ਨਵੀੰ ਦਿੱਲੀ: 69ਵੇਂ ਗਣਤੰਤਰ ਦਿਵਸ ਮੌਕੇ ਕੇਂਦਰ ਸਰਕਾਰ ਨੇ ਪਦਮ ਐਵਾਰਡਜ਼ ਦੀ ਘੋਸ਼ਣਾ ਕੀਤੀ। ਇਸ ਸਾਲ ਕੁੱਲ 85 ਲੋਕਾਂ ਨੂੰ ਆਪੋ ਆਪਣੇ ਖਿੱਤੇ 'ਚ ਬੇਮਿਸਾਲ ਯੋਗਦਾਨ ਪਾਉਣ ਵਾਲਿਆ ਨੂੰ ਨਿਵਾਜਿ਼ਆ ਜਾਵੇਗਾ। ਇਨ੍ਹਾਂ 85 ਲੋਕਾਂ 'ਚ 3 ਨੂੰ ਪਦਮ ਵਿਭੂਸ਼ਣ, 9 ਨੂੰ ਪਦਮ ਭੂਸ਼ਣ ਤੇ 73 ਨੂੰ ਪਦਮ ਸ਼੍ਰੀ ਪੁਰਸਕਾਰ ਦਿੱਤਾ ਜਾਵੇਗਾ। ਪਦਮ ਐਵਾਰਡ ਕਲਾ,ਸੰਗੀਤ,ਖੇਡਾਂ,ਸਾਹਿਤ,ਸਿੱਖਿਆ, ਸੋਸ਼ਲ ਵਰਕਰ, ਪਬਲਿਕ ਅਫੇਅਰਜ਼,ਡਿਫੈੰਸ, ਯੋਗ, ਸਾਇੰਸ ਐਂਡ ਇੰਜਨਿਅਰਰਿੰਗ, ਨਾਲ ਜੁੜੇ ਲੋਕਾਂ ਨੂੰ ਦਿੱਤੇ ਜਾਂਦੇ ਨੇ।
ਪਦਮ ਵਿਭੂਸ਼ਣ ਪਾਉਣ ਵਾਲੇ ਤਿੰਨ ਲੋਕ
ਇਲੈਆਇਰਾਜਾ ਨੂੰ ਕਲਾ ਤੇ ਸੰਗੀਤ, ਗੁਲਾਮ ਮੁਸਤਫਾ ਖਾਨ ਨੂੰ,ਕਲਾ ਤੇ ਸੰਗੀਤ, ਪਰਮੇਸ਼ਵਰਨ ਨੂੰ ਸਾਹਿਤ ਤੇ ਸਿੱਖਿਆ 'ਚ
ਪਦਮ ਭੂਸ਼ਣ ਪਾਉਣ ਵਾਲੇ
ਮਹਿੰਦਰ ਸਿੰਘ ਧੋਨੀ -ਕ੍ਰਿਕਟ, ਪੰਕਜ ਅਡਵਾਣੀ - ਸਪੋਰਟਸ ਬਿਲਿਅਰਡਸ, ਅਲੇਕਜੈਂਡਰ ਕਦਾਕਿਨ- ਪਬਲਿਕ ਅਫੇਅਰਸ, ਵੇਦ ਪ੍ਰਕਾਸ਼ ਨੰਦਾ- ਸਾਹਿਤ ਤੇ ਸਿੱਖਿਆ, ਲਕਸ਼ਮਣ ਪਾਰਿਖੇ- ਕਲਾ,ਪੇਂਟਿੰਗ, ਅਰਵਿੰਦ ਪਾਰਿਖੇ -ਕਲਾ ਸੰਗੀਤ, ਸ਼ਾਰਦਾ ਸਿਨਹਾ -ਕਲਾ ਸੰਗੀਤ
ਪਦਮ ਸ਼੍ਰੀ ਹਾਸਿਲ ਕਰਨ ਵਾਲੇ
ਸੁਬਾਂਸ਼ੂ ਬਿਸਵਾਸ- ਸੋਸ਼ਲ ਸਰਵਿਸ, ਮੁਰਲੀਕਾਂਤ ਪਾਟੇਕਰ- ਸਪੋਰਟਸ, ਰਾਜਗੋਪਾਲ ਵਾਸੂਦੇਵਨ-ਸਾਈਂਸ ਐਂਡ ਇੰਜਨਿਅਰਰਿੰਗ, ਲੇਂਟਿਨਾ ਠੱਕਰ-ਸੋਸ਼ਲ ਵਰਕਰ,ਇਬਰਾਹਿਮ ਸੁਤਾਰ- ਸੰਗੀਤ ਸੂਫੀ, ਅਨਵਰ ਜਲਾਲਪੁਰ,ਸਾਹਿਤ ਅਤੇ ਸਿੱਖਿਆ, ਸਮੇਤ ਕੁੱਲ 73 ਨੂੰ ਪਦਮ ਸ਼੍ਰੀ ਨਾਲ ਨਿਵਾਜਿਆ ਜਾਵੇਗਾ।
ਪਦਮ ਵਿਭੂਸ਼ਣ,ਪਦਮ ਭੂਸ਼ਣ ਤੇ ਪਦਮ ਸ਼੍ਰੀ ਦੀ ਘੋਸ਼ਣਾ ਹਰ ਸਾਲ 25 ਜਨਵਰੀ ਦੀ ਸ਼ਾਮ ਨੂੰ ਕੀਤੀ ਜਾਂਦੀ ਹੈ। ਸਾਲ 2018 'ਚ ਇਸ ਪੁਰਸਕਾਰ ਲਈ 15,700 ਲੋਕਾਂ ਨੇ ਐਪਲੀਕੇਸ਼ਨ ਦਿੱਤਾ ਸੀ। ਜਿਨ੍ਹਾਂ 'ਚੋਂ 85 ਲੋਕਾਂ ਦੀ ਚੋਣ ਕੀਤੀ ਗਈ।ਪਿਛਲੇ ਸਾਲ 89 ਲੋਕਾਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।