ਪੜਚੋਲ ਕਰੋ
Advertisement
15,000 ਬੱਚਿਆਂ ਨੂੰ ਜਨਮ ਦਿਵਾਉਣ ਵਾਲੀ ਪਦਮਸ਼੍ਰੀ 'ਅੰਮਾ' ਨਹੀਂ ਰਹੀ
ਬੇਂਗਲੁਰੂ: ਕਰਨਾਟਕ ਦੇ ਪਛੜੇ ਇਲਾਕਿਆਂ ਵਿੱਚ ਜਨਨੀ ਅੰਮਾ ਦੇ ਨਾਂਅ ਨਾਲ ਮਸ਼ਹੂਰ ਸੁਲਾਗਿੱਟੀ ਨਰਸੰਮਾ ਦਾ ਮੰਗਲਵਾਰ ਸ਼ਾਮ ਦੇਹਾਂਤ ਹੋ ਗਿਆ। ਉਨ੍ਹਾਂ 98 ਵਰ੍ਹਿਆਂ ਦੀ ਉਮਰ ਵਿੱਚ ਪਿੰਡ ਪਵਾਗਡਾ ਤਾਲੁਕ ਵਿਚਲੇ ਆਪਣੇ ਘਰ 'ਚ ਆਖ਼ਰੀ ਸਾਹ ਲਏ। ਅੰਮਾ ਆਪਣੀ ਜ਼ਿੰਦਗੀ ਦੌਰਾਨ ਬਗ਼ੈਰ ਡਾਕਟਰੀ ਸਹਿਯੋਗ ਦੇ 15 ਹਜ਼ਾਰ ਤੋਂ ਵੀ ਵੱਧ ਔਰਤਾਂ ਦੇ ਜਣੇਪੇ ਕਰਵਾ ਚੁੱਕੀ ਸੀ।
ਸਮਾਜ ਸੇਵਾ ਵਿੱਚ ਪਾਏ ਆਪਣੇ ਅਦਭੁਤ ਯੋਗਦਾਨ ਸਦਕਾ ਉਨ੍ਹਾਂ ਨੂੰ ਪਦਮਸ਼੍ਰੀ ਸਨਮਾਨ ਨਾਲ ਨਿਵਾਜਿਆ ਗਿਆ ਸੀ। ਨਰਸੰਮਾ ਨੂੰ ਤੁਮਕੁਰ ਯੁਨੀਵਰਸਿਟੀ ਨੇ ਸੰਕੇਤਕ ਰੂਪ ਵਿੱਚ ਡਾਕਟਰੇਟ ਦੀ ਡਿਗਰੀ ਨਾਲ ਵੀ ਸਨਮਾਨਿਤ ਕੀਤਾ ਸੀ। ਸੁਲਾਗਿੱਟੀ ਨਰਸੰਮਾ ਦੀ ਮੌਤ 'ਤੇ ਸੂਬੇ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਸਮੇਤ ਹੋਰਨਾਂ ਸਿਆਸੀ ਲੀਡਰਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ।Padma Shri awardee Sulagitti Narasamma passes away at the age of 98 years in Bengaluru. She had helped deliver more than 15,000 babies in Krishnapura, a remote village in Pavagada taluk in Karnataka. pic.twitter.com/QYvPHazyH2
— ANI (@ANI) December 25, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement