![ABP Premium](https://cdn.abplive.com/imagebank/Premium-ad-Icon.png)
Operation Ganga: 5 ਜਹਾਜ਼ਾਂ ਰਾਹੀਂ ਕਰੀਬ 1000 ਵਿਦਿਆਰਥੀ ਪਰਤੇ ਵਤਨ, ਅਗਲੇ 48 ਘੰਟਿਆਂ 'ਚ 4000 ਵਿਦਿਆਰਥੀ ਲਿਆਉਣ ਦਾ ਪਲਾਨ
Operation Ganga: ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਅੱਠਵਾਂ ਦਿਨ ਹੈ। ਇਸ ਦੌਰਾਨ ਆਪਰੇਸ਼ਨ ਗੰਗਾ ਤਹਿਤ ਹੁਣ ਤੱਕ ਕਰੀਬ ਇੱਕ ਹਜ਼ਾਰ ਵਿਦਿਆਰਥੀ ਪੰਜ ਜਹਾਜ਼ਾਂ ਰਾਹੀਂ ਭਾਰਤ ਵਾਪਸ ਆ ਚੁੱਕੇ ਹਨ।
![Operation Ganga: 5 ਜਹਾਜ਼ਾਂ ਰਾਹੀਂ ਕਰੀਬ 1000 ਵਿਦਿਆਰਥੀ ਪਰਤੇ ਵਤਨ, ਅਗਲੇ 48 ਘੰਟਿਆਂ 'ਚ 4000 ਵਿਦਿਆਰਥੀ ਲਿਆਉਣ ਦਾ ਪਲਾਨ Operation Ganga: 1000 students Evacuated from Ukraine in 5 planes government plans for 4000 students in 48 hours Operation Ganga: 5 ਜਹਾਜ਼ਾਂ ਰਾਹੀਂ ਕਰੀਬ 1000 ਵਿਦਿਆਰਥੀ ਪਰਤੇ ਵਤਨ, ਅਗਲੇ 48 ਘੰਟਿਆਂ 'ਚ 4000 ਵਿਦਿਆਰਥੀ ਲਿਆਉਣ ਦਾ ਪਲਾਨ](https://feeds.abplive.com/onecms/images/uploaded-images/2022/03/03/995e5b57c2c4ffbcb89323944534cee8_original.webp?impolicy=abp_cdn&imwidth=1200&height=675)
Operation Ganga: ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਅੱਠਵਾਂ ਦਿਨ ਹੈ। ਇਸ ਦੌਰਾਨ ਆਪਰੇਸ਼ਨ ਗੰਗਾ ਤਹਿਤ ਹੁਣ ਤੱਕ ਕਰੀਬ ਇੱਕ ਹਜ਼ਾਰ ਵਿਦਿਆਰਥੀ ਪੰਜ ਜਹਾਜ਼ਾਂ ਰਾਹੀਂ ਭਾਰਤ ਵਾਪਸ ਆ ਚੁੱਕੇ ਹਨ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਹੈ ਕਿ ਅਗਲੇ 48 ਘੰਟਿਆਂ ਦੇ ਅੰਦਰ 4 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਭਾਰਤ ਵਾਪਸ ਲਿਆਉਣ ਦੀ ਯੋਜਨਾ ਹੈ। ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕ ਵਿਸ਼ੇਸ਼ ਉਡਾਣ ਰਾਹੀਂ ਪੋਲੈਂਡ ਤੋਂ ਦਿੱਲੀ ਪੁੱਜੇ, ਜਿਸ ਦੌਰਾਨ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਸਿੰਧੀਆ ਕਿੰਨੀਆਂ ਉਡਾਣਾਂ ਰਾਹੀਂ ਵਾਪਸ ਆਉਣਗੇ?
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਐੱਮ ਸਿੰਧੀਆ ਨੇ ਕਿਹਾ, ''ਆਪ੍ਰੇਸ਼ਨ ਗੰਗਾ ਤਹਿਤ ਅੱਜ ਬੁਖਾਰੇਸਟ ਤੋਂ 8 ਉਡਾਣਾਂ, ਸੁਸੇਵਾ ਤੋਂ 2 ਉਡਾਣਾਂ, ਕੋਸੀਸ ਤੋਂ 1 ਉਡਾਣ, ਬੁਡਾਪੇਸਟ ਤੋਂ 5 ਉਡਾਣਾਂ ਤੇ ਰੱਜੋ ਤੋਂ 3 ਉਡਾਣਾਂ ਰਾਹੀਂ 3 ਹਜ਼ਾਰ 726 ਭਾਰਤੀਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ। ਇਸ ਦੇ ਨਾਲ ਹੀ, ਭਾਰਤੀ ਹਵਾਈ ਸੈਨਾ ਦੇ ਬੁਲਾਰੇ ਨੇ ਕਿਹਾ ਹੈ ਕਿ ਭਾਰਤੀ ਹਵਾਈ ਸੈਨਾ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਯੂਕਰੇਨ ਦੇ ਆਸ-ਪਾਸ ਵੱਖ-ਵੱਖ ਥਾਵਾਂ 'ਤੇ ਤਿੰਨ ਹੋਰ ਉਡਾਣਾਂ ਚਲਾ ਰਹੀ ਹੈ।
ਦਿੱਲੀ ਪਹੁੰਚਣ ਤੋਂ ਬਾਅਦ ਭਾਰਤੀਆਂ ਨੇ ਹਵਾਈ ਅੱਡੇ 'ਤੇ ਭਾਰਤ ਮਾਤਾ ਦੀ ਜੈ ਦੇ ਲਾਏ ਨਾਅਰੇ
ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਆਪਰੇਸ਼ਨ ਗੰਗਾ ਤਹਿਤ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਵਾਪਸ ਲਿਆਉਣਾ ਭਾਰਤ ਦੀ ਸਮਰੱਥਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਕਲਪ ਦਾ ਸਬੂਤ ਹੈ। ਇੰਨੀ ਵੱਡੀ ਗਿਣਤੀ ਵਿੱਚ ਨਾਗਰਿਕਾਂ ਨੂੰ ਜੰਗ ਦੀ ਧਰਤੀ ਤੋਂ ਵਾਪਸ ਲਿਆਂਦਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਇਸ ਮੁਹਿੰਮ ਦੀ ਲਗਾਤਾਰ ਅਗਵਾਈ ਕਰ ਰਹੇ ਹਨ। ਪੋਲੈਂਡ ਤੋਂ ਦਿੱਲੀ ਪਹੁੰਚ ਕੇ ਭਾਰਤੀ ਨਾਗਰਿਕਾਂ ਨੇ ਹਵਾਈ ਅੱਡੇ 'ਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ
17 ਹਜ਼ਾਰ ਭਾਰਤੀ ਨਾਗਰਿਕਾਂ ਨੇ ਛੱਡੀ ਯੂਕਰੇਨ ਸਰਹੱਦ
ਇਸ ਦੇ ਨਾਲ ਹੀ, ਯੂਕਰੇਨ ਵਿੱਚ ਭਾਰਤੀ ਦੂਤਾਵਾਸ ਵੱਲੋਂ ਐਡਵਾਈਜ਼ਰੀ ਜਾਰੀ ਕੀਤੇ ਜਾਣ ਤੋਂ ਬਾਅਦ, ਲਗਭਗ 17 ਹਜ਼ਾਰ ਭਾਰਤੀ ਨਾਗਰਿਕ ਯੁੱਧਗ੍ਰਸਤ ਯੂਕਰੇਨ ਦੀਆਂ ਵੱਖ-ਵੱਖ ਸਰਹੱਦਾਂ ਰਾਹੀਂ ਚਲੇ ਗਏ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, "ਹੁਣ ਸਾਡਾ ਅੰਦਾਜ਼ਾ ਹੈ ਕਿ ਲਗਭਗ 17,000 ਭਾਰਤੀ ਨਾਗਰਿਕ ਯੂਕਰੇਨ ਦੀਆਂ ਸਰਹੱਦਾਂ ਛੱਡ ਚੁੱਕੇ ਹਨ।" ਉਹਨਾਂ ਨੇ ਅੱਗੇ ਕਿਹਾ ਕਿ ਕੀਵ ਵਿੱਚ ਦੂਤਾਵਾਸ ਨੂੰ ਭਾਰਤੀ ਨਾਗਰਿਕਾਂ ਦੁਆਰਾ ਸਰਹੱਦ ਪਾਰ ਕਰਨ ਦੀ ਸਹੂਲਤ ਲਈ ਲਵੀਵ ਵਿੱਚ ਇੱਕ ਅਸਥਾਈ ਦਫਤਰ ਸਥਾਪਤ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ: ਜ਼ਿੰਦਾ ਜਾਂ ਮੁਰਦਾ....ਪੁਤਿਨ ਦੇ ਸਿਰ 'ਤੇ ਰੱਖਿਆ 1 ਮਿਲੀਅਨ ਡਾਲਰ ਦਾ ਇਨਾਮ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)