ਨਵੀਂ ਦਿੱਲੀ: ਇੱਕ ਵਾਰ ਫਿਰ ਤੋਂ ਪਿਆਜ਼ ਲੋਕਾਂ ਨੂੰ ਰਵਾਉਣ ਲਈ ਤਿਆਰ ਹੋ ਗਿਆ ਹੈ। ਮੰਗ ਵਧਣ ਤੇ ਸਪਲਾਈ ਘੱਟ ਹੋਣ ਕਾਰਨ ਰਾਜਧਾਨੀ ਦਿੱਲੀ ਵਿੱਚ ਪਿਆਜ਼ ਦਾ ਪ੍ਰਚੂਨ ਮੁੱਲ 80 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ। ਪਿਆਜ਼ ਦੀ ਕੀਮਤ ਵਿੱਚ ਇਸ ਤਰ੍ਹਾਂ ਦਾ ਉਛਾਲ ਦੂਜੇ ਸ਼ਹਿਰਾਂ ਵਿੱਚ ਵੀ ਵੇਖਿਆ ਗਿਆ ਹੈ।


ਹਾਲਾਂਕਿ, ਹੋਰਾਂ ਮੈਟਰੋ ਸ਼ਹਿਰਾਂ ਵਿੱਚ 50 ਤੋਂ 70 ਰੁਪਏ ਪ੍ਰਤੀ ਕਿੱਲੋ ਰੁਪਏ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ। ਇੱਕ ਕਾਰੋਬਾਰੀ ਨੇ ਕਿਹਾ ਕਿ ਏਸ਼ੀਆ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਆਜ਼ਾਦਪੁਰ ਸਬਜ਼ੀ ਮੰਡੀ, ਆਜ਼ਾਦਪੁਰ ਮੰਡੀ ਵਿੱਚ ਪਿਆਜ਼ ਦਾ ਭਾਅ 80 ਰੁਪਏ ਫ਼ੀ ਕਿੱਲੋ ਹੈ। ਏਸ਼ੀਆ ਦੇ ਸਭ ਤੋਂ ਵੱਡੇ ਪਿਆਜ਼ ਬਾਜ਼ਾਰ ਮਹਾਰਾਸ਼ਟਰ ਦੀ ਲਾਸਲਗਾਂਵ ਮੰਡੀ ਵਿੱਚ ਪਿਆਜ਼ ਦੀ ਆਮਦ 47 ਫ਼ੀਸਦੀ ਘਟ ਕੇ 22,933 ਕੁਇੰਟਲ ਤੋਂ ਘਟ ਕੇ 12,000 ਕੁਇੰਟਲ ਰਹਿ ਗਈ ਹੈ।

ਕੌਮੀ ਬਾਗ਼ਬਾਨੀ ਖੋਜ ਤੇ ਵਿਕਾਸ ਸੰਸਥਾ ਦੇ ਅੰਕੜੇ ਦੱਸਦੇ ਹਨ ਕਿ ਪਿਆਜ਼ 33 ਰੁਪਏ ਪ੍ਰਤੀ ਕਿੱਲੋ ਵਿਕਿਆ, ਹਾਲਾਂਕਿ ਬੀਤੇ ਸਾਲ ਇਨ੍ਹੀਂ ਦਿਨੀਂ ਇਹ ਕੀਮਤ 7.50 ਰੁਪਏ ਪ੍ਰਤੀ ਕਿੱਲੋ ਸੀ। ਇਸ ਦੌਰਾਨ ਸਰਕਾਰ ਨੇ 2,000 ਟਨ ਪਿਆਜ਼ ਦੀ ਦਰਾਮਦ ਕਰਨ ਤੇ ਸਥਾਨਕ ਪੱਧਰ 'ਤੇ 12 ਹਜ਼ਾਰ ਟਨ ਪਿਆਜ਼ ਖਰੀਦਣ ਦੇ ਹੁਕਮ ਦਿੱਤੇ ਹਨ।