ਕਰਤਾਰਪੁਰ: ਹਾਲ ਹੀ ‘ਚ ਪਾਕਿਸਤਾਨ ਅਤੇ ਭਾਰਤ ਨੇ ਕਰਤਾਪੁਰ ਲਾਂਘੇ ਦਾ ਨੀਂਹ ਪੱਥਰ ਰੱਕ ਆਪਣੇ ਰਿਸ਼ਤੇ ਠੀਕ ਕਰਨ ‘ਚ ਪਹਿਲਾਂ ਕਦਮ ਚੁੱਕਿਆ ਹੈ। ਇਸ ਤੋਂ ਬਾਅਦ ਹੁਣ ਖ਼ਬਰ ਹੈ ਕਿ ਪਾਕਿ ਇੱਕ ਹੋਰ ਅਜਿਹਾ ਹੀ ਕਦਮ ਜਲਦੀ ਹੀ ਚੁੱਕਣ ਵਾਲਾ ਹੈ। ਇਸ ਵਾਰ ਪਾਕਿਸਤਾਨ ਭਾਰਤ ਦੇ ਮਸ਼ਹੂਰ ਅਦਾਕਾਰ ਪ੍ਰਿਥਵੀਰਾਜ ਕਪੂਰ ਦਾ ਘਰ, ਜੋ ਪਾਕਿਸਤਾਨ ‘ਚ ਮੌਜੂਦ ਹੈ ਉਸ ਨੂੰ ਮਿਊਜ਼ਿਅਮ ‘ਚ ਬਦਲਣ ਦਾ ਐਲਾਨ ਕੀਤਾ ਹੈ।
ਦਰਅਸਲ ਰਿਸ਼ੀ ਕਪੁਰ ਦੀ ਇਸ ਅਪਿਲ ਨੂੰ ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਕਬੂਲ ਕਰ ਲਿਆ ਹੈ। ਪ੍ਰਿਥਵੀਰਾਜ ਕਪੂਰ ਦਾ ਜਨਮ 3 ਨਵੰਬਰ, 1901 ‘ਚ ਹੋਇਆ ਸੀ। ਜਿਨ੍ਹਾਂ ਨੇ ਭਾਰਤੀ ਸਿਨੇਮਾ ਨੂੰ ਵੱਖਰੀ ਹੀ ਪਛਾਣ ਦਿੱਤੀ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਈਲੈਂਟ ਫ਼ਿਲਮਾਂ ਦੇ ਨਾਲ ਕੀਤੀ ਸੀ।
29 ਮਈ, 1972 ‘ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਨੂੰ 'ਦਾਦਾ ਸਾਹਿਬ ਫਾਲਕੇ' ਅਵਾਰਡ ਵੀ ਮਿਲਿਆ ਸੀ। ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ। ਪ੍ਰਿਥਵੀਰਾਜ ਨੇ ਭਾਰਤ ਦੀ ਪਹਿਲੀ ਬੋਲਣ ਵਾਲੀ ਫ਼ਿਲਮ ‘ਆਲਮ ਆਰਾ’ ‘ਚ ਮੁੱਖ ਭੂਮਿਕਾ ਵੀ ਨਿਭਾਈ ਸੀ।