੱਕ ਕੁੱਲ 145 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਭਾਰਤ ਨੂੰ ਦੋਹਰੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾ ਖ਼ਤਰਾ ਸਰਕਾਰ ਦੀਆਂ ਨੀਤੀਆਂ ਦਾ ਹੈ ਤੇ ਦੂਜਾ ਖ਼ਤਰਾ ਜਨਤਾ ਦੀ ਲਾਪ੍ਰਵਾਹੀ ਦਾ ਹੈ। ਨਵਾਂ ਸਾਲ ਨਵੀਆਂ ਮੁਸੀਬਤਾਂ ਲੈ ਕੇ ਆ ਸਕਦਾ ਹੈ। ਪੜ੍ਹੋ ਇਹ ਰਿਪੋਰਟ -
ਪਹਿਲਾਂ ਜਾਣੋ ਭਾਰਤ 'ਚ ਓਮੀਕ੍ਰੋਨ ਦੇ ਕੇਸ ਕਿੱਥੇ ਪਾਏ ਗਏ?
ਭਾਰਤ 'ਚ ਕੁੱਲ ਕੇਸ - 145
ਮਹਾਰਾਸ਼ਟਰ 'ਚ 48
ਦਿੱਲੀ 'ਚ 22
ਤੇਲੰਗਾਨਾ 'ਚ 20
ਰਾਜਸਥਾਨ 'ਚ 17
ਕਰਨਾਟਕ 'ਚ 14
ਕੇਰਲ 'ਚ 11
ਗੁਜਰਾਤ 'ਚ 7
ਉੱਤਰ ਪ੍ਰਦੇਸ਼ 'ਚ 2
ਆਂਧਰਾ ਪ੍ਰਦੇਸ਼ 'ਚ 1
ਚੰਡੀਗੜ੍ਹ ਵਿੱਚ 1
ਤਾਮਿਲਨਾਡੂ 'ਚ 1
ਪੱਛਮੀ ਬੰਗਾਲ 'ਚ 1
ਨਵੀਂ ਮੁੰਬਈ ਦੇ ਘਨਸੋਲੀ ਦੇ ਸ਼ੇਤਕਾਲੀ ਵਿਦਿਆਲਿਆ 'ਚ 18 ਬੱਚੇ ਕੋਰੋਨਾ ਪੌਜ਼ੇਟਿਵ ਪਾਏ ਗਏ, ਜਿਸ ਤੋਂ ਬਾਅਦ ਸਕੂਲ ਨੂੰ 7 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ 800 ਵਿਦਿਆਰਥੀਆਂ ਦਾ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ। ਨਾਗਪੁਰ 'ਚ ਵੀ ਇਕ ਸਕੂਲੀ ਵਿਦਿਆਰਥੀ ਕੋਰੋਨਾ ਪੌਜ਼ੇਟਿਵ ਪਾਇਆ ਗਿਆ ਹੈ। ਹੁਣ ਜੀਨੋਮ ਸੀਕੁਏਂਸਿੰਗ ਤੋਂ ਪਤਾ ਲਗਾਇਆ ਜਾ ਰਿਹਾ ਹੈ ਕਿ ਓਮੀਕ੍ਰੋਨ ਹੈ ਜਾਂ ਨਹੀਂ?
ਸਕੂਲ ਖੋਲ੍ਹਣ ਬਾਰੇ ਦੇਸ਼ 'ਚ ਕੋਈ ਇੱਕ ਨੀਤੀ ਨਹੀਂ
ਇਸ ਦੇ ਨਾਲ ਹੀ ਓਮੀਕ੍ਰੋਨ ਦੇ ਖ਼ਤਰੇ ਵਿਚਕਾਰ 6ਵੀਂ ਤੋਂ 12ਵੀਂ ਜਮਾਤ ਦੇ ਸਕੂਲ ਭਲਕ ਤੋਂ ਦਿੱਲੀ 'ਚ ਦੁਬਾਰਾ ਖੁੱਲ੍ਹ ਗਏ। ਮੁੰਬਈ 'ਚ ਬੱਚਿਆਂ ਦੇ ਸਕੂਲ ਪਹਿਲਾਂ ਹੀ ਖੋਲ੍ਹੇ ਜਾ ਚੁੱਕੇ ਹਨ। ਮਹਾਰਾਸ਼ਟਰ 'ਚ 18 ਦਸੰਬਰ ਤਕ ਕੁੱਲ 48 ਓਮੀਕ੍ਰੋਨ ਕੇਸ ਸਨ, ਪਰ ਸਕੂਲ ਖੋਲ੍ਹ ਦਿੱਤੇ ਗਏ ਹਨ। ਦਿੱਲੀ 'ਚ ਓਮੀਕ੍ਰੋਨ ਦੇ 22 ਕੇਸ ਹਨ, ਪਰ ਸਕੂਲ ਖੁੱਲ੍ਹੇ ਹਨ। ਚੰਡੀਗੜ੍ਹ 'ਚ ਓਮੀਕ੍ਰੋਨ ਦਾ 1 ਮਾਮਲਾ ਹੈ, ਪਰ ਸਕੂਲ ਬੰਦ ਕਰ ਦਿੱਤੇ ਗਏ ਹਨ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਦੇਸ਼ 'ਚ ਸਕੂਲ ਖੋਲ੍ਹਣ ਦੀ ਕੋਈ ਇਕ ਨੀਤੀ ਨਹੀਂ ਹੈ।
ਦਿੱਲੀ ਸਰਕਾਰ ਨੇ ਓਮੀਕ੍ਰੋਨ ਦੇ ਖਤਰੇ ਕਾਰਨ 4 ਨਿੱਜੀ ਹਸਪਤਾਲਾਂ ਨੂੰ ਡੈਡੀਕੇਟਿਡ ਸੈਂਟਰ ਬਣਾ ਦਿੱਤਾ ਹੈ। ਇਹ 4 ਹਸਪਤਾਲ ਹਨ -
ਗੰਗਾਰਾਮ ਹਸਪਤਾਲ
ਮੈਕਸ ਸਾਕੇਤ
ਫ਼ੋਰਟਿਜ਼ ਵਸੰਤ ਕੁੰਜ
ਬੱਤਰਾ ਹਸਪਤਾਲ ਤੁਗਲਕਾਬਾਦ
ਪਹਿਲਾਂ ਸਿਰਫ਼ ਲੋਕਨਾਇਕ ਹਸਪਤਾਲ ਹੀ ਓਮੀਕ੍ਰੋਨ ਦਾ ਡੈਡੀਕੇਟਿਡ ਸੈਂਟਰ ਸੀ। ਮਤਲਬ ਦਿੱਲੀ ਸਰਕਾਰ ਨੂੰ ਡਰ ਹੈ ਕਿ ਓਮੀਕ੍ਰੋਨ ਦੇ ਮਾਮਲੇ ਵੱਧ ਸਕਦੇ ਹਨ।
ਉੱਥੇ ਹੀ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ 2 ਓਮੀਕ੍ਰੋਨ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਦੇ ਸਰੋਤ ਦਾ ਵੀ ਪਤਾ ਨਹੀਂ ਹੈ। ਅਜਿਹੇ 'ਚ ਰੈਲੀਆਂ ਤੇ ਦੌਰਿਆਂ 'ਚ ਭੀੜ ਓਮੀਕ੍ਰੋਨ ਦਾ ਖਤਰਾ ਵਧਾ ਰਹੀ ਹੈ। ਦੱਖਣੀ ਅਫ਼ਰੀਕਾ, ਬਰਤਾਨੀਆ ਤੇ ਯੂਰਪ ਦੀਆਂ ਉਦਾਹਰਣਾਂ ਵੀ ਇਹੀ ਗੱਲ ਕਹਿ ਰਹੀਆਂ ਹਨ। ਜੇਕਰ ਸਮਾਂ ਰਹਿੰਦੇ ਸਖ਼ਤ ਫ਼ੈਸਲੇ ਨਾ ਲਏ ਗਏ ਤਾਂ ਇਸ ਲਾਪਰਵਾਹੀ ਅਤੇ ਗਲਤ ਨੀਤੀਆਂ ਦਾ ਨਤੀਜਾ ਦੇਸ਼ ਨੂੰ ਭੁਗਤਣਾ ਪਵੇਗਾ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement