ਪੜਚੋਲ ਕਰੋ
(Source: ECI/ABP News)
SSC ਪਰਚੇ ਲੀਕ ਦੀ ਹੋਵੇਗੀ ਜਾਂਚ
![SSC ਪਰਚੇ ਲੀਕ ਦੀ ਹੋਵੇਗੀ ਜਾਂਚ orders given to investigate in SSC question paper leak SSC ਪਰਚੇ ਲੀਕ ਦੀ ਹੋਵੇਗੀ ਜਾਂਚ](https://static.abplive.com/wp-content/uploads/sites/5/2018/03/05140817/student-protesting-against-ssc-paper-leak.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਐੱਸ.ਐੱਸ.ਸੀ. ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਤੇ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਇਸ ਲਈ ਪ੍ਰਦਰਸ਼ਨ ਖ਼ਤਮ ਹੋਣਾ ਚਾਹੀਦਾ ਹੈ। ਇਸ ਇਹ ਬਲਦਿਆਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਕਦਮ ਤੋਂ ਬਾਅਦ ਵਿਦਿਆਰਥੀਆਂ ਨੂੰ ਰਾਜਨੀਤੀ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਤੇ ਅੱਗੇ ਆਪਣੇ ਭਵਿੱਖ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਰਕਾਰੀ ਨੌਕਰੀਆਂ ਲਈ ਕਰਮਚਾਰੀ ਚੋਣ ਕਮਿਸ਼ਨ (ਐੱਸ.ਐੱਸ.ਸੀ.) ਵੱਲੋਂ ਪ੍ਰੀਖਿਆ 'ਚ ਕਥਿਤ ਧਾਂਦਲੀ ਦੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਸੀ, ''ਹਜ਼ਾਰਾਂ ਵਿਦਿਆਰਥੀ ਇਸ ਘੁਟਾਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕਰ ਰਹੇ ਹਨ। ਇਹ ਮਸਲਾ ਉਨ੍ਹਾਂ ਦੇ ਭਵਿੱਖ ਨਾਲ ਜੁੜਿਆ ਹੈ। ਕੇਂਦਰ ਨੂੰ ਤੁਰੰਤ ਉਨ੍ਹਾਂ ਦੀ ਮੰਗ ਨੂੰ ਸਵੀਕਾਰ ਕਰਨਾ ਚਾਹੀਦਾ ਅਤੇ ਸੀ.ਬੀ.ਆਈ. ਜਾਂਚ ਦਾ ਆਦੇਸ਼ ਦੇਣਾ ਚਾਹੀਦਾ ਹੈ ।''
ਇਸ ਮਾਮਲੇ 'ਤੇ ਦੇਸ਼ ਦੇ ਹਜ਼ਾਰਾਂ ਉਮੀਦਵਾਰ ਅੰਦੋਲਨ 'ਤੇ ਉੱਤਰ ਆਏ ਹਨ। ਇਹ ਅੰਦੋਲਨ ਦਿੱਲੀ ਸਮੇਤ ਦੇਸ਼ ਦੇ ਦੂਜੇ ਰਾਜਾਂ ਤੱਕ ਫੈਲ ਗਿਆ ਸੀ। ਦਿੱਲੀ 'ਚ ਵਿਦਿਆਰਥੀ 27 ਫਰਵਰੀ ਤੋਂ ਲੋਧੀ ਰੋਡ 'ਚ ਸੀ.ਜੀ.ਓ. ਕੰਪਲੈਕਸ 'ਚ ਕਰਮਚਾਰੀ ਚੋਣ ਕਮਿਸ਼ਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਵਿਦਿਆਰਥੀ 17-21 ਫਰਵਰੀ ਨੂੰ ਹੋਈ ਸੰਯੁਕਤ ਗ੍ਰੈਜੂਏਸ਼ਨ ਪੱਧਰੀ ਪ੍ਰੀਖਿਆ 'ਚ ਕਥਿਤ ਪੇਪਰ ਲੀਕ ਦੀ ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ ਕਰ ਰਹੇ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)