ਪੜਚੋਲ ਕਰੋ
Advertisement
107 ਸਾਲਾ ਬੇਬੇ ਨੂੰ ਰਾਹੁਲ ਬੇਹੱਦ ਪਸੰਦ, ਰਾਹੁਲ ਨੇ ਫੋਨ ਕਰਕੇ ਦਿੱਤੀ ਵਧਾਈ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ 107 ਸਾਲ ਦੀ ਫੈਨ ਨੂੰ ਜਾਦੂ ਦੀ ਝੱਪੀ ਭੇਜੀ ਹੈ। ਬੰਗਲੁਰੁ ਦੀ ਰਹਿਣ ਵਾਲੀ 107 ਸਾਲ ਦੀ ਔਰਤ ਨੇ ਆਪਣੇ ਜਨਮ ਦਿਨ 'ਤੇ ਰਾਹੁਲ ਗਾਂਧੀ ਨਾਲ ਮਿਲਣ ਦੀ ਇੱਛਾ ਜਤਾਈ ਹੈ। ਜਦ ਔਰਤ ਨੂੰ ਪੁੱਛਿਆ ਗਿਆ ਕਿ ਉਹ ਰਾਹੁਲ ਨੂੰ ਕਿਉਂ ਮਿਲਣਾ ਚਾਹੁੰਦੀ ਹੈ ਤਾਂ ਉਸ ਨੇ ਕਿਹਾ ਕਿ ਰਾਹੁਲ ਕਾਫ਼ੀ ਹੈਂਡਸਮ ਹੈ।
[embed]https://twitter.com/SikandDipali/status/945204254570004481[/embed]
ਦਰਅਸਲ ਬੰਗਲੁਰੁ ਦੀ ਰਹਿਣ ਵਾਲੀ ਦੀਪਤੀ ਸਿਕੰਦ ਨਾਂ ਦੀ ਔਰਤ ਨੇ ਸੋਮਵਾਰ ਨੂੰ ਟਵਿੱਟਰ 'ਤੇ ਆਪਣੀ 107 ਸਾਲ ਦੀ ਨਾਨੀ ਦੇ ਜਨਮ ਦਿਨ ਮੌਕੇ ਕੇਕ ਕੱਟਦੇ ਹੋਏ ਦੀ ਤਸਵੀਰ ਪੋਸਟ ਕੀਤੀ ਸੀ। ਆਪਣੇ ਟਵੀਟ ਵਿੱਚ ਉਨ੍ਹਾਂ ਲਿਖਿਆ ਕਿ ਅੱਜ ਮੇਰੀ ਨਾਨੀ 107 ਸਾਲ ਦੀ ਹੋ ਗਈ ਹੈ। ਉਨ੍ਹਾਂ ਦੀ ਇੱਛਾ ਰਾਹੁਲ ਗਾਂਧੀ ਨੂੰ ਮਿਲਣ ਦੀ ਹੈ। ਇਸ ਟਵੀਟ ਵਿੱਚ ਦੀਪਾਲੀ ਨੇ ਲਿਖਿਆ ਕਿ ਜਦ ਮੈਂ ਉਨ੍ਹਾਂ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਨਾਨੀ ਮਾਂ ਨੇ ਕਿਹਾ ਕਿ ਰਾਹੁਲ ਗਾਂਧੀ ਹੈਂਡਸਮ ਹੈ। ਇਸ ਟਵੀਟ ਨੂੰ ਦੀਪਤੀ ਨੇ ਰਾਹੁਲ ਗਾਂਧੀ ਨੂੰ ਟੈਗ ਵੀ ਕੀਤਾ ਸੀ।
ਰਾਹੁਲ ਨੇ ਇਸ ਦੇ ਜਵਾਬ ਵਿੱਚ ਲਿਖਿਆ ਹੈ ਪਿਆਰੀ ਦੀਪਤੀ, ਤੁਹਾਡੀ ਨਾਨੀ ਮਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਤੇ ਮੈਰੀ ਕ੍ਰਿਸਮਸ। ਮੇਰੇ ਵੱਲੋਂ ਨਾਨੀ ਮਾਂ ਨੂੰ ਜਾਦੂ ਦੀ ਝੱਪੀ ਦੇ ਦਿਓ। ਰਾਹੁਲ ਦੇ ਇਸ ਟਵੀਟ ਤੋਂ ਬਾਅਦ ਦੀਪਤੀ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਦੀ ਨਾਨੀ ਨੂੰ ਫ਼ੋਨ ਕਰਕੇ ਮੁਬਾਰਕਬਾਦ ਦਿੱਤੀ। ਇਹ ਸੱਚੀ ਇਨਸਾਨੀਅਤ ਹੈ। ਤੁਹਾਡੇ ਸਾਰਿਆਂ ਦਾ ਸ਼ੁਕਰੀਆ।
https://twitter.com/SikandDipali/status/945344005331550208
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਲੁਧਿਆਣਾ
ਵਿਸ਼ਵ
Advertisement