ਪੜਚੋਲ ਕਰੋ
Advertisement
ਪਦਮ ਪੁਰਸਕਾਰਾਂ ਦਾ ਐਲਾਨ, ਜੇਤਲੀ, ਸੁਸ਼ਮਾ ਸਮੇਤ ਸੱਤਾਂ ਨੂੰ ਪਦਮ ਵਿਭੂਸ਼ਣ, 16 ਨੂੰ ਪਦਮ ਭੂਸ਼ਣ ਅਤੇ 118 ਨੂੰ ਪਦਮ ਸ਼੍ਰੀ
ਗਣਤੰਤਰ ਦਿਵਸ ਦੇ ਮੌਕੇ 'ਤੇ ਪਦਮ ਪੁਰਸਕਾਰਾਂ ਦੀ ਘੋਸ਼ਣਾ ਕੀਤੀ ਗਈ ਹੈ। ਘੋਸ਼ਣਾ ਅਨੁਸਾਰ 7 ਮਸ਼ਹੂਰ ਹਸਤੀਆਂ ਨੂੰ ਪਦਮ ਵਿਭੂਸ਼ਣ, 16 ਮਸ਼ਹੂਰ ਹਸਤੀਆਂ ਨੂੰ ਪਦਮ ਭੂਸ਼ਣ ਨਾਲ ਅਤੇ 118 ਹਸਤੀਆਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਨਵੀਂ ਦਿੱਲੀ: ਗਣਤੰਤਰ ਦਿਵਸ ਦੇ ਮੌਕੇ 'ਤੇ ਪਦਮ ਪੁਰਸਕਾਰਾਂ ਦੀ ਘੋਸ਼ਣਾ ਕੀਤੀ ਗਈ ਹੈ। ਘੋਸ਼ਣਾ ਅਨੁਸਾਰ 7 ਮਸ਼ਹੂਰ ਹਸਤੀਆਂ ਨੂੰ ਪਦਮ ਵਿਭੂਸ਼ਣ, 16 ਮਸ਼ਹੂਰ ਹਸਤੀਆਂ ਨੂੰ ਪਦਮ ਭੂਸ਼ਣ ਨਾਲ ਅਤੇ 118 ਹਸਤੀਆਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ, ਏਕਤਾ ਕਪੂਰ, ਗਾਇਕ ਅਦਨਾਨ ਸਾਮੀ ਅਤੇ ਫ਼ਿਲਮ ਨਿਰਦੇਸ਼ਕ ਕਰਨ ਜਾਹੌਰ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਨੰਦ ਮਹਿੰਦਰਾ (ਵਪਾਰ ਅਤੇ ਉਦਯੋਗ) ਅਤੇ ਪੀ ਵੀ ਸਿੰਧੂ (ਖੇਡਾਂ) ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਉਧਰ ਕੁਝ ਲੋਕਾਂ ਨੂੰ ਮੌਤ ਉਪਰਾਂਤ ਇਹ ਪੁਰਸਕਾਰ ਦਿੱਤਾ ਗਿਆ ਜਿਨ੍ਹਾਂ ਵਿੱਚ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ, ਸੁਸ਼ਮਾ ਸਵਰਾਜ ਅਤੇ ਜਾਰਜ ਫਰਨਾਂਡਿਸ ਸ਼ਾਮਲ ਹਨ।
ਪਦਮ ਪੁਰਸਕਾਰ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰਾਂ ਵਿਚੋਂ ਇਕ ਹੈ। ਇਹ ਤਿੰਨ ਸ਼੍ਰੇਣੀਆਂ, ਅਰਥਾਤ, ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਵਿੱਚ ਵੰਡਿਆ ਹੋਇਆ ਹੈ। ਇਹ ਵੱਖ ਵੱਖ ਵਿਸ਼ਿਆਂ / ਖੇਤਰਾਂ ਵਿੱਚ ਦਿੱਤੇ ਜਾਂਦੇ ਹਨ, ਜਿਵੇਂ ਕਿ ਕਲਾ, ਸਮਾਜਕ ਕੰਮ, ਜਨਤਕ ਮਾਮਲੇ, ਵਿਗਿਆਨ ਅਤੇ ਇੰਜੀਨੀਅਰਿੰਗ, ਵਪਾਰ ਅਤੇ ਉਦਯੋਗ, ਦਵਾਈ, ਸਾਹਿਤ ਅਤੇ ਸਿੱਖਿਆ, ਖੇਡਾਂ, ਸਿਵਲ ਸੇਵਾ, ਆਦਿ. ਲਈ ਦਿਤੇ ਜਾਂਦੇ ਹਨ। ਇਹਨਾਂ ਅਵਾਰਡਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ ਤੇ ਕੀਤਾ ਜਾਂਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਅੰਮ੍ਰਿਤਸਰ
ਦੇਸ਼
Advertisement