ਪਾਕਿ ਵੱਲੋਂ ਕੀਤੀ ਫਾਇੰਰਿੰਗ 'ਚ ਭਾਰਤੀ ਜਵਾਨ ਸ਼ਹੀਦ, ਪਿਤਾ ਨੇ ਕਿਹਾ "ਜੇ ਦੂਜਾ ਪੁੱਤ ਹੁੰਦਾ ਤਾਂ ਉਸ ਨੂੰ ਵੀ ਦੇਸ਼ ਦੀ ਸੇਵਾ ਲਈ ਭੇਜਦਾ"
ਪਵਿੱਤਰ ਈਦ ਵਾਲੀ ਰਾਤ ਵੀ ਪਾਕਿਸਤਾਨ ਆਪਣੀਆਂ ਨਾਪਾਕ ਸਾਜ਼ਿਸ਼ਾਂ ਤੋਂ ਹਟਿਆ ਨਹੀਂ। ਅੱਤਵਾਦੀਆਂ ਨੂੰ ਭਾਰਤੀ ਹੱਦ 'ਚ ਧੱਕਣ ਦੇ ਮਕਸਦ ਨਾਲ ਇਸ ਸਾਲ ਹੁਣ ਤਕ ਪਾਕਿਸਤਾਨ ਰਿਕਾਰਡ ਤੋੜ ਸੀਜ਼ਫਾਇਰ ਦੀ ਉਲੰਘਣਾ ਕਰ ਚੁੱਕਾ ਹੈ।
ਜੰਮੂ-ਕਸ਼ਮੀਰ: ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਈਦ ਤੋਂ ਠੀਕ ਪਹਿਲਾਂ ਜੰਮੂ-ਕਸ਼ਮੀਰ ਦੇ ਰਾਜੌਰੀ ਸੈਕਟਰ 'ਚ ਪਾਕਿਸਤਾਨ ਵੱਲੋਂ ਫਾਇਰਿੰਗ ਕੀਤੀ ਗਈ। ਪਾਕਿਸਤਾਨ ਵੱਲੋਂ ਹੋਈ ਇਸ ਫਾਇਰਿੰਗ 'ਚ ਭਾਰਤੀ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ।
ਪਵਿੱਤਰ ਈਦ ਵਾਲੀ ਰਾਤ ਵੀ ਪਾਕਿਸਤਾਨ ਆਪਣੀਆਂ ਨਾਪਾਕ ਸਾਜ਼ਿਸ਼ਾਂ ਤੋਂ ਹਟਿਆ ਨਹੀਂ। ਅੱਤਵਾਦੀਆਂ ਨੂੰ ਭਾਰਤੀ ਹੱਦ 'ਚ ਧੱਕਣ ਦੇ ਮਕਸਦ ਨਾਲ ਇਸ ਸਾਲ ਹੁਣ ਤਕ ਪਾਕਿਸਤਾਨ ਰਿਕਾਰਡ ਤੋੜ ਸੀਜ਼ਫਾਇਰ ਦੀ ਉਲੰਘਣਾ ਕਰ ਚੁੱਕਾ ਹੈ। ਸ਼ੁੱਕਰਵਾਰ ਤੇ ਸ਼ਨੀਵਾਰ ਦਰਮਿਆਨੀ ਰਾਤ ਪਾਕਿਸਤਾਨ ਨੇ ਇਕ ਵਾਰ ਫਿਰ ਅੱਤਵਾਦੀਆਂ ਨੂੰ ਘੁਸਪੈਠ ਕਰਾਉਣ ਦੇ ਮਕਸਦ ਨਾਲ ਜੰਮੂ ਦੇ ਰਾਜੌਰੀ ਸੈਕਟਰ ਚ ਫਾਇਰਿੰਗ ਕੀਤੀ ਹੈ। ਭਾਰਤੀ ਫੌਜ ਨੇ ਵੀ ਇਸ ਦਾ ਜਵਾਬ ਦਿੱਤਾ। ਪਾਕਿਸਤਾਨ ਵੱਲੋਂ ਕੀਤੀ ਫਾਇਰਿੰਗ 'ਚ ਸਿਪਾਹੀ ਰੋਹਿਤ ਕੁਮਾਰ ਸ਼ਹੀਦ ਹੋ ਗਏ।
ਨਵਜੋਤ ਸਿੱਧੂ ਕਿਸ ਨੂੰ ਵਖ਼ਤ ਪਾਉਣ ਲਈ ਤਿਆਰ, ਜ਼ਰਾ ਤੁਸੀਂ ਵੀ ਦੇਖੋ ਇਹ ਵੀਡੀਓ
ਭਾਰਤ 'ਚ ਸੱਤ ਨਵੇਂ ਰੂਟਾਂ 'ਤੇ ਦੌੜੇਗੀ ਬੁਲੇਟ ਟ੍ਰੇਨ, ਘੰਟਿਆਂ ਦਾ ਸਫ਼ਰ ਮਿੰਟਾਂ 'ਚ ਹੋਵੇਗਾ ਤੈਅ
ਓਧਰ ਰੋਹਿਤ ਦੇ ਪਿਤਾ ਨੇ ਕਿਹਾ ਉਨ੍ਹਾਂ ਨੂੰ ਆਪਣੇ ਬੇਟੇ ਦੀ ਸ਼ਹੀਦੀ 'ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਰੋਹਿਤ ਉਨ੍ਹਾਂ ਦਾ ਬੇਸ਼ੱਕ ਇਕਲੌਤਾ ਬੇਟਾ ਸੀ ਪਰ ਜੇਕਰ ਉਨ੍ਹਾਂ ਦਾ ਦੂਜਾ ਬੇਟਾ ਵੀ ਹੁੰਦਾ ਤਾਂ ਉਸ ਨੂੰ ਵੀ ਦੇਸ਼ ਦੀ ਸੇਵਾ ਕਰਨ ਲਈ ਭੇਜਦੇ।
ਕਪਿਲ ਸ਼ਰਮਾ ਸ਼ੋਅ ਦੇ ਪ੍ਰੇਮੀਆਂ ਲਈ ਵੱਡੀ ਖੁਸ਼ਖ਼ਬਰੀ, ਸੋਨੂੰ ਸੂਦ ਦੇ ਪ੍ਰਸ਼ੰਸਕਾਂ ਲਈ ਖ਼ਾਸ ਤੋਹਫਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ