ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਨਵੀਂ ਸਾਜਿਸ਼, ਪੜਤਾਲ 'ਚ ਹੋਇਆ ਅਸਲ ਖੁਲਾਸਾ
ਪੋਸਟ 'ਚ ਕੀਤਾ ਦਾਅਵਾ ਗੁੰਮਰਾਹ ਕਰਨ ਵਾਲਾ ਹੈ। ਇਹ ਤਸਵੀਰਾਂ 2017 ਦੀਆਂ ਹਨ ਜਦੋਂ ਪੰਜਾਬ ਦੇ ਕੁਝ ਹਿੱਸਿਆਂ ਚ ਕੱਟੜ ਸਿੱਖ ਜਥੇਬੰਦੀਆਂ ਨੇ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਸਾਈਨ ਬੋਰਡ ਤੇ ਕਾਲਖ ਥੋਪ ਦਿੱਤੀ ਸੀ।
ਚੰਡੀਗੜ੍ਹ: ਕਿਸਾਨ ਅੰਦੋਲਨ ਦੇ ਮੱਦੇਨਜ਼ਰ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਦੇ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ 'ਚ ਕਿਸਾਨ ਅੰਦੋਲਨ 'ਚ ਹਿੰਦੀ ਭਾਸ਼ਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦਰਅਸਲ ਤਸਵੀਰਾਂ 'ਚ ਸੜਕਾਂ 'ਤੇ ਥਾਂ ਤੇ ਦੂਰੀ ਦੱਸਣ ਲਈ ਇਸਤੇਮਾਲ ਹੋਣ ਵਾਲੇ ਹਰੇ ਰੰਗ ਦੇ ਸਾਈਨ ਬੋਰਡ ਨਜ਼ਰ ਆ ਰਹੇ ਹਨ। ਇਨ੍ਹਾਂ ਸਾਈਨ ਬੋਰਡਾਂ 'ਤੇ ਲੋਕਾਂ ਨੂੰ ਪੰਜਾਬੀ ਛੱਡ ਕੇ ਹੋਰਾਂ ਭਾਸ਼ਾਵਾਂ 'ਚ ਲਿਖੀ ਸੂਚਨਾ ਤੇ ਕਾਲਖ ਲਾਉਂਦਿਆਂ ਦੇਖਿਆ ਜਾ ਸਕਦਾ ਹੈ।
ਸੋਸ਼ਲ ਮੀਡੀਆ 'ਤੇ ਯੂਜ਼ਰਸ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖ ਰਹੇ ਹਨ ਕਿ ਜਿਵੇਂ ਦਿਨ ਬੀਤ ਰਹੇ ਹਨ ਉਵੇਂ ਹੀ ਕਿਸਾਨ ਅੰਦੋਲਨ ਦਾ ਅਸਲੀ ਚਿਹਰਾ ਸਾਹਮਣੇ ਆ ਰਿਹਾ ਹੈ। ਟਾਵਰ ਤੋੜਨ ਤੋਂ ਬਾਅਦ ਹੁਣ ਪੰਜਾਬ 'ਚ ਹਿੰਦੀ ਨਹੀਂ ਚੱਲੇਗੀ।
ਪੋਸਟ 'ਚ ਕੀਤਾ ਦਾਅਵਾ ਗੁੰਮਰਾਹ ਕਰਨ ਵਾਲਾ ਹੈ। ਇਹ ਤਸਵੀਰਾਂ 2017 ਦੀਆਂ ਹਨ ਜਦੋਂ ਪੰਜਾਬ ਦੇ ਕੁਝ ਹਿੱਸਿਆਂ ਚ ਕੱਟੜ ਸਿੱਖ ਜਥੇਬੰਦੀਆਂ ਨੇ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਸਾਈਨ ਬੋਰਡ ਤੇ ਕਾਲਖ ਥੋਪ ਦਿੱਤੀ ਸੀ। ਜਥੇਬੰਦੀਆਂ ਦੀ ਮੰਗ ਸੀ ਕ ਪੰਜਾਬੀ ਨੂੰ ਪਹਿਲ ਮਿਲੇ ਤੇ ਬੋਰਡ ਤੇ ਪੰਜਾਬੀ ਸਭ ਤੋਂ ਉੱਪਰ ਲਿਖੀ ਜਾਵੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ