ਨਵੀਂ ਦਿੱਲੀ: ਘਰ 'ਚ ਕੁੜੀ ਪੈਦਾ ਹੋਵੇ ਤਾਂ ਮਾਹੌਲ ਖੁਸ਼ੀਆਂ ਨਾਲ ਭਰ ਜਾਂਦਾ ਹੈ ਪਰ ਇਹ ਖਬਰ ਤੁਹਾਡੀਆਂ ਖੁਸ਼ੀਆਂ ਨੂੰ ਹੋਰ ਵਧਾ ਦੇਵੇਗੀ। ਖਬਰ ਇਹ ਹੈ ਕਿ ਹੈਲਥਕੇਅਰ ਦੇ ਖੇਤਰ 'ਚ ਕੰਮ ਕਰਨ ਵਾਲੀ ਦੇਸ਼ ਦੀ ਵੱਡੀ ਕੰਪਨੀ ਕੁੜੀ ਪੈਦਾ ਹੋਣ 'ਤੇ 11 ਹਜ਼ਾਰ ਰੁਪਏ ਦੇ ਰਹੀ ਹੈ।

ਔਕਸੀ ਹੈਲਥਕੇਅਰ ਨਾਂ ਦੀ ਕੰਪਨੀ ਨੇ ਗਰਲ ਡੈਵਲਪਮੈਂਟ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਤਹਿਤ ਕੰਪਨੀ ਭਾਰਤ 'ਚ ਕੁੜੀ ਦੇ ਜਨਮ 'ਤੇ 11 ਹਜ਼ਾਰ ਰੁਪਏ ਦੇਵੇਗੀ। ਇਹ ਰਕਮ ਕੰਪਨੀ ਫਿਕਸਡ ਡਿਪਾਜ਼ਿਟ ਜ਼ਰੀਏ ਤੁਹਾਨੂੰ ਦਿੱਤੇ ਜਾਣਗੇ। ਬੈਂਕ 'ਚ ਜਮ੍ਹਾਂ ਇਨ੍ਹਾਂ ਪੈਸਿਆਂ ਨੂੰ ਕੁੜੀ ਦੇ 18 ਸਾਲ ਦਾ ਹੋਣ 'ਤੇ ਘਰਦਿਆਂ ਨੂੰ ਦਿੱਤੇ ਜਾਣਗੇ, ਉਹ ਵੀ ਵਿਆਜ਼ ਸਮੇਤ।

ਇਹ ਐਲਾਨ ਕੰਪਨੀ ਵੱਲੋਂ ਰੀਓ ਓਲੰਪਿਕ 'ਚ ਭਾਰਤੀ ਮਹਿਲਾ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਵੇਖ ਕੇ ਇਹ ਸਕੀਮ ਸ਼ੁਰੂ ਕੀਤੀ ਗਈ ਸੀ। ਔਕਸੀ ਦੀ ਕੋ-ਫਾਉਂਡਰ ਸ਼ੀਤਲ ਕਪੂਰ ਨੇ ਕਿਹਾ ਕਿ ਔਕਸੀ ਦਾ ਵਿਜ਼ਨ ਭਾਰਤ ਦੀਆਂ ਕੁੜੀਆਂ ਨੂੰ ਵਧੀਆ ਮਾਹੌਲ ਦੇਣਾ ਹੈ। ਇਸ ਨਾਲ ਭਾਰਤ 'ਚ ਪੈਦਾ ਹੋਈ ਹਰ ਕੁੜੀ ਪਿਛਲੇ ਓਲੰਪਿਕਸ 'ਚ ਮਿਲੇ ਕਾਂਸੀ ਤੇ ਸਿਲਵਰ ਤਮਗੇ ਤੋਂ ਬਾਅਦ ਹੁਣ ਗੋਲਡ ਦਾ ਸੁਫਨਾ ਵੇਖੇ।

ਔਕਸੀ ਹੈਲਥਕੇਅਰ ਦੀ ਜਾਣਕਾਰੀ ਮੁਤਾਬਕ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਔਰਤਾਂ ਨੂੰ ਪ੍ਰੈਗਨੈਂਸੀ ਦੌਰਾਨ ਹੀ ਖੁਦ ਨੂੰ ਰਜਿਸਟਰ ਕਰਨਾ ਹੋਵੇਗਾ। ਇਸ ਪ੍ਰੋਗਰਾਮ ਲਈ ਕਿਸੇ ਵੀ ਤਰ੍ਹਾਂ ਦਾ ਚਾਰਜ ਨਹੀਂ ਦੇਣਾ ਪਵੇਗਾ। ਸਿਰਫ ਔਕਸੀ ਦੇ ਮੋਬਾਈਲ ਐਪ 'ਤੇ ਹੀ ਰਜਿਸਟ੍ਰੇਸ਼ਨ ਹੋ ਜਾਵੇਗੀ।