ਨਵੀਂ ਦਿੱਲੀ: ਸ਼ਨੀਵਾਰ ਨੂੰ ਲਗਾਤਾਰ 21ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ (Petrol-diesel price) ‘ਚ ਵਾਧਾ ਹੋਇਆ। ਦਿੱਲੀ ਵਿਚ ਪੈਟਰੋਲ 25 ਪੈਸੇ ਅਤੇ ਡੀਜ਼ਲ 21 ਪੈਸੇ ਮਹਿੰਗਾ ਹੋ ਗਿਆ। ਪਿਛਲੇ 21 ਦਿਨਾਂ ਵਿਚ ਡੀਜ਼ਲ 11 ਰੁਪਏ ਅਤੇ ਪੈਟਰੋਲ ਦੀ ਕੀਮਤ 9.12 ਰੁਪਏ (petrol price) ਮਹਿੰਗਾ ਹੋਇਆ। ਰਾਜਧਾਨੀ ਵਿੱਚ ਪੈਟਰੋਲ ਦੀ ਕੀਮਤ 80.38 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ (diesel price) 80.40 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਪਿਛਲੇ ਤਿੰਨ ਦਿਨਾਂ ਤੋਂ ਦਿੱਲੀ ਵਿੱਚ ਡੀਜ਼ਲ ਦੀ ਕੀਮਤ ਪੈਟਰੋਲ ਨਾਲੋਂ ਵੱਧ ਬਣੀ ਹੋਈ ਹੈ।



ਜਾਣੋ ਕਿੰਨੇ ਪੈਟਰੋਲ ਅਤੇ ਡੀਜ਼ਲ ਵਿਕ ਰਹੇ ਹਨ ਕਿਹੜੇ ਸ਼ਹਿਰ ਵਿੱਚ

ਸਿਟੀ           ਪੈਟਰੋਲ (ਪ੍ਰਤੀ ਲੀਟਰ)         ਡੀਜ਼ਲ (ਪ੍ਰਤੀ ਲੀਟਰ)

ਦਿੱਲੀ              80.38 ਰੁਪਏ                80.40 ਰੁਪਏ

ਮੁੰਬਈ             87.14 ਰੁਪਏ                78.71 ਰੁਪਏ

ਲਖਨਊ          80.94 ਰੁਪਏ                72.37 ਰੁਪਏ

ਪਟਨਾ           83.27 ਰੁਪਏ                  77.30 ਰੁਪਏ

ਕੋਲਕਾਤਾ       82.05 ਰੁਪਏ                 75.42 ਰੁਪਏ

ਨੋਇਡਾ          81.04 ਰੁਪਏ                  72.48 ਰੁਪਏ

ਇਸ ਕਾਰਨ ਹੋ ਰਿਹਾ ਹੈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ:

ਅਹਿਮ ਗੱਲ ਇਹ ਹੈ ਕਿ ਦੇਸ਼ ਵਿਚ ਕੋਰੋਨਾ ਕਰਕੇ ਤਕਰੀਬਨ ਢਾਈ ਮਹੀਨਿਆਂ ਤੋਂ ਲੌਕਡਾਊਨ ਲਾਗੂ ਰਿਹਾ। ਇਸ ਕਾਰਨ ਸਰਕਾਰ ਦਾ ਖ਼ਜ਼ਾਨਾ ਖਾਲੀ ਸੀ। ਇਸ ਤੋਂ ਬਾਅਦ ਪੈਟਰੋਲ-ਡੀਜ਼ਲ ਹੀ ਇੱਕ ਅਜਿਹਾ ਸਰੋਤ ਸੀ ਜਿੱਥੋਂ ਸਰਕਾਰ ਨੂੰ ਚੰਗਾ ਮਾਲੀਆ ਮਿਲ ਸਕਦਾ ਸੀ। ਜੀਐਸਟੀ ਅਤੇ ਸਿੱਧੇ ਟੈਕਸ ਕਲੈਕਸ਼ਨ ਵਿੱਚ ਕੋਰੋਨਾ ਲੌਕਡਾਊਨ ‘ਚ ਭਾਰੀ ਗਿਰਾਵਟ ਆਈ। ਅਪਰੈਲ ਵਿੱਚ ਕੇਂਦਰੀ ਜੀਐਸਟੀ ਸੰਗ੍ਰਹਿ ਸਿਰਫ 6,000 ਕਰੋੜ ਰੁਪਏ ਸੀ, ਜਦੋਂ ਕਿ ਇੱਕ ਸਾਲ ਪਹਿਲਾਂ ਸੀਜੀਐਸਟੀ ਕੁਲੈਕਸ਼ਨ 47,000 ਕਰੋੜ ਰੁਪਏ ਸੀ। ਇਸ ਕਾਰਨ ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਕਰਨਾ ਪਿਆ।

ਹਾਲਾਂਕਿ, ਕੋਰੋਨਾ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਆਈ, ਸਰਕਾਰ ਨੇ ਇਸ ਨੂੰ ਮਾਲੀਆ ਵਧਾਉਣ ਦੇ ਇੱਕ ਮੌਕੇ ਵਜੋਂ ਵੇਖਿਆ। ਦੱਸ ਦਈਏ ਕਿ ਪਿਛਲੇ ਪੰਜ ਸਾਲਾਂ ਵਿੱਚ ਸਰਕਾਰ ਨੇ ਪੈਟਰੋਲੀਅਮ ਉਤਪਾਦਾਂ ‘ਤੇ ਆਬਕਾਰੀ ਡਿਊਟੀ ਤੋਂ 2.23 ਲੱਖ ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ ਹੈ। ਪਹਿਲਾਂ ਪੈਟਰੋਲੀਅਮ ਪਦਾਰਥਾਂ ਤੋਂ ਸਰਕਾਰ ਦਾ ਮਾਲੀਆ ਅੱਧਾ ਹੁੰਦਾ ਸੀ।

ਇਹ ਵੀ ਪੜ੍ਹੋ:

Petrol Diesel Price: ਭਾਰਤੀ ਇਤਿਹਾਸ 'ਚ ਪਹਿਲੀ ਵਾਰ, ਤੇਲ ਦੇ ਭਾਅ 80 ਤੋਂ ਪਾਰ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904