ਨਵੀਂ ਦਿੱਲੀ: ਮੋਦੀ ਸਰਕਾਰ ਲਈ ਆਰਥਿਕ ਮੋਰਚੇ 'ਤੇ ਇੱਕ ਹੋਰ ਚੰਗੀ ਖ਼ਬਰ ਆ ਸਕਦੀ ਹੈ। ਮੂਡੀਜ਼ ਤੋਂ ਬਾਅਦ ਰੇਟਿੰਗ ਏਜੰਸੀ ਸਟੈਂਡਰਡ ਐਂਡ ਪੁਅਰਜ਼ (ਐਸ. ਐਂਡ ਪੀ.) ਅੱਜ ਭਾਰਤ ਦੀ ਸੋਵਰਿਨ ਰੇਟਿੰਗ ਜਾਰੀ ਕਰੇਗੀ।
ਸਟੈਂਡਰਡ ਐਂਡ ਪੁਅਰਜ਼ (ਐਸ. ਐਂਡ ਪੀ.) ਵਿੱਚ ਜੇਕਰ ਰੇਟਿੰਗ ਸੁਧਰਦੀ ਹੈ ਤਾਂ ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤ ਤੇ ਵਿਸ਼ਵਾਸ਼ ਹੋਰ ਵਧੇਗਾ ਅਤੇ ਵਿਦੇਸ਼ੀ ਨਿਵੇਸ਼ਕ ਖੁੱਲ ਕੇ ਨਿਵੇਸ਼ ਕਰ ਸਕਣਗੇ। ਘਰੇਲੂ ਨਿਵੇਸ਼ਕ ਵੀ ਪੈਸੇ ਲਗਾਉਣ ਦੇ ਲਈ ਉਤਸ਼ਾਹਿਤ ਹੋਣਗੇ, ਰੁਪਿਆ ਹੋਰ ਮਜ਼ਬੂਤ ਹੋ ਜਾਵੇਗਾ।
ਐਸ. ਐਂਡ ਪੀ. ਵਿੱਚ ਪਿਛਲੇ ਸਾਲ ਭਾਰਤ ਦੀ ਰੇਟਿੰਗ "ਬੀਬੀਬੀ-ਨੈਗੇਟਿਵ" ਸੀ। ਇਹ ਨਿਵੇਸ਼ ਦੇ ਮਾਮਲੇ ਵਿੱਚ ਆਖਰੀ ਰੇਟਿੰਗ ਹੁੰਦੀ ਹੈ। ਇਸਦੀ ਮੁੱਖ ਵਜ੍ਹਾ ਭਾਰਤ ਵਿੱਚ ਪ੍ਰਤੀ ਵਿਅਕਤੀ ਕਮਾਈ ਘੱਟ ਹੋਣੀ ਸੀ।
ਬੀਤੇ ਸਮੇਂ ਵਿੱਚ ਵਿਸ਼ਵ ਬੈਂਕ ਨੇ ਕਾਰੋਬਾਰ ਦੇ ਲਈ ਮਾਹੌਲ ਦੇ ਮਾਮਲੇ ਵਿੱਚ ਭਾਰਤ ਨੂੰ ਚੋਟੀ ਦੇ 100 ਦੇਸ਼ਾਂ ਵਿੱਚ ਥਾਂ ਦਿੱਤੀ। ਭਾਰਤ ਦੀ ਰੈਂਕਿੰਗ 130 ਤੋਂ ਸੁਧਰ ਕੇ 100 ਹੋਈ। ਸਟੈਂਡਰਡ ਐਂਡ ਪੁਅਰਜ਼ ਵਿੱਚ ਜੇਕਰ ਰੇਟਿੰਗ ਵਿੱਚ ਕੋਈ ਬਦਲਾਅ ਹੁੰਦਾ ਹੈ ਤਾਂ ਇਹ ਚੰਗੀ ਖ਼ਬਰ ਹੈ ਭਾਵੇਂ ਇਹ ਸਥਿਰ ਤੋਂ ਸਿਰਫ ਸਕਾਰਾਤਮਕ ਹੈ। ਇਸ ਦੇ ਮੁਤਾਬਿਕ ਭਾਰਤ ਦੀ ਰੇਟਿੰਗ ਅਗਲੀ ਸਮੀੱਖਿਆ ਵਿੱਚ ਵੱਧ ਸਕਦੀ ਹੈ। ਬਦਲਾਅ ਆ ਮਤਲਬ ਸੁਧਾਰ ਪ੍ਰੋਗਰਾਮ ਦੀ ਰਫਤਾਰ ਠੀਕ ਹੈ ਪਰ ਉਸ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ।
ਐਸ. ਐਂਡ ਪੀ. ਇੱਕ ਅਮਰੀਕੀ ਵਿੱਤੀ ਸੇਵਾ ਕੰਪਨੀ ਹੈ। 150 ਸਾਲ ਤੋਂ ਸਟਾਕ ਅਤੇ ਬ੍ਰਾਂਡ ਤੇ ਵਿੱਤੀ ਰਿਸਰਚ ਕਰਦੀ ਹੈ ਅਤੇ ਫਿਰ ਵਿੱਤੀ ਰਿਸਰਚ ਦਾ ਵਿਸ਼ਲੇਸ਼ਣ ਪ੍ਰਕਾਸ਼ਿਤ ਕਰਦੀ ਹੈ। ਇਹ ਸ਼ੇਅਰ ਬਾਜ਼ਾਰ ਸੂਚਕਾਂਕ ਲਈ ਪ੍ਰਸਿੱਧ ਹੈ। ਤੁਹਾਨੂੰ ਦੱਸੀਏ ਕਿ S&P ਦੁਨੀਆ ਦੀਆਂ ਤਿੰਨ ਵਿੱਤੀ ਰੇਟਿੰਗ ਨਿਰਧਾਰਿਤ ਏਜੰਸੀਆਂ ਵਿੱਚੋਂ ਇੱਕ ਹੈ ਜਿਵੇਂ ਮੂਡੀਜ਼ ਇੰਵੈਸਟਰ ਸਰਵਿਸ ਅਤੇ ਫਿੱਚ ਰੇਟਿੰਗਸ ਹਨ।